9.79C Vancouver
ADS

Sep 17, 2021 10:26 PM -

ਬੀ.ਸੀ. ਹਾਈਡ੍ਰੋ ਨੇ ਮੀਂਹ-ਹਨੇਰੀ ਦੀ ਦਸਤਕ ਵਿਚਾਲੇ ਲੋਕਾਂ ਨੂੰ ਬੱਤੀ ਗੁੱਲ ਹੋਣ ਸੰਬੰਧੀ ਕੀਤਾ ਸਾਵਧਾਨ

Share On
drought-weakened-trees-fall-storms-could-mean-more-power-outages-bc-hydro
Residents across British Columbia are being advised to prepare a well-stocked emergency kit for what BC Hydro warns could be a stormy fall and winter made worse by the effects of a severe summer drought. (Photo - BC Hydro/Twitter)

ਬੀ.ਸੀ. ਵਾਸੀਆਂ ਨੂੰ ਬੀ.ਸੀ. ਹਾਈਡ੍ਰੋ ਨੇ ਸਾਵਧਾਨ ਕੀਤਾ ਹੈ ਕਿ ਬੱਤੀ ਗੁਲ ਹੋਣ ਲਈ ਤਿਆਰ ਰਿਹਾ ਜਾਵੇ।

ਬੀ.ਸੀ. ਹਾਈਡ੍ਰੋ ਦਾ ਕਹਿਣਾ ਹੈ ਕਿ ਗਰਮੀ ਦੌਰਾਨ ਪਏ ਸੋਕੇ ਕਾਰਨ ਇਲਾਕੇ 'ਚ ਹੋ ਰਹੀ ਬਾਰਿਸ਼ ਵਧੇਰੇ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ।

ਕਰਾਊਨ ਯੂਟਿਲਿਟੀ ਦੀ ਇੱਕ ਤਾਜਾ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜੂਨ ਤੋਂ ਅਗਸਤ ਵਿਚਾਲੇ ਗਰਮੀ ਨੇ ਰਿਕਾਰਡ ਤੋੜੇ।

ਦੱਸਿਆ ਗਿਆ ਕਿ ਇਸ ਦੌਰਾਨ ਸੂਬੇ 'ਚ ਦਰਖਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਦੀਆਂ ਜੜਾਂ ਕਮਜੋਰ ਹੋ ਗਈਆਂ ਹਨ।

ਮੀਂਹ ਅਤੇ ਤੇਜ ਹਵਾਵਾਂ ਵਿਚਾਲੇ ਕਮਜੋਰ ਹੋਏ ਦਰਖਤਾਂ ਦੇ ਡਿੱਗਣ ਦਾ ਖਤਰਾ ਦੱਸਿਆ ਗਿਆ ਹੈ।

ਅਜਿਹੇ 'ਚ ਪਾਵਰ ਲਾਈਨਸ ਡਿੱਗਣ ਦਾ ਖਤਰਾ ਬਣ ਗਿਆ ਹੈ।

ਬੀ.ਸੀ. ਹਾਈਡ੍ਰੋ ਦਾ ਕਹਿਣਾ ਹੈ ਕਿ ਇਸ ਵਾਰ ਦੀ ਸਥਿਤੀ ਸਾਲ 2015 ਅਤੇ ਸਾਲ 2018 ਜਿਹੀ ਹੈ ਜਦ ਹਨੇਰੀ ਅਤੇ ਝੱਖੜ ਕਾਰਨ ਨੁਕਸਾਨ ਹੋਇਆ ਸੀ।

ਸਾਲ 2015 'ਚ ਸੋਕੇ ਤੋਂ ਬਾਅਦ ਆਈਆਂ ਹਨੇਰੀਆਂ ਦੌਰਾਨ 710,000 ਆਊਟੇਜਿਸ ਦਾ ਸਾਹਮਣਾ ਕਰਨਾ ਪਿਆ ਸੀ।

ਯਾਦ ਰਹੇ ਬੀ.ਸੀ. ਹਾਈਡ੍ਰੋ ਦੀ ਉੱਤਰੀ ਅਮਰੀਕਾ 'ਚ ਪ੍ਰਤੀ ਕਿਲੋਮੀਟਰ ਵਿੱਚ ਦਰਖਤਾਂ ਦੀ ਸਭ ਤੋਂ ਵੱਧ ਡੈਨਸਿਟੀ ਹੈ।

Latest news

rcmp-warn-western-canada-trucking-businesses-about-credit-card-fraud-scheme
Punjabi

ਆਰਸੀਐਮਪੀ ਨੇ ਪੱਛਮੀ ਕੈਨੇਡਾ ਦੇ ਟਰੱਕਿੰਗ ਕਾਰੋਬਾਰਾਂ ਨੂੰ ਕ੍ਰੈਡਿਟ ਕਾਰਡ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਦਿੱਤੀ ਚੇਤਾਵਨੀ

