21.09C Vancouver
ADS

Jun 17, 2022 6:34 PM - THE CANADIAN PRESS

ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਮਿਲਦੀ ਤਾਂ ਐਡਮਿੰਟਨ ਨੂੰ ਹੁੰਦਾ ਵੱਡਾ ਆਰਥਿਕ ਨੁਕਸਾਨ- ਮਾਹਿਰ

Share On
economic-loss-would-have-exceeded-gains-if-edmonton-had-held-world-cup-games-expert
FIFA 2026 World Cup (Photo: ANI)

ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਨਾ ਮਿਲਣ 'ਤੇ ਐਡਮਿੰਟਨ ਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਇਕਨੋਮਿਕਸ ਦੇ ਇੱਕ ਪ੍ਰੋਫੈਸਰ ਨੇ ਇਹ ਗੱਲ ਆਖੀ।

ਪ੍ਰੋਫੈਸਰ ਦਾ ਕਹਿਣਾ ਹੈ ਕਿ ਐਡਮਿੰਟਨ ਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਉਸ ਨੂੰ 2026 ਦੇ ਫੀਫਾ ਵਰਲਡ ਕੱਪ ਦੇ ਆਯੋਜਨ ਲਈ ਨਹੀਂ ਚੁਣਿਆ ਗਿਆ। ਕੋਨਕੋਰਡੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮੋਸ਼ੇ ਲੈਂਡਰ ਨੇ ਕਿਹਾ ਕਿ ਇਸ ਦਾ ਆਯੋਜਨ ਆਰਥਿਕ ਲਾਭਾਂ ਨਾਲੋਂ ਕਿਤੇ ਮਹਿੰਗਾ ਪੈਣਾ ਸੀ।

ਗੌਰਤਲਬ ਹੈ ਕਿ ਫੀਫਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 48-ਟੀਮਾਂ ਦੇ ਟੂਰਨਾਮੈਂਟ ਵੈਨਕੂਵਰ ਤੇ ਟੋਰਾਂਟੋ ਸਣੇ ਉੱਤਰੀ ਅਮਰੀਕਾ ਦੇ 16 ਸ਼ਹਿਰਾਂ ਵਿਚ ਖੇਡੇ ਜਾਣਗੇ। ਇਨ੍ਹਾਂ ਵਿਚੋਂ 11 ਸ਼ਹਿਰ ਇਕੱਲੇ ਅਮਰੀਕਾ ਦੇ ਹਨ, ਜਦੋਂ ਕਿ 3 ਮੈਕਸੀਕੋ ਦੇ ਹਨ, ਜਿੱਥੇ ਟੂਰਨਾਮੈਂਟ ਹੋਣੇ ਹਨ।

ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿਚ ਐਲਬਰਟਾ ਸਰਕਾਰ ਨੇ ਐਡਮਿੰਟਨ ਵਿਚ 5 ਖੇਡਾਂ ਖੇਡੀਆਂ ਜਾਣ ਦੀ ਸ਼ਰਤ ਨਾਲ 110 ਮਿਲੀਅਨ ਡਾਲਰ ਦਾ ਫੰਡ ਦੇਣ ਦਾ ਐਲਾਨ ਕੀਤਾ ਸੀ। ਪ੍ਰੋਫੈਸਰ ਲੈਂਡਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸੇ ਸ਼ਰਤ ਕਾਰਨ ਐਡਮਿੰਟਨ ਨੂੰ ਨਹੀਂ ਚੁਣਿਆ ਗਿਆ।

Latest news

edmonton-police-charge-man-in-alleged-sexual-offences-involving-minor-seek-additional-victims
Punjabi

ਐਡਮਿੰਟਨ ਪੁਲਿਸ ਵੱਲੋਂ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ 30 ਸਾਲਾ ਵਿਅਕਤੀ ਗ੍ਰਿਫ਼ਤਾਰ

ਐਡਮਿੰਟਨ ਪੁਲਿਸ ਨੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਔਫੀਸਰਜ਼ ਮੁਤਾਬਕ ਉਸ ਨੇ ਹੋਰ ਵੀ ਕਈ ਨਾਬਾਲਗਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੋ ਸਕਦਾ ਹੈ।ਉਸ ਦੀ ਪਛਾਣ ਬ੍ਰਾਇਨ ਬਰੂਕ Kaskamin ਵਜੋਂ ਹੋਈ ਹੈ। ਉਸ ਨੂੰ 2 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
vancouver-police-seize-drugs-cash-and-weapons-in-downtown-eastside-trafficking-investigation
Punjabi

ਵੈਨਕੂਵਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕੀਤੀ ਕਾਰਵਾਈ, ਨਸ਼ੀਲੇ ਪਦਾਰਥ, ਨਕਦੀ ਅਤੇ ਹਥਿਆਰ ਬਰਾਮਦ

