12.94C Vancouver
ADS

Feb 26, 2026 7:29 PM - Connect Newsroom - Jasmine Singh with files from The Canadian Press

ਕੈਨੇਡਾ ਵਿੱਚ ਭਾਰਤ ਨਾਲ ਜੁੜੀ ਵਿਦੇਸ਼ੀ ਦਖਲਅੰਦਾਜ਼ੀ ਰੋਕਣ ਲਈ ਹੋਰ ਕਦਮਾਂ ਦੀ ਲੋੜ: ਗੈਰੀ ਆਨੰਦਸੰਗਰੀ

Share On
public-safety-minister-says-more-safeguards-needed-against-alleged-foreign-interference-linked-to-india
Public Safety Minister Gary Anandasangaree speaks with reporters in Ottawa. (Photo: The Canadian Press)

ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦਸੰਗਰੀ ਨੇ ਵੀ ਸੀਨੀਅਰ ਸਰਕਾਰੀ ਅਧਿਕਾਰੀ ਦੇ ਉਸ ਦਾਅਵੇ ਨਾਲ ਅਸਹਿਮਤੀ ਜਤਾਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਭਾਰਤ ਹੁਣ ਕੈਨੇਡਾ ਵਿਚ ਹਿੰਸਕ ਗਤੀਵਿਧੀਆਂ ਜਾਂ ਲੋਕਾਂ ਨੂੰ ਡਰਾਉਣ-ਧਮਕਾਉਣ ਵਿਚ ਸ਼ਾਮਲ ਨਹੀਂ ਹੈ। ਆਨੰਦਸੰਗਰੀ ਅਨੁਸਾਰ, ਇਹ ਯਕੀਨੀ ਬਣਾਉਣ ਲਈ ਅਜੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡੀਅਨਸ ਨੂੰ ਡਰਾ-ਧਮਕਾ ਨਹੀਂ ਰਹੇ।

ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਭਾਰਤ ਦੌਰੇ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਫੈਡਰਲ ਅਧਿਕਾਰੀ ਨੇ ਕਿਹਾ ਸੀ ਕਿ ਔਟਵਾ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਲਈ ਕੰਮ ਕਰਨ ਵਾਲੇ ਲੋਕ ਹੁਣ ਕੈਨੇਡਾ ਵਿਚ ਫਿਰੌਤੀ ਜਾਂ ਹਿੰਸਾ ਦੀਆਂ ਧਮਕੀਆਂ ਵਰਗੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹਨ।

ਅਧਿਕਾਰੀ ਨੇ ਇਹ ਵੀ ਕਿਹਾ ਸੀ ਕਿ ਜੇਕਰ ਅਜਿਹੀਆਂ ਗਤੀਵਿਧੀਆਂ ਜਾਰੀ ਹੁੰਦੀਆਂ ਤਾਂ ਪ੍ਰਧਾਨ ਮੰਤਰੀ ਕਾਰਨੀ ਭਾਰਤ ਦੌਰਾ ਕਦੇ ਨਾ ਕਰਦੇ। ਮੰਤਰੀ ਆਨੰਦਸੰਗਰੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਭਰੋਸੇ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡੀਅਨਸ ਦੀ ਸੇਫਟੀ ਅਤੇ ਸਕਿਓਰਿਟੀ ਨਾਲ ਜੁੜੇ ਕੁਝ ਮੁੱਦੇ ਅਜੇ ਵੀ ਬਾਕੀ ਹਨ, ਜਿਨ੍ਹਾਂ 'ਤੇ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ।

Latest news

towns-orders-removal-of-alberta-separation-billboard-after-public-complaints
Punjabi

ਸਿਆਸੀ ਸੁਨੇਹੇ ਵਾਲਾ ਬਿਲਬੋਰਡ ਹਟਾਉਣ ਲਈ ਟੇਬਰ ਪ੍ਰਸ਼ਾਸਨ ਦੇ ਹੁਕਮ

ਐਲਬਰਟਾ ਦੇ ਕਸਬੇ ਟੇਬਰ ਵਿਚ ਲੱਗੇ ਇਲੈਕਟ੍ਰਾਨਿਕ ਬਿਲਬੋਰਡ ਨੂੰ ਹਟਾਉਣ ਦੇ ਸਖਤ ਹੁਕਮ ਜਾਰੀ ਹੋਏ ਹਨ, ਜੋ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਹਿਮਾਇਤ ਕਰ ਰਿਹਾ ਸੀ। ਜਨਤਾ ਵੱਲੋਂ ਕਈ ਸ਼ਿਕਾਇਤਾਂ ਮਿਲਣ ਮਗਰੋਂ ਟਾਊਨ ਔਫ ਟੇਬਰ ਨੇ ਇਸ ਨੂੰ ਤੁਰੰਤ ਹਟਾਉਣ ਲਈ ਸਖਤੀ ਵਰਤੀ। ਇਸ ਡਿਜੀਟਲ ਬਿਲਬੋਰਡ ਉੱਤੇ Send Ottawa a message! Choose Alberta ਲਿਖਿਆ ਹੋਇਆ ਸੀ।
teens-body-recovered-from-b-c-lake-after-weekend-boat-capsize
Punjabi

