17.58C Vancouver
ADS

Apr 21, 2026 6:27 PM - Connect Newsroom - Ramandeep Kaur with files from The Canadian Press

ਮਿਸ਼ਨ ਇੰਸਟੀਚਿਊਸ਼ਨ 'ਚ ਲੁਕਾਇਆ ਨਸ਼ੀਲਾ ਪੈਕੇਟ ਬਰਾਮਦ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

Share On
drug-package-disguised-as-grass-patch-found-inside-mission-institution-rcmp-investigating
Mission Institution in Mission, B.C., where corrections officers intercepted a package containing suspected drugs and contraband disguised as grass.(Photo: The Canadian Press)

ਬੀ.ਸੀ. ਦੇ ਫਰੇਜ਼ਰ ਵੈਲੀ ਵਿਚ ਸਥਿਤ ਮਿਸ਼ਨ ਇੰਸਟੀਚਿਊਸ਼ਨ ਜੇਲ੍ਹ ਵਿਚ ਅਧਿਕਾਰੀਆਂ ਨੇ ਨਸ਼ਾ ਸਪਲਾਈ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਆਰ.ਸੀ.ਐਮ.ਪੀ. ਮੁਤਾਬਕ, 9 ਅਪ੍ਰੈਲ ਨੂੰ ਸੁਧਾਰ ਅਧਿਕਾਰੀ ਨੂੰ ਇੱਕ ਸ਼ੱਕੀ ਪੈਕੇਟ ਜੇਲ੍ਹ ਦੇ ਅੰਦਰ ਗਰਾਊਂਡ ਵਿਚ ਮਿਲਿਆ ਸੀ।

ਤਸਕਰਾਂ ਨੇ ਬੜੀ ਚਲਾਕੀ ਨਾਲ ਇੱਕ ਬੱਬਲ-ਮੇਲਰ ਪੈਕੇਟ ਦੇ ਬਾਹਰ ਅਸਲੀ ਕੱਟੀ ਹੋਈ ਹਰੀ ਘਾਹ ਚਿਪਕਾਈ ਹੋਈ ਸੀ, ਤਾਂ ਜੋ ਇਹ ਜੇਲ੍ਹ ਦੇ ਮੈਦਾਨ ਵਿਚ ਪਈ ਹੋਈ ਆਮ ਘਾਹ ਵਰਗੀ ਹੀ ਦਿਖਾਈ ਦੇਵੇ।

ਸੁਧਾਰ ਅਧਿਕਾਰੀ ਮੁਤਾਬਕ, ਕਿਸੇ ਅਣਪਛਾਤੇ ਵਿਅਕਤੀ ਨੇ ਰਾਤ ਸਮੇਂ ਇਸ ਨੂੰ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਸੁੱਟਿਆ ਸੀ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਇਸ ਪੈਕੇਟ ਨੂੰ ਖੋਲ੍ਹਿਆ ਤਾਂ ਅੰਦਰੋਂ 300 ਗ੍ਰਾਮ ਤੋਂ ਵੱਧ ਮੇਥਾਮਫੇਟਾਮਾਈਨ, ਇੱਕ ਆਈਫੋਨ ਅਤੇ ਰੇਜ਼ਰ ਬਲੇਡ ਬਰਾਮਦ ਹੋਏ।

ਜੇਲ੍ਹ ਦੀ ਕੰਧ ਦੇ ਉੱਪਰੋਂ ਸੁੱਟੇ ਗਏ ਇਸ ਪੈਕੇਟ ਨੂੰ ਲੈ ਕੇ ਪੁਲਿਸ ਨੂੰ ਪੂਰਾ ਸ਼ੱਕ ਹੈ ਕਿ ਇਸ ਹਵਾਈ ਤਸਕਰੀ ਲਈ ਕਿਸੇ ਡਰੋਨ ਦੀ ਵਰਤੋਂ ਕੀਤੀ ਗਈ ਸੀ ਅਤੇ ਫਿਲਹਾਲ ਮਿਸ਼ਨ ਆਰ.ਸੀ.ਐਮ.ਪੀ. ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Latest news

no-active-recall-petitions-remain-against-alberta-mlas
Punjabi

No Active Recall Petitions Remain Against Alberta MLAs

The last remaining recall petitions aimed at removing members of the Alberta legislature have been dismissed.
toronto-police-officer-dies-after-being-shot-during-search-warrant-execution-in-north-york
Punjabi