ਕੈਨੇਡਾ ਵਿਚ ਟਰੱਕਿੰਗ ਅਤੇ ਆਵਾਜਾਈ ਕਾਰੋਬਾਰ ਨੂੰ ਕ੍ਰੈਡਿਟ ਕਾਰਡ ਰਾਹੀਂ ਇੱਕ ਵੱਡੇ ਫਰਾਡ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਖਾਸ ਕਰ ਇਹ ਚਿਤਾਵਨੀ ਪੱਛਮੀ ਕੈਨੇਡਾ ਲਈ ਦਿੱਤੀ ਗਈ ਹੈ, ਇਸ ਨੈੱਟਵਰਕ ਦਾ ਖੁਲਾਸਾ ਸਸਕੈਚਵਨ ਆਰਸੀਐਮਪੀ ਨੇ ਕੀਤਾ ਹੈ, ਜਿਸ ਮੁਤਾਬਕ, ਧੋਖੇਬਾਜ਼ ਫੋਨ 'ਤੇ ਸੰਪਰਕ ਕਰਕੇ ਟਰੱਕ ਦੇ ਟਾਇਰ, ਇੰਜਣ ਤੇਲ ਅਤੇ ਟ੍ਰੇਲਰ ਦੇ ਪੁਰਜ਼ੇ ਵਰਗੀਆਂ ਚੀਜ਼ਾਂ ਖਰੀਦਣ ਲਈ ਫਰਜ਼ੀ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਰਹੇ ਹਨ।
rustad-criticizes-b-c-premiers-public-response-as-wildfire-evacuations-continue
Punjabi

ਜੰਗਲੀ ਅੱਗ ਦੇ ਸੰਕਟ ਦੌਰਾਨ ਰਸਟੈਡ ਨੇ ਪ੍ਰੀਮੀਅਰ ਈਬੀ ਦੀ ਜਨਤਕ ਮੌਜੂਦਗੀ 'ਤੇ ਚੁੱਕੇ ਸਵਾਲ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੇ ਦਿੱਤੇ ਗਏ ਹੁਕਮਾਂ ਵਿਚਕਾਰ ਪ੍ਰੀਮੀਅਰ ਡੇਵਿਡ ਈਬੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਰਸਟੈਡ ਨੇ ਕਿਹਾ ਕਿ ਜਦੋਂ ਸੂਬੇ ਦੇ ਹਜ਼ਾਰਾਂ ਨਾਗਰਿਕ ਮੁਸ਼ਕਲ ਸਥਿਤੀ ਵਿਚ ਹਨ ਅਤੇ ਪਰਿਵਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਸੁਰੱਖਿਅਤ ਬਚੇ ਹਨ ਜਾਂ ਨਹੀਂ, ਅਜਿਹੇ ਸਮੇਂ ਵਿਚ ਪ੍ਰੀਮੀਅਰ ਦਾ ਜਨਤਕ ਤੌਰ 'ਤੇ ਸਾਹਮਣੇ ਨਾ ਆਉਣਾ ਬਿਲਕੁਲ ਗਲਤ ਹੈ।
modi-netanyahu-discuss-west-asia-developments-in-phone-call
Punjabi

ਪ੍ਰਧਾਨ ਮੰਤਰੀ ਮੋਦੀ ਅਤੇ ਨੇਤਨਯਾਹੂ ਨੇ ਫੋਨ 'ਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਚਰਚਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੋਨ ’ਤੇ ਗੱਲਬਾਤ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਅਤੇ ਹਾਲੀਆ ਹਾਲਾਤ ਉੱਤੇ ਵੀ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਇਜ਼ਰਾਇਲੀ ਸਪੈਸ਼ਲ ਸਟ੍ਰੈਟਜਿਕ ਪਾਰਟਨਰਸ਼ਿਪ ਵਿੱਚ ਹੋ ਰਹੀ ਗੱਲਬਾਤ ਦੀ ਸਮੀਖਿਆ ਵੀ ਕੀਤੀ ਹੈ।
toronto-police-arrest-two-youths-in-second-shooting-at-u-s-consulate
Punjabi

ਟੌਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਦੂਜੀ ਗੋਲੀਬਾਰੀ ਮਾਮਲੇ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ

ਟੌਰੌਂਟੋ ਵਿਚ ਅਮਰੀਕੀ ਕੌਂਸਲੇਟ 'ਤੇ ਹਾਲ ਹੀ ਵਿਚ ਹੋਈ ਦੂਜੀ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਸਿਰਫ਼ 15 ਸਾਲ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਚੀਫ਼ ਮਾਈਰੋਨ Demkiw ਨੇ ਦੱਸਿਆ ਕਿ 27 ਜੁਲਾਈ ਨੂੰ ਹੋਈ ਇਸ ਸ਼ੂਟਿੰਗ ਦੇ ਸਬੰਧ ਵਿਚ ਸ਼ੱਕੀਆਂ ਖ਼ਿਲਾਫ਼ ਕਈ ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।
metro-vancouver-wildfire-triggers-evacuation-alert-as-fraser-canyon-residents-begin-returning-home
Punjabi

ਮੈਟਰੋ ਵੈਨਕੂਵਰ 'ਚ ਲੱਗੀ ਜੰਗਲੀ ਅੱਗ ਕਾਰਨ ਘਰਾਂ ਨੂੰ ਖਾਲੀ ਕਰਨ ਦਾ ਜਾਰੀ ਕੀਤਾ ਗਿਆ ਅਲਰਟ

ਮੈਟਰੋ ਵੈਨਕੂਵਰ ਦੇ ਬੇਲਕਾਰਾ ਖੇਤਰੀ ਪਾਰਕ ਵਿਚ ਲੱਗੀ ਜੰਗਲੀ ਅੱਗ ਕਾਰਨ ਨੇੜਲੇ ਪਿੰਡ ਐਨਮੋਰ ਵਿਚ ਦੋ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ 35 ਹੋਰ properties ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਹ ਜੰਗਲੀ ਅੱਗ ਬੁੱਧਵਾਰ ਨੂੰ ਲੱਗੀ ਸੀ, ਜੋ ਲਗਭਗ 1.5 hectares ਵਿਚ ਫੈਲੀ ਹੈ ਅਤੇ ਇਸ ਨੂੰ ਕੱਲ ਸ਼ਾਮ ਤੱਕ ਬੇਕਾਬੂ ਦੱਸਿਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link