21.2C Vancouver
ADS

Sep 22, 2025 7:13 PM - Connect Newsroom - Pervez Sandhu

ਕੋਚ ਜੈਸੀ ਦੋਸਾਂਝ ਨੇ ਕੈਨੇਡਾ ਦੇ ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਹੌਲ ਤੇ ਜਸਨੀਤ ਨਿੱਜਰ ਦੀ ਪਰਫਾਰਮੈਂਸ ਦੀ ਕੀਤੀ ਸ਼ਲਾਘਾ

Share On
dosanjh-expresses-happiness-on-canadas-medal-haul-at-world-championship-praises-jasneet-nijjars-performance
Athletics coach and Delta City Councilor Jessie Dosanjh praised BC's contribution in Canada’s medal haul at the world championship. (Photos - supplied/Jessie Dosanjh)

ਕੈਨੇਡਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਇੱਕ ਹੋਰ ਕਾਮਯਾਬੀ ਹਾਸਿਲ ਕੀਤੀ।

ਕਨੇਡੀਅਨ ਸਪ੍ਰਿੰਟਰਸ ਨੇ ਪੁਰਸ਼ਾਂ ਦੀ 4 ਗੁਣਾ 100 ਮੀਟਰ ਰਿਲੇ ਦੌੜ 'ਚ ਸਿਲਵਰ ਮੈਡਲ ਹਾਸਿਲ ਕੀਤਾ।

ਈਵੈਂਟ ਦੇ ਫਾਈਨਲ 'ਚ ਆਰਨ ਬਰਾਊਨ, ਜੈਰੋਮ ਬਲੇਕ, ਬ੍ਰੈਂਡਨ ਰੌਡਨੀ ਅਤੇ ਆਂਡਰੇ ਡੀ ਗ੍ਰਾਸ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ 37.55 ਸੈਕਿੰਡਸ ਦੇ ਸੀਜਨ ਦੇ ਆਪਣੇ ਬੈਸਟ ਟਾਈਮਿੰਗ ਦੇ ਨਾਲ ਈਵੈਂਟ 'ਚ ਚਾਂਦੀ ਦਾ ਤਗਮਾ ਜਿੱਤਿਆ।

ਇਸੇ ਈਵੈਂਟ 'ਚ ਅਮਰੀਕੀ ਟੀਮ ਨੇ 37.29 ਸੈਕਿੰਡਸ ਦੇ ਟਾਈਮਿੰਗ ਨਾਲ ਸੋਨ ਤਗਮਾ ਅਤੇ ਨੀਦਰਲੈਂਡਸ ਦੀ ਟੀਮ ਨੇ 37.81 ਸੈਕਿੰਡਸ ਦੇ ਟਾਈਮਿੰਗ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਉੱਧਰ ਵੀਕਐਂਡ ਦੌਰਾਨ ਪੁਰਸ਼ਾਂ ਦੇ 800 ਮੀਟਰ ਈਵੈਂਟ 'ਚ ਮਾਰਕੋ ਐਰੋਪ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

ਇਸ ਦੇ ਨਾਲ ਕੈਨੇਡਾ ਦੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਕੁੱਲ ਮੈਡਲਸ ਦੀ ਗਿਣਤੀ 5 ਤਕ ਪਹੁੰਚ ਗਈ, ਜਿਸ 'ਚ 3 ਗੋਲਡ, ਇੱਕ ਸਿਲਵਰ ਅਤੇ ਇੱਕ ਬਰੌਂਜ਼ ਮੈਡਲ ਸ਼ਾਮਿਲ ਹੈ।

Athletics Canada shared the following post on X:

ਇਲਾਕੇ ਦੇ ਨਾਮੀ ਐਥਲੈਟਿਕਸ ਕੋਚ ਅਤੇ ਡੈਲਟਾ ਸਿਟੀ ਕਾਉਂਸਲਰ ਜੈਸੀ ਦੋਸਾਂਝ ਨੇ ਅੱਜ ਦੇ ਰਿਲੇ ਮੈਡਲ ਦੇ ਨਾਲ-ਨਾਲ ਕੁੱਲ 5 ਵਿੱਚੋਂ 4 ਮੈਡਲਾਂ 'ਚ ਬੀ.ਸੀ. ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਜੈਸੀ ਦੋਸਾਂਝ ਦਾ ਕਹਿਣਾ ਸੀ ਕਿ ਕਈ ਵਾਰ ਮੈਡਲ ਜੇਤੂਆਂ ਵਿਚਾਲੇ ਲੋਕਲ ਅਥਲੀਟਾਂ ਦੀ ਪ੍ਰਤਿਭਾ ਦੀ ਗੱਲ ਲੁਕ ਜਾਂਦੀ ਹੈ।

ਉਨ੍ਹਾਂ ਆਖਿਆ ਕਿ 4 ਗੁਣਾ 400 ਮੀਟਰ ਦੀ ਮਿਕਸਡ ਰਿਲੇ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਨ ਵਾਲੀ ਜਸਨੀਤ ਨਿੱਜਰ ਨੇ ਚੰਗੇ ਟਾਈਮਿੰਗ ਦਿੱਤੇ ਹਨ।

Jessie Dosanjh and Jasneet Nijjar
Jessie Dosanjh is seen with Canadian athlete Jasneet Nijjar (Photo - Jessie Dosanjh)

ਭਾਵੇਂ ਇਸ ਈਵੈਂਟ 'ਚ ਕਨੇਡੀਅਨ ਟੀਮ ਫਾਈਨਲ ਦਾ ਰਾਹ ਤੈਅ ਨਹੀਂ ਕਰ ਸਕੀ ਪਰ ਜੈਸੀ ਦੋਸਾਂਝ ਨੇ ਜਸਨੀਤ ਨਿੱਜਰ ਦੀ ਪਰਫਾਰਮੈਂਸ 'ਤੇ ਖੁਸ਼ੀ ਪ੍ਰਗਟਾਈ।

Canada's medal winners at Tokyo World Championship (2025):

Medal

Athlete

Event

Gold

Evan Dunfee

Men’s 35km walk

Gold

Camryn Rogers

Women’s hammer throw

Gold

Ethan Katzberg

Men’s hammer throw

Silver

Aaron Brown, Jerome Blake, Brendon Rodney, Andre de grasse

Men’s 4x100m relay

Bronze

Marco Arop

Men’s 800m

Latest news

vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link