8.71C Vancouver
ADS

Dec 5, 2024 8:15 PM - The Canadian Press

ਕੈਲੀਫੋਰਨੀਆ ਵਿੱਚ ਲੱਗੇ ਭੂਚਾਲ ਦੇ ਝਟਕੇ, ਸੁਨਾਮੀ ਦੀ ਚਿਤਾਵਨੀ ਜਾਰੀ

Share On
earthquake-strikes-off-california-tsunami-warning-issued
The quake struck at 10:44 a.m. west of Ferndale, a small city in coastal Humboldt County near the Oregon border, according to the U.S. Geological Survey.

ਕੈਲੀਫੋਰਨੀਆ ਦੇ ਉੱਤਰੀ ਤੱਟ ਵਿਚ ਵੀਰਵਾਰ ਨੂੰ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਦੇ ਚਲਦੇ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ। ਰਿਪੋਰਟਸ ਮੁਤਾਬਕ, ਇਹ 7.0 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਸੀ। ਇਸ ਨੂੰ ਸਾਊਥ ਵਿਚ ਸੈਨ ਫਰਾਂਸਿਸਕੋ ਤੱਕ ਮਹਿਸੂਸ ਕੀਤਾ ਗਿਆ, ਜਿੱਥੇ ਲੋਕਾਂ ਨੇ ਕਈ ਸੈਕਿੰਡ ਤੱਕ ਧਰਤੀ ਘੁੰਮਦੀ ਮਹਿਸੂਸ ਕੀਤੀ। ਇਸ ਤੋਂ ਬਾਅਦ ਛੋਟੇ-ਛੋਟੇ ਝਟਕੇ ਵੀ ਆਏ।

ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਡਿਪਾਰਟਮੈਂਟ ਮੁਤਾਬਕ, ਕੈਲੀਫੋਰਨੀਆ ਦੇ ਕਰੀਬ 5.3 ਮਿਲੀਅਨ ਲੋਕ ਸੁਨਾਮੀ ਚਿਤਾਵਨੀ ਵਿਚ ਹਨ। ਇਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਭੂ-ਵਿਗਿਆਨਕ ਸਰਵੇਖਣ ਦਾ ਅਨੁਮਾਨ ਹੈ ਕਿ ਕਰੀਬ 1.3 ਮਿਲੀਅਨ ਲੋਕਾਂ ਨੇ ਭੂਚਾਲ ਮਹਿਸੂਸ ਕੀਤਾ ਹੋ ਸਕਦਾ ਹੈ। ਡਿਪਾਰਟਮੈਂਟ ਮੁਤਾਬਕ, ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਕੈਲੀਫੋਰਨੀਆ ਦੇ ਗਵਰਨਰ ਵਲੋਂ ਐਮਰਜੈਂਸੀ ਅਧਿਕਾਰੀ ਨਾਲ ਬੈਠਕ ਕੀਤੀ ਜਾ ਰਹੀ ਹੈ ਅਤੇ ਐਮਰਜੈਂਸੀ ਸੇਵਾਵਾਂ ਆਪਰੇਸ਼ਨ ਸੈਂਟਰ ਨੂੰ ਸਰਗਰਮ ਕਰ ਦਿੱਤਾ ਗਿਆ ਹੈ।

Latest news

whitecaps-prepare-for-first-mls-conference-final-against-inter-miami
Punjabi

ਵੈਨਕੂਵਰ ਵ੍ਹਾਈਟਕੈਪਸ ਅਤੇ ਇੰਟਰ ਮਿਆਮੀ ਵਿਚਕਾਰ ਭਲਕੇ ਹੋਵੇਗਾ ਮੁਕਾਬਲਾ

ਵੈਨਕੂਵਰ ਵ੍ਹਾਈਟਕੈਪਸ ਅਤੇ ਇੰਟਰ ਮਿਆਮੀ ਵਿਚਕਾਰ ਭਲਕੇ ਐਮ.ਐਲ.ਐਸ. ਕੱਪ ਫਾਈਨਲ ਵਿਚ ਮੁਕਾਬਲਾ ਹੋਵੇਗਾ। ਇਹ ਮੈਚ ਫਲੋਰੀਡਾ ਦੇ ਚੇਜ਼ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਫਾਈਨਲ ਨੂੰ ਫੁੱਟਬਾਲ ਜਗਤ ਦੇ ਦੋ ਦਿੱਗਜ ਖਿਡਾਰੀਆਂ, ਵੈਨਕੂਵਰ ਦੇ ਜਰਮਨ ਫਾਰਵਰਡ ਥਾਮਸ ਮੂਲਰ ਅਤੇ ਇੰਟਰ ਮਿਆਮੀ ਦੇ ਲਿਓਨਲ ਮੇਸੀ ਵਿਚਕਾਰ ਟੱਕਰ ਵਜੋਂ ਦੇਖਿਆ ਜਾ ਰਿਹਾ ਹੈ।
b-c-adds-jobs-in-november-as-province-faces-pressure-from-u-s-tariffs-new-labour-data-shows
Punjabi

