11.32C Vancouver
ADS

May 6, 2021 2:46 AM -

ਡਾ. ਬੌਨੀ ਹੈਨਰੀ ਨੇ ਬੀ.ਸੀ. 'ਚ 12 ਤੋਂ 17 ਸਾਲ ਦੇ ਉਮਰ ਵਰਗ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਦੇ ਦਿੱਤੀ ਸੰਕੇਤ; ਐਕਟਿਵ ਮਾਮਲਿਆਂ ਦੀ ਗਿਣਤੀ 7,000 ਤੋਂ ਹੇਠਾਂ ਆਈ

Share On
dr-henry-says-province-looking-to-provide-vaccines-to-youth-12-years-to-17
Provincial health officer Dr. Bonnie Henry during a news conference in Victoria. (B.C. Government)

ਬੀ.ਸੀ. 'ਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ 12 ਸਾਲ ਅਤੇ ਉਸ ਤੋਂ ਵਧੇਰੀ ਦੇ ਬੱਚਿਆਂ ਨੂੰ ਕੋਵਿਡ-19 ਦੀਆਂ ਖੁਰਾਕਾਂ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ।

ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਇਹ ਐਲਾਨ ਉਸ ਵੇਲੇ ਕੀਤਾ ਹੈ ਜਦ ਅੱਜ ਸਵੇਰੇ ਹੈਲਥ ਕੈਨੇਡਾ ਨੇ ਫਾਈਜ਼ਰ-ਬਾਇਓਐਨਟੈਕ ਵੈਕਸੀਨ ਨੂੰ 12 ਸਾਲ ਅਤੇ ਉਸ ਤੋਂ ਵਧੇਰੀ ਉਮਰ ਦੇ ਬੱਚਿਆਂ ਦੇ ਲਈ ਐਪਰੂਵ (ਮਨਜ਼ੂਰ) ਕਰ ਦਿੱਤਾ।

ਡਾ. ਹੈਨਰੀ ਨੇ ਕਿਹਾ ਕਿ ਸੂਬੇ ਵੱਲੋਂ ਇਸ ਐਲੀਜੀਬਿਲਿਟੀ ਨੂੰ ਮੌਜੂਦਾ ਉਮਰ ਦੇ ਆਧਾਰ 'ਤੇ ਜਾਰੀ ਇਮਿਊਨਾਈਜ਼ੇਸ਼ਨ ਦੀ ਪ੍ਰੀਕਿਰਿਆ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ।

ਅੱਜ 572 ਮਾਮਲੇ ਹੋਏ ਰਿਪੋਰਟ

ਬੀ.ਸੀ. 'ਚ ਕੋਵਿਡ-19 ਦੇ 572 ਮਾਮਲੇ ਰਿਪੋਰਟ ਹੋਏ ਹਨ।

ਰਾਹਤ ਦੀ ਖਬਰ ਸੀ ਕਿ ਕਿਸੇ ਵਾਇਰਸ ਪੀੜਤ ਦੇ ਦਮ ਤੋੜਨ ਤੋਂ ਬਚਾਅ ਰਿਹਾ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 132,925 ਤਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,594 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 6,877 ਤਕ ਪਹੁੰਚ ਗਏ ਹਨ।

ਕੁੱਲ 481 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 161 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ 1,943,230 ਵੈਕਸੀਨ ਖੁਰਾਕਾਂ ਹੋ ਚੁੱਕੀਆਂ ਪ੍ਰਦਾਨ

ਬੀ.ਸੀ. 'ਚ ਕੋਵਿਡ-19 ਸੰਬੰਧੀ 1,943,230 ਵੈਕਸੀਨ ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਇਸ ਦੌਰਾਨ 93,656 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

Latest news

new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
powerful-earthquake-strikes-venezuela-massive-casualties-feared
Punjabi

ਭੂਚਾਲ ਦੇ ਭਿਆਨਕ ਝਟਕਿਆਂ ਨੇ ਵੈਨੇਜ਼ੁਏਲਾ ਨੂੰ ਝੰਬਿਆ,ਸੈਂਕੜੇ ਲੋਕਾਂ ਦੀ ਹੋਈ ਮੌਤ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ,ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਹਜਾਰਾਂ ਲੋਕ ਜ਼ਖ਼ਮੀ ਹੋਏ ਹਨ। ਭੂਚਾਲ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
carney-trump-speak-by-phone-ahead-of-nato-summit-next-month
Punjabi

ਨੈਟੋ ਸੰਮੇਲਨ ਤੋਂ ਪਹਿਲਾਂ ਪੀ.ਐਮ. ਕਾਰਨੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਫ਼ੋਨ 'ਤੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਮਹੀਨੇ ਹੋਣ ਵਾਲੇ ਨੈਟੋ ਸ਼ਿਖਰ ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ, ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਹੈ। ਹਾਲਾਂਕਿ, ਕਾਰਨੀ ਦੇ ਦਫ਼ਤਰ ਵੱਲੋਂ ਇਸ ਗੱਲਬਾਤ ਸਬੰਧੀ ਮਹਿਜ਼ ਇੱਕ ਲਾਈਨ ਦਾ ਸੰਖੇਪ ਬਿਆਨ ਜਾਰੀ ਕੀਤਾ ਗਿਆ ਹੈ,ਜਿਸ ਵਿਚ ਬੁੱਧਵਾਰ ਨੂੰ ਦੋਵਾਂ ਲੀਡਰਸ ਵਿਚਾਲੇ ਹੋਈ ਚਰਚਾ ਦੇ ਮੁੱਖ ਮੁੱਦਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।
senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link