ਬੀ.ਸੀ. ਦੀ ਲੇਕ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ

ਬੀ.ਸੀ. ਦੇ ਕੈਰੀਬੂ ਖੇਤਰ ਦੀ ਸਟੋਨੀ ਲੇਕ ਵਿਚ ਕਿਸ਼ਤੀ ਪਲਟਣ ਕਾਰਨ ਲਾਪਤਾ ਹੋਏ ਪ੍ਰਿੰਸ ਜਾਰਜ ਦੇ 17 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਹਾਦਸੇ ਤੋਂ ਬਾਅਦ ਹੀ ਨੌਜਵਾਨ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਸੀ ਅਤੇ ਉਸ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਓਪ੍ਰੇਸ਼ਨ ਚਲਾਇਆ ਗਿਆ ਸੀ। ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ Quesnel ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਸਟੋਨੀ ਲੇਕ ਵਿਚ ਵਾਪਰੀ ਸੀ।
former-surrey-mayor-calls-for-independent-investigation-into-sps-chiefs-dismissal
Punjabi

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਮੁਖੀ ਦੀ ਬਰਖ਼ਾਸਤਗੀ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਕੀਤੀ ਮੰਗ

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਚੀਫ਼ ਨੌਰਮ ਲਿਪਿੰਸਕੀ ਨੂੰ ਅਹੁਦੇ ਤੋਂ ਹਟਾਏ ਜਾਣ ਅਤੇ ਸਰੀ ਪੁਲਿਸ ਬੋਰਡ ਦੇ ਦੋ ਡਾਇਰੈਕਟਰਜ਼ ਦੇ ਅਸਤੀਫ਼ਿਆਂ ਦੇ ਮਾਮਲੇ ਵਿਚ ਇੱਕ ਸੁਤੰਤਰ ਪੁਲਿਸ ਜਾਂਚ ਦੀ ਮੰਗ ਕੀਤੀ ਹੈ। ਮੈਕੈਲਮ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ ਭਾਵੇਂ ਉਹ ਕੋਈ ਕੌਂਸਲਰ ਹੋਵੇ ਜਾਂ ਮੇਅਰ ਅਤੇ ਜੇਕਰ ਨਿਯਮ ਟੁੱਟੇ ਹਨ ਤਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ।
carney-congratulates-modi-on-becoming-indias-longest-serving-continuously-serving-prime-minister
Punjabi

ਪੀ.ਐਮ. ਕਾਰਨੀ ਨੇ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਨਿਰੰਤਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣਨ ’ਤੇ ਦਿੱਤੀ ਵਧਾਈ

ਪੀ.ਐਮ.ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਨਿਰੰਤਰ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣਨ 'ਤੇ ਮੁਬਾਰਕਬਾਦ ਦਿੱਤੀ ਹੈ। ਪੀ. ਐੱਮ. ਕਾਰਨੀ ਨੇ ਇਸ ਮੌਕੇ ਭਵਿੱਖ ਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਕੈਨੇਡਾ ਅਤੇ ਭਾਰਤ ਆਪਣੀ ਸਾਂਝੇਦਾਰੀ ਨੂੰ ਇੱਕ ਨਵੇਂ ਰੂਪ ਵਿਚ ਅੱਗੇ ਵਧਾ ਰਹੇ ਹਨ,ਉਹ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਖੁਸ਼ਹਾਲੀ ਅਤੇ ਆਰਥਿਕ ਤਰੱਕੀ ਲਿਆਉਣ ਲਈ ਮਿਲ ਕੇ ਕੰਮ ਜਾਰੀ ਰੱਖਣ ਦੇ ਇੱਛੁਕ ਹਨ।
majithias-anticipatory-bail-plea-adjourned-to-june-11-in-majitha-police-station-case
Punjabi

ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 11 ਜੂਨ ਤੱਕ ਟਲਿਆ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਤੇ ਕੱਲ੍ਹ 9 ਜੂਨ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਮਜੀਠਾ ਥਾਣਾ ਵਿੱਚ ਹੋਏ ਹੰਗਾਮੇ ਦੇ ਮਾਮਲੇ ਵਿੱਚ ਗ੍ਰਿਫਤਾਰੀ ‘ਤੇ ਰੋਕ ਲਾਉਣ ਅਤੇ ਅਗਾਊਂ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ। ਇਸ ਅਰਜ਼ੀ ‘ਤੇ ਅੱਜ ਸੁਣਵਾਈ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link