ਨਵੰਬਰ ਮਹੀਨੇ ਬੀ.ਸੀ. ਵਿੱਚ ਨੌਕਰੀਆਂ ਵਿੱਚ ਹੋਇਆ ਵਾਧਾ

ਬੀ. ਸੀ. ਨੇ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ ਪਿਛਲੇ ਮਹੀਨੇ 6,200 ਨਵੀਆਂ ਨੌਕਰੀਆਂ ਸ਼ਾਮਲ ਕੀਤੀਆਂ ਹਨ। ਸੂਬੇ ਦੀ ਬੇਰੁਜ਼ਗਾਰੀ ਦਰ ਵੀ ਮਾਮੂਲੀ ਸੁਧਾਰ ਨਾਲ 6.4 ਫੀਸਦੀ 'ਤੇ ਆ ਗਈ ਹੈ, ਜੋ ਕਿ ਕੈਨੇਡਾ ਦੀ 6.5 ਫੀਸਦੀ ਰਾਸ਼ਟਰੀ ਔਸਤ ਤੋਂ ਘੱਟ ਹੈ ਅਤੇ ਦੇਸ਼ ਵਿਚ ਚੌਥੀ-ਸਭ ਤੋਂ ਘੱਟ ਦਰ ਹੈ।
carney-meets-trump-and-sheinbaum-in-rare-joint-appearance-at-fifa-world-cup-final-draw
Punjabi

ਫੀਫਾ ਵਿਸ਼ਵ ਕੱਪ ਫਾਈਨਲ ਡਰਾਅ ਦੌਰਾਨ ਕਾਰਨੀ, ਟਰੰਪ ਅਤੇ ਸ਼ੀਨਬੌਮ ਨੇ ਕੀਤੀ ਸ਼ਿਰਕਤ

ਪੀ.ਐਮ.ਮਾਰਕ ਕਾਰਨੀ ਨੇ ਅੱਜ ਵਾਸ਼ਿੰਗਟਨ, ਡੀ. ਸੀ. ਵਿਚ ਜੌਨ.ਐਫ. ਕੈਨੇਡੀ ਸੈਂਟਰ ਵਿਖੇ ਫੀਫਾ ਵਿਸ਼ਵ ਕੱਪ ਟੂਰਨਾਮੈਂਟ ਦੇ ਫਾਈਨਲ ਡਰਾਅ ਵਿਚ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਸ਼ਿਰਕਤ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਟਰੰਪ ਵਲੋਂ ਟਰੇਡ ਵਾਰ ਸ਼ੁਰੂ ਕਰਨ ਤੋਂ ਬਾਅਦ ਤਿੰਨੋਂ ਲੀਡਰ ਇੱਕੋ ਥਾਂ 'ਤੇ ਮੌਜੂਦ ਸਨ।
teen-charged-in-connection-with-overdose-deaths-on-tsuutina-nation
Punjabi

ਕੈਲਗਰੀ ਦੇ ਇਕ 17 ਸਾਲਾ ਲੜਕੇ ਨੂੰ ਡਰੱਗਜ਼ ਸਬੰਧੀ ਦੋਸ਼ਾਂ ਲਈ ਕੀਤਾ ਗਿਆ ਚਾਰਜ

ਕੈਲਗਰੀ ਦੇ ਇਕ 17 ਸਾਲਾ ਲੜਕੇ ਨੂੰ ਡਰੱਗਜ਼ ਸਬੰਧੀ ਦੋਸ਼ਾਂ ਲਈ ਚਾਰਜ ਕੀਤਾ ਗਿਆ ਹੈ, ਜਿਸ ਕਾਰਨ Tsuut'ina Nation ਦੇ ਦੋ ਵਿਅਕਤੀਆਂ ਦੀ ਜੂਨ ਮਹੀਨੇ ਮੌਤ ਹੋ ਗਈ ਸੀ। ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਲੜਕੇ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ ਅਤੇ 13 ਨਵੰਬਰ ਨੂੰ ਉਸ ਨੂੰ ਹਿਰਾਸਤ ਵਿਚ ਲਿਆ ਗਿਆ।
pedestrian-dies-after-early-morning-collision-with-pickup-truck-in-abbotsford
Punjabi

ਐਬਟਸਫੋਰਡ ਵਿੱਚ ਪਿਕਅੱਪ ਟਰੱਕ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ

ਐਬਟਸਫੋਰਡ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਪਿਕਅੱਪ ਟਰੱਕ ਦੀ ਟੱਕਰ ਨਾਲ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਾਲੇ ਖੇਤਰ ਵਿੱਚ ਰੋਸ਼ਨੀ ਦੀ ਘਾਟ ਇਹ ਹਾਦਸਾ ਵਾਪਰਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link