Sep 29, 2026 2:12 PM - Connect Newsroom - Ramandeep Kaur with files from The Canadian Press

ਕੈਲਗਰੀ ਵਿੱਚ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਸਟੇਜ ਸਾਂਝੀ ਕਰਦਿਆਂ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲਬਰਟਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣ।
ਕੈਲਗਰੀ ਵਿੱਚ ਇੱਕ ਇੰਡਸਟਰੀ ਕਾਨਫਰੰਸ ਦੌਰਾਨ ਆਰਥਿਕਤਾ ਅਤੇ ਐਨਰਜੀ ਨੀਤੀਆਂ ਬਾਰੇ ਚਰਚਾ ਕਰਦਿਆਂ ਓਂਟਾਰੀਓ ਦੇ ਪ੍ਰੀਮੀਅਰ ਨੇ ਹਾਜ਼ਰੀਨ ਨੂੰ ਕਿਹਾ ਕਿ ਉਹ ਐਲਬਰਟਾ ਦੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਇਸ ਸਮੇਂ ਦੇਸ਼ ਨੂੰ ਇਕੱਠੇ ਰੱਖਣ ਦੀ ਸਭ ਤੋਂ ਵੱਧ ਲੋੜ ਹੈ।
ਜ਼ਿਕਰਯੋਗ ਹੈ ਕਿ ਐਲਬਰਟਾ ਵਿੱਚ ਅਗਲੇ ਮਹੀਨੇ ਇੱਕ ਰਿਫਰੈਂਡਮ ਹੋਣ ਜਾ ਰਿਹਾ ਹੈ, ਜਿਸ ਵਿੱਚ ਇਹ ਤੈਅ ਕੀਤਾ ਜਾਣਾ ਹੈ ਕਿ ਸੂਬਾ ਕੈਨੇਡਾ ਵਿੱਚ ਰਹੇਗਾ ਜਾਂ ਫਿਰ ਦੇਸ਼ ਤੋਂ ਵੱਖ ਹੋਣ ਬਾਰੇ ਕਿਸੇ ਦੂਜੇ ਬਾਈਡਿੰਗ ਰਿਫਰੈਂਡਮ ਵੱਲ ਕਦਮ ਵਧਾਏਗਾ।