ਵੈਨਕੂਵਰ ਪੁਲਿਸ ਨੇ ਸ਼ਹਿਰ ਦੇ ਡਾਊਨਟਾਊਨ ਈਸਟਸਾਈਡ ਵਿਚ ਨਸ਼ਾ ਤਸਕਰੀ ਖ਼ਿਲਾਫ਼ ਇੱਕ ਟਾਰਗੇਟਿਡ ਜਾਂਚ ਦੌਰਾਨ $79,000 ਤੋਂ ਵੱਧ ਕੀਮਤ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ, ਕੈਸ਼ ਅਤੇ ਹਥਿਆਰ ਜ਼ਬਤ ਕੀਤੇ ਹਨ। ਇਸ ਓਪ੍ਰੇਸ਼ਨ ਨੂੰ ਪ੍ਰੋਜੈਕਟ ਬਿੰਗੋ ਨਾਂ ਦਿੱਤਾ ਗਿਆ ਸੀ, ਜਿਸ ਦੀ ਸ਼ੁਰੂਆਤ ਦਸੰਬਰ 2025 ਵਿਚ ਈਸਟ ਹੇਸਟਿੰਗਜ਼ ਅਤੇ ਪ੍ਰਿੰਸੈਸ ਐਵੇਨਿਊ ਦੇ ਨੇੜੇ ਇੱਕ SRO ਇਮਾਰਤ ਵਿਚ ਸ਼ੱਕੀ ਗਤੀਵਿਧੀਆਂ ਦੇਖਣ ਤੋਂ ਬਾਅਦ ਹੋਈ ਸੀ।
no-injuries-reported-after-shots-fired-from-moving-vehicle-at-nanaimo-park
Punjabi

ਨੈਨਾਇਮੋ ਵਿਚ ਚੱਲਦੀ ਗੱਡੀ ਵਿਚੋਂ ਫਾਇਰਿੰਗ ,ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਨੈਨਾਇਮੋ ਵਿਚ ਇੱਕ ਚੱਲਦੀ ਗੱਡੀ ਵਿਚੋਂ ਸਥਾਨਕ ਪਾਰਕ ਵਿਚ ਲੋਕਾਂ ਵੱਲ ਫਾਇਰਿੰਗ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਬੁੱਧਵਾਰ ਨੂੰ ਰਾਤ ਦੇ ਕਰੀਬ 8:40 ਵਜੇ ਓਲਡ ਵਿਕਟੋਰੀਆ ਰੋਡ ਅਤੇ ਰੈਨੀਅਰ ਸਟ੍ਰੀਟ ਦੇ ਇੰਟਰਸੈਕਸ਼ਨ ਨੇੜੇ ਸਥਿਤ ਨੋਲਸ ਪਾਰਕ ਵਿਚ ਵਾਪਰੀ।
b-c-adds-25-000-jobs-in-may-as-unemployment-rate-holds-at-6-8
Punjabi

ਬੀ.ਸੀ. ਵਿਚ ਮਈ ਮਹੀਨੇ ਲੇਬਰ ਮਾਰਕੀਟ ਵਿਚ ਦੇਖੀ ਗਈ ਸ਼ਾਨਦਾਰ ਤੇਜ਼ੀ

ਬੀ.ਸੀ. ਵਿਚ ਮਈ ਮਹੀਨੇ ਲੇਬਰ ਮਾਰਕੀਟ ਵਿਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਵਿਚ 25,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਸ ਤੋਂ ਪਹਿਲਾਂ ਫਰਵਰੀ, ਮਾਰਚ ਅਤੇ ਅਪ੍ਰੈਲ ਤੱਕ ਦੇ ਤਿੰਨ ਮਹੀਨਿਆਂ ਵਿਚ ਕਰੀਬ 40,000 ਨੌਕਰੀਆਂ ਦਾ ਨੁਕਸਾਨ ਹੋਇਆ ਸੀ।
canada-joins-11-international-partners-in-calling-for-restraint-amid-lebanon-israel-attacks
Punjabi

ਕੈਨੇਡਾ ਸਮੇਤ 12 ਦੇਸ਼ਾਂ ਨੇ ਲੇਬਨਾਨ–ਇਜ਼ਰਾਇਲ ਹਮਲਿਆਂ 'ਤੇ ਜਤਾਈ ਚਿੰਤਾ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਆਸਟ੍ਰੇਲੀਆ ਅਤੇ ਡੈਨਮਾਰਕ ਸਮੇਤ 11 ਕੌਮਾਂਤਰੀ ਭਾਈਵਾਲਾਂ ਨਾਲ ਮਿਲ ਕੇ ਇੱਕ ਸਾਂਝੇ ਬਿਆਨ ਵਿਚ ਲੇਬਨਾਨ ਅਤੇ ਇਜ਼ਰਾਇਲ ਵਿਚਕਾਰ ਹਮਲਿਆਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਖੇਤਰ ਵਿਚ ਸ਼ਾਂਤੀ ਬਹਾਲੀ ਲਈ ਚੱਲ ਰਹੀਆਂ ਸੀਜ਼ਫਾਇਰ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਿਆਂ ਸਾਰੀਆਂ ਧਿਰਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link