ਓਨਟਾਰੀਓ ਵਿੱਚ ਡਿਊਟੀ ਦੌਰਾਨ ਜ਼ਖ਼ਮੀ ਟੋਰਾਂਟੋ ਪੁਲਿਸ ਅਧਿਕਾਰੀ ਦੀ ਮੌਤ

ਓਨਟਾਰੀਓ ਵਿਚ ਅੱਜ ਸਵੇਰ ਨੌਰਥ ਯੌਰਕ ਦੇ ਇੱਕ ਅਪਾਰਟਮੈਂਟ ਵਿਚ ਸਰਚ ਵਾਰੰਟ ਦੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਟੋਰਾਂਟੋ ਪੁਲਿਸ ਦੇ ਔਫੀਸਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਟੋਰਾਂਟੋ ਪੁਲਿਸ ਦੇ ਚੀਫ਼ ਮਾਈਰੋਨ ਡੈਮਕਿਵ ਨੇ ਇਸ ਦੀ ਪੁਸ਼ਟੀ ਕੀਤੀ। ਮਾਰੇ ਗਏ ਔਫੀਸਰ ਦੀ ਪਛਾਣ 43 ਸਾਲਾ Const. Marc Pinizzotto ਵਜੋਂ ਹੋਈ ਹੈ।
former-akal-takht-jathedar-records-statement-before-sit-in-behbal-kalan-firing-case
Punjabi

ਸਾਬਕਾ ਅਕਾਲ ਤਖਤ ਜਥੇਦਾਰ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਸਾਹਮਣੇ ਦਰਜ ਕਰਵਾਏ ਬਿਆਨ

ਫਰੀਦਕੋਟ ਦੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀਰਵਾਰ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ।
most-crime-guns-traced-in-canada-originated-domestically-rcmp-internal-reports-show
Punjabi

ਸਾਲ 2024 'ਚ ਟਰੇਸ ਕੀਤੇ ਗਏ ਜ਼ਿਆਦਾਤਰ ਅਪਰਾਧਿਕ ਹਥਿਆਰ ਕੈਨੇਡਾ ਦੇ ਅੰਦਰੋਂ ਹਾਸਲ ਕੀਤੇ ਗਏ: RCMP ਰਿਪੋਰਟ

ਕੈਨੇਡਾ ਵਿਚ ਅਪਰਾਧਿਕ ਵਾਰਦਾਤਾਂ ਵਿਚ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਲੈ ਕੇ ਇੱਕ ਖੁਲਾਸਾ ਸਾਹਮਣੇ ਆਇਆ ਹੈ। ਆਰ.ਸੀ.ਐਮ.ਪੀ.ਦੀਆਂ ਅੰਦਰੂਨੀ ਰਿਪੋਰਟਾਂ ਮੁਤਾਬਕ, ਸਾਲ 2023 ਅਤੇ 2024 ਦੌਰਾਨ ਵਾਰਦਾਤਾਂ ਵਿਚ ਵਰਤੇ ਗਏ ਹਥਿਆਰਾਂ ਵਿਚੋਂ ਬਹੁਗਿਣਤੀ ਕੈਨੇਡਾ ਦੇ ਅੰਦਰੋਂ ਹੀ ਹਾਸਲ ਕੀਤੇ ਗਏ ਸਨ ਨਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਸਮਗਲ ਕਰਕੇ ਲਿਆਂਦਾ ਗਿਆ ਸੀ।
proposed-safe-social-media-act-would-restrict-access-for-children-under-16
Punjabi

ਕੈਨੇਡਾ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਗਾਈ ਪਾਬੰਦੀ

ਕੈਨੇਡੀਅਨ ਸਰਕਾਰ ਵਲੋਂ ਬੁੱਧਵਾਰ ਪੇਸ਼ ਕੀਤੇ ਗਏ ਸੇਫ ਸੋਸ਼ਲ ਮੀਡੀਆ ਐਕਟ, ਜਿਸ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ, ਉਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ 'ਤੇ ਉਨ੍ਹਾਂ ਦੇ ਕੁੱਲ ਗਲੋਬਲ ਰੈਵੇਨਿਊ ਦੇ 3 ਫੀਸਦੀ ਦੇ ਬਰਾਬਰ ਭਾਰੀ-ਭਰਕਮ ਜੁਰਮਾਨਾ ਕੀਤਾ ਜਾ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link