14.7C Vancouver
ADS

Apr 7, 2025 7:47 PM - Connect Newsroom

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਲਕੇ ਹੋਵੇਗੀ ਖ਼ਾਲਸਾ ਸਾਜਨਾ ਦਿਵਸ ਨੂੰ ਲੈ ਕੇ ਵਿਚਾਰ-ਚਰਚਾ

Share On
discussion-on-khalsa-sajna-divas-to-be-held-at-sri-akal-takht-sahib-tomorrow
Sources indicate that while no formal agenda has been released for the meeting, the ongoing dispute regarding the recruitment of Shiromani Akali Dal under Panthic matters may be addressed.(Photo: Facebook/Jathedar Giani Kuldeep Singh Gargajj)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਭਲਕੇ ਯਾਨੀ ਮੰਗਲਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦੀ ਗਈ ਹੈ, ਜਿਸ ਵਿਚ ਖ਼ਾਲਸਾ ਸਾਜਨਾ ਦਿਵਸ, ਪੰਥਕ ਅਤੇ ਧਾਰਮਿਕ ਤੇ ਸਮਾਜਿਕ ਮਾਮਲਿਆਂ 'ਤੇ ਵਿਚਾਰ-ਚਰਚਾ ਹੋਵੇਗੀ।

ਸੂਤਰਾਂ ਮੁਤਾਬਕ, ਭਾਵੇਂ ਇਸ ਮੀਟਿੰਗ ਸਬੰਧੀ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਪੰਥਕ ਮਾਮਲਿਆਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਚੱਲ ਰਹੇ ਵਿਵਾਦ ’ਤੇ ਵੀ ਵਿਚਾਰ-ਚਰਚਾ ਹੋ ਸਕਦੀ ਹੈ। ਓਧਰ, ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਵਰਕਿੰਗ ਕਮੇਟੀ ਦੀ ਬੈਠਕ ਭਲਕੇ ਬਾਅਦ ਦੁਪਹਿਰ ਚੰਡੀਗੜ੍ਹ ਦਫਤਰ ਵਿਚ ਸੱਦੀ ਹੈ, ਜਿਸ ਵਿਚ ਪਾਰਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਡੈਲੀਗੇਟ ਇਜਲਾਸ ਦੀ ਤਰੀਕ ਤੈਅ ਕੀਤੀ ਜਾਵੇਗੀ।

Latest news

alberta-legislature-adjourns-spring-sitting-amid-separatism-debate
Punjabi

ਐਲਬਰਟਾ ਵਿਧਾਨ ਸਭਾ ਦਾ ਸਪਰਿੰਗ ਸੈਸ਼ਨ ਸਮਾਪਤ,ਦਰਜਨ ਤੋਂ ਵੱਧ ਬਿੱਲ ਕੀਤੇ ਪਾਸ

ਐਲਬਰਟਾ ਵਿਧਾਨ ਸਭਾ ਦਾ ਸਪਰਿੰਗ ਸੈਸ਼ਨ ਵੀਰਵਾਰ ਦੁਪਹਿਰ ਨੂੰ ਸਮਾਪਤ ਹੋ ਗਿਆ। ਇਸ ਸੈਸ਼ਨ ਦੌਰਾਨ ਸਰਕਾਰ ਨੇ ਇੱਕ ਦਰਜਨ ਤੋਂ ਵੱਧ ਬਿੱਲ ਪਾਸ ਕੀਤੇ, ਜਿਨ੍ਹਾਂ ਵਿੱਚ ਪ੍ਰਾਈਵੇਟ-ਪੇਅ ਹੈਲਥ ਕੇਅਰ ਦਾ ਦਾਇਰਾ ਵਧਾਉਣ ਤੋਂ ਲੈ ਕੇ ਲਾਇਬ੍ਰੇਰੀਆਂ ਵਿੱਚ ਨੌਜਵਾਨਾਂ ਲਈ ਜਿਨਸੀ ਤੌਰ 'ਤੇ ਸਪੱਸ਼ਟ ਸਮੱਗਰੀ 'ਤੇ ਪਾਬੰਦੀ ਲਗਾਉਣ ਵਰਗੇ ਕਈ ਮੁੱਦੇ ਸ਼ਾਮਲ ਹਨ।
senior-critically-injured-two-vancouver-police-officers-hurt-after-west-end-vehicle-incident
Punjabi

ਵੈਨਕੂਵਰ 'ਚ ਬੇਕਾਬੂ ਗੱਡੀ ਨੇ ਕਈ ਚੀਜ਼ਾਂ ਨੂੰ ਮਾਰੀ ਟੱਕਰ, ਬਜ਼ੁਰਗ ਸਮੇਤ ਦੋ ਪੁਲਿਸ ਔਫੀਸਰ ਹਸਪਤਾਲ 'ਚ ਦਾਖ਼ਲ

