9.59C Vancouver
ADS

Apr 2, 2020 8:18 PM -

ਡਾ. ਥਰੈਸਾ ਟੈਮ: ਕੋਵਿਡ-19 ਦੇ ਕਾਰਨ ਜਾਨ ਗਵਾਉਣ ਵਾਲੇ ਲੋਕਾਂ 'ਚ ਅੱਧੇ ਦੇ ਕਰੀਬ ਮਾਮਲੇ ਲੌਂਗ ਟਰਮ ਕੇਅਰ ਹੋਮਜ਼ ਨਾਲ ਸੰਬੰਧਤ

Share On
dr-theresa-tam-almost-half-of-the-deaths-attributed-to-covid-19-in-canada-have-occurred-in-long-term-care-homes
Chief Public Health Officer of Canada Dr. Theresa Tam listens to questions at a press conference on COVID-19 at West Block on Parliament Hill in Ottawa, on Tuesday, March 24, 2020. THE CANADIAN PRESS/Justin Tang

ਕੈਨੇਡਾ ਦੀ ਚੀਫ ਪਬਲਿਕ ਹੈਲਥ ਅਫਸਰ, ਡਾ. ਥਰੈਸਾ ਟੈਮ ਦਾ ਕਹਿਣਾ ਹੈ ਕਿ, ਕੈਨੇਡਾ 'ਚ ਕੋਵਿਡ-19 ਦੇ ਕਾਰਨ ਜਾਨ ਗਵਾਉਣ ਵਾਲੇ ਲੋਕਾਂ 'ਚ ਅੱਧੇ ਦੇ ਕਰੀਬ ਲੋਕ ਅਜਿਹੇ ਹਨ, ਜੋ ਕਿ

ਲੌਂਗ ਟਰਮ ਕੇਅਰ ਹੋਮਸ ਤੋਂ ਵਾਸਤਾ ਰੱਖਦੇ ਸਨ।

ਡਾ. ਟੈਮ ਨੇ ਦੱਸਿਆ ਕਿ ਹੁਣ ਤਕ ਦੇਸ਼ 'ਚ ਹੋ ਚੁੱਕੀ 111 ਲੋਕਾਂ ਦੀ ਮੌਤ ਦੌਰਾਨ ਘਟੋ ਘੱਟ 50 ਮਾਮਲੇ ਅਜਿਹੇ ਹਨ, ਜੋ ਕਿ ਇਨ੍ਹਾਂ ਵਧੇਰੇ ਖਤਰੇ ਵਾਲੀਆਂ ਥਾਵਾਂ ਤੋਂ ਵਾਸਤਾ ਰੱਖਦੇ ਸਨ।

ਉਨ੍ਹਾਂ ਕਿਹਾ ਕਿ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਦੀ ਲੋੜ ਹੈ, ਜੇਕਰ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ।

ਉਨ੍ਹਾਂ ਅੱਜ ਔਟਵਾ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੇਸ਼ 'ਚ ਪੀੜਤ ਲੋਕਾਂ ਦੀ ਗਿਣਤੀ 10,000 ਤੋਂ ਟੱਪ ਗਈ ਹੈ, ਜਦਕਿ ਸਵੇਰ ਤਕ 111 ਲੋਕਾਂ ਦੀ ਜਾਨ ਜਾ ਚੁੱਕੀ ਹੈ।

Latest news

7-4-magnitude-earthquake-off-northern-japan-prompts-tsunami-alert
Punjabi

ਜਾਪਾਨ ਦੇ ਉੱਤਰੀ ਤੱਟ ’ਤੇ ਜ਼ੋਰਦਾਰ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

ਜਾਪਾਨ ਵਿੱਚ ਸੋਮਵਾਰ ਦੁਪਹਿਰ ਨੂੰ 7.5 ਤੀਬਰਤਾ ਵਾਲਾ ਜ਼ੋਰਦਾਰ ਭੂਚਾਲ ਆਇਆ। ਭੂਚਾਲ ਦਾ ਕੇਂਦਰ ਸਮੁੰਦਰੀ ਤੱਟ ਤੋਂ 100 ਕਿਲੋਮੀਟਰ ਦੂਰ ਸਮੁੰਦਰ ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ, ਜਿਸ ਕਾਰਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਸਮੁੰਦਰੀ ਕਿਨਾਰਿਆਂ ਅਤੇ ਨਦੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਭੂਚਾਲ ਦੇ ਝਟਕਿਆਂ ਕਾਰਨ ਕਈ ਸ਼ਹਿਰਾਂ ਵਿੱਚ ਰੇਲ ਸੇਵਾ ਰੋਕ ਦਿੱਤੀ ਗਈ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆ।
canada-inflation-rises-to-2-4-in-march-driven-by-gasoline-prices
Punjabi

ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ ਮਹਿੰਗਾਈ ਦਰ ਵਿਚ ਦੇਖਿਆ ਗਿਆ ਵੱਡਾ ਉਛਾਲ

ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ ਮਹਿੰਗਾਈ ਦਰ ਵਿਚ ਉਛਾਲ ਦੇਖਿਆ ਗਿਆ ਹੈ, ਜੋ ਫਰਵਰੀ ਦੇ 1.8 ਫੀਸਦੀ ਤੋਂ ਵੱਧ ਕੇ 2.4 ਫੀਸਦੀ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ਮਹਿੰਗਾਈ ਦਾ ਇਹ ਪੱਧਰ ਆਖਰੀ ਵਾਰ ਪਿਛਲੇ ਸਾਲ ਦਸੰਬਰ ਵਿਚ ਦਰਜ ਕੀਤਾ ਗਿਆ ਸੀ। ਇਸ ਵਾਧੇ ਦਾ ਮੁੱਖ ਕਾਰਨ ਮਿਡਲ ਈਸਟ ਵਿਚ ਈਰਾਨ ਜੰਗ ਕਾਰਨ ਪੈਦਾ ਹੋਏ ਤਣਾਅ ਕਾਰਨ ਗੈਸੋਲੀਨ ਕੀਮਤਾਂ ਵਿਚ ਹੋਇਆ ਵਾਧਾ ਹੈ।
how-to-build-a-successful-business-exclusive-with-dragons-den-star-manjit-minhas
Punjabi

How to build a successful business? Exclusive with Dragon's Den star Manjit Minhas

Canada's renowned business personality Manjit Minhas was in Surrey on Thursday. She attended the Surrey and White Rock Women in Business Awards. Meanwhile, in an exclusive conversation with Connect Media Network, she discussed business, investment, start-ups, Dragon's Den and some unique problems faced by women in business.Manjit Minhas in conversation with Connect Media Network News Director, Pervez Sandhu. (Photo - Connect FM)How to make start-ups successful?In an exclusive conversation with Connect FM, when Manjit Minhas was asked about making a start-up successful, she said that many peopl
sexual-assault-charges-against-edmonton-area-spiritual-leader-wife-stayed-by-crown
Punjabi

ਐਡਮਿੰਟਨ ਇਲਾਕੇ ਦੇ ਅਧਿਆਤਮਕ ਆਗੂ ਅਤੇ ਪਤਨੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦੋਸ਼ਾਂ 'ਤੇ ਕ੍ਰਾਊਨ ਨੇ ਲਗਾਈ ਰੋਕ

ਐਡਮਿੰਟਨ ਇਲਾਕੇ ਦੇ ਇਕ ਅਧਿਆਤਮਕ ਆਗੂ ਅਤੇ ਉਸ ਦੀ ਪਤਨੀ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ 'ਤੇ ਚੱਲ ਰਹੀ ਅਦਾਲਤੀ ਕਾਰਵਾਈ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ । ਜੋਹਾਨਸ (ਜੌਨ) ਡੀ ਰੂਇਟਰ ਅਤੇ ਉਸਦੀ ਪਤਨੀ ਲੀ ਐਨ ਵਿਰੁੱਧ 6-6 ਜਿਨਸੀ ਸ਼ੋਸ਼ਣ ਦੇ ਮਾਮਲੇ ਦਰਜ ਸਨ, ਜਿਨ੍ਹਾਂ ਦੀ ਸੁਣਵਾਈ ਇਸੇ ਸਾਲ ਸਤੰਬਰ ਵਿੱਚ ਸ਼ੁਰੂ ਹੋਣੀ ਸੀ।
students-abducted-after-gunmen-attack-passenger-bus-in-central-nigeria
Punjabi

ਨਾਈਜੀਰੀਆ ਵਿੱਚ ਯਾਤਰੀ ਬੱਸ 'ਤੇ ਹਮਲਾ, ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀ ਕੀਤੇ ਅਗਵਾ

ਨਾਈਜੀਰੀਆ ਦੇ ਬੇਨੂਏ ਰਾਜ ਵਿੱਚ ਬੰਦੂਕਧਾਰੀਆਂ ਨੇ ਇੱਕ ਯਾਤਰੀ ਬੱਸ 'ਤੇ ਹਮਲਾ ਕੀਤਾ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੇਣ ਜਾ ਰਹੇ ਕੁਝ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link