ਵੈਨਕੂਵਰ ਦੇ ਵੈਸਟ ਐਂਡ ਇਲਾਕੇ ਵਿਚ ਸ਼ੁੱਕਰਵਾਰ ਸਵੇਰੇ ਕਰੀਬ 5:30 ਵਜੇ ਇੱਕ ਬੇਕਾਬੂ ਗੱਡੀ ਵਲੋਂ ਕਈ ਚੀਜ਼ਾਂ ਨੂੰ ਟੱਕਰ ਮਾਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਜ਼ਖਮੀ ਹੋਏ ਇੱਕ ਬਜ਼ੁਰਗ ਸਮੇਤ ਦੋ ਪੁਲਿਸ ਔਫੀਸਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
man-charged-after-surrey-shooting-that-injured-woman
Punjabi

ਸਰੀ 'ਚ ਮਹਿਲਾ ਨੂੰ ਗੋਲੀ ਲੱਗਣ ਦੇ ਮਾਮਲੇ 'ਚ 31 ਸਾਲਾ ਪੰਜਾਬੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਸਰੀ ਸੈਂਟਰਲ ਦੇ ਇੱਕ ਘਰ ਵਿਚ ਨਵੰਬਰ 2025 ਵਿਚ ਹੋਈ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਇੱਕ 31 ਸਾਲਾ ਪੰਜਾਬੀ ਨੌਜਵਾਨ ਅਸ਼ਨੀਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਘਟਨਾ ਵਿਚ ਇੱਕ ਮਹਿਲਾ ਜ਼ਖ਼ਮੀ ਹੋਈ ਸੀ। ਸਰੀ ਪੁਲਿਸ ਸਰਵਿਸ ਮੁਤਾਬਕ, 23 ਨਵੰਬਰ 2025 ਦੀ ਰਾਤ ਕਰੀਬ 9:10 ਵਜੇ 121 ਸਟ੍ਰੀਟ ਅਤੇ 101B ਐਵੇਨਿਊ ਦੇ ਨੇੜੇ ਇੱਕ ਘਰ ਵਿਚ ਸ਼ੂਟਿੰਗ ਦੀ ਇਹ ਵਾਰਦਾਤ ਹੋਈ ਸੀ।
death-toll-rises-to-24-after-russian-missile-strike-on-kyiv-apartment-building-zelenskyy-says
Punjabi

ਕੀਵ ਦੀ ਰਿਹਾਇਸ਼ੀ ਇਮਾਰਤ ’ਤੇ ਰੂਸੀ ਮਿਸਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋਈ: ਜ਼ੇਲੇਨਸਕੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੀਤੇ ਦਿਨ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਹੋਏ ਰੂਸੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਇੱਕ ਦਿਨ ਤੋਂ ਵੱਧ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਮਲਬੇ ਦੀ ਖੁਦਾਈ ਪੂਰੀ ਕਰ ਲਈ ਹੈ।
911-communications-workers-in-b-c-vote-95-in-favour-of-strike-action
Punjabi

ਬੀ.ਸੀ. ਦੇ 911 ਸੰਚਾਰ ਕਰਮਚਾਰੀਆਂ ਨੇ ਹੜਤਾਲੀ ਕਾਰਵਾਈ ਦੇ ਹੱਕ ਵਿੱਚ 95 ਫੀਸਦੀ ਵੋਟ ਦਿੱਤੀ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਨੂੰ ਸੰਭਾਲਣ ਵਾਲੇ 95 ਫੀਸਦੀ ਵਰਕਰਜ਼ ਨੇ ਹੜਤਾਲ ਦੇ ਪੱਖ ਵਿਚ ਵੋਟ ਪਾਈ ਹੈ। ਯੂਨੀਅਨ ਦੇ ਪ੍ਰਧਾਨ ਡੋਨਾਲਡ ਗ੍ਰਾਂਟ ਮੁਤਾਬਕ, ਇਹ ਫੈਸਲਾ ਈ-ਕਾਮਰਸ ਵਿਚ ਸਟਾਫ ਦੀ ਕਮੀ ਅਤੇ ਕੰਮ ਦੇ ਵਧਦੇ ਬੋਝ ਕਾਰਨ ਲਿਆ ਗਿਆ ਹੈ। ਉਨ੍ਹਾਂ ਅਨੁਸਾਰ, ਸਟਾਫ਼ ਦੀ ਘਾਟ ਕਾਰਨ ਕਰਮਚਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ ਅਤੇ ਹੱਦੋਂ ਵੱਧ ਓਵਰਟਾਈਮ ਕਰਨ ਲਈ ਮਜਬੂਰ ਹਨ। ​ਇਸ ਯੂਨੀਅਨ ਵਿਚ 911 ਲਾਈਨ ਦੇ ਕਾਲ-ਟੇਕਰ, ਡਿਸਪੈਚਰ ਅਤੇ IT ਸਟਾਫ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link