9.44C Vancouver
ADS

Jun 1, 2022 4:02 PM - ANI

ਨੈਸ਼ਨਲ ਹੈਰਾਲਡ ਮਾਮਲੇ 'ਚ ਸੋਨੀਆ ਗਾਂਧੀ ਤੇ ਰਾਹੁਲ ਦੀ ਮੁਸ਼ਕਲ ਵਧੀ, ਈ. ਡੀ. ਨੇ ਭੇਜਿਆ ਸੰਮਨ

Share On
ed-summons-sonia-gandhi-rahul-in-national-herald-case
ED summons Sonia Gandhi, Rahul (Photo: ANI)

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਨੈਸ਼ਨਲ ਹੈਰਾਲਡ ਮਾਮਲੇ ਵਿਚ ਬੁੱਧਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸੰਮਨ ਭੇਜ ਕੇ ਤਲਬ ਕੀਤਾ ਹੈ। ਪਹਿਲਾਂ ਜਾਂਚ ਏਜੰਸੀ ਨੇ 2015 ਵਿਚ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਸੀ।

ਨੈਸ਼ਨਲ ਹੈਰਾਲਡ ਮਾਮਲੇ ਵਿਚ ਇਸ ਸਾਲ ਅਪ੍ਰੈਲ ਵਿਚ ਏਜੰਸੀ ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਕਾਂਗਰਸ ਦੇ ਸੀਨੀਅਰ ਲੀਡਰ ਮੱਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਖਜ਼ਾਨਚੀ ਪਵਨ ਬੰਸਲ ਤੋਂ ਨਵੀਂ ਦਿੱਲੀ ਵਿਚ ਪੁੱਛਗਿੱਛ ਕੀਤੀ ਸੀ।

ਏਜੰਸੀ ਨੇ ਇਨ੍ਹਾਂ ਦੋਹਾਂ ਦੇ ਬਿਆਨ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ.) ਤਹਿਤ ਦਰਜ ਕੀਤੇ ਸਨ। 'ਦਿ ਨੈਸ਼ਨਲ ਹੈਰਾਲਡ' ਅਖਬਾਰ ਐਸੋਸੀਏਟਡ ਜਰਨਲਸ ਲਿਮਟਿਡ (ਏ. ਜੇ. ਐੱਲ.) ਵੱਲੋਂ ਪਬਲਿਸ਼ ਕੀਤੀ ਜਾਂਦੀ ਸੀ ਅਤੇ ਬਾਅਦ ਵਿਚ ਜਿਸ ਦੀ ਮਾਲਕ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ (ਵਾਈ. ਆਈ. ਐੱਲ.) ਬਣ ਗਈ।

ਖੜਗੇ ਵਾਈ. ਆਈ. ਐੱਲ. ਦੇ ਸੀ. ਈ. ਓ., ਜਦੋਂ ਕਿ ਬਾਂਸਲ ਏ. ਜੇ. ਐੱਲ. ਦੇ ਮੈਨੇਜਿੰਗ ਡਾਇਰੈਕਟਰ ਹਨ। ਈ. ਡੀ. ਇਸ ਸਮੇਂ ਏ. ਜੇ. ਐੱਲ. ਤੇ ਵਾਈ. ਆਈ. ਐੱਲ. ਵਿਚ ਸ਼ੇਅਰਹੋਲਡਿੰਗ ਪੈਟਰਨ ਅਤੇ ਵਿੱਤੀ ਲੈਣ-ਦੇਣ ਦੇ ਨਾਲ-ਨਾਲ ਪਾਰਟੀ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵਾਈ. ਆਈ. ਐੱਲ. ਦੇ ਪ੍ਰਮੋਟਰ ਹਨ। ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਦੋਸ਼ ਲਾਇਆ ਸੀ ਕਿ ਏ. ਜੀ. ਐੱਲ. ਨੇ ਜੋ 90.25 ਕਰੋੜ ਰੁਪਏ ਕਾਂਗਰਸ ਨੂੰ ਮੋੜਨੇ ਸਨ, ਗਾਂਧੀਜ਼ ਨੇ ਇਸ ਲਈ ਮਾਮੂਲੀ 50 ਲੱਖ ਰੁਪਏ ਦਾ ਭੁਗਤਾਨ ਕਰ ਕੇ ਰਿਕਵਰੀ ਦਾ ਅਧਿਕਾਰ ਪ੍ਰਾਪਤ ਕਰ ਲਿਆ, ਜੋ ਕਿ ਫੰਡ ਦੀ ਦੁਰਵਰਤੋਂ ਤੇ ਧੋਖਾਧੜੀ ਹੈ।

Latest news

man-accused-of-threatening-pm-mark-carney-faces-lengthy-prison-sentence
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਹੋ ਸਕਦੀ ਹੈ ਲੰਬੀ ਜੇਲ੍ਹ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਜਾਨ ਨੂੰ ਖ਼ਤਰਾ ਪੈਦਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ ਵਿਅਕਤੀ ਨੂੰ ਲੰਬੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਵਕੀਲਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਧਮਕੀ ਦੇਣ ਤੋਂ ਇਲਾਵਾ ਉਸ 'ਤੇ ਲੱਗੇ ਜਬਰੀ ਵਸੂਲੀ ਅਤੇ ਹੋਰ ਗੰਭੀਰ ਦੋਸ਼ਾਂ ਕਾਰਨ ਉਸ ਨੂੰ ਹੋਰ ਵੀ ਲੰਬੇ ਸਮੇਂ ਲਈ ਜੇਲ੍ਹ ਜਾਣਾ ਪੈ ਸਕਦਾ ਹੈ।31 ਸਾਲਾ Jamie Da Costa ਬੁੱਧਵਾਰ ਨੂੰ ਸੀਸੀਟੀਵੀ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ, ਜਦਕਿ ਉਸਦਾ ਵਕੀਲ ਅਦਾਲਤ ਵਿੱਚ ਮੌਜੂਦ ਸੀ।
bc-conservatives-pledge-to-scrap-pst-on-capital-equipment-for-businesses
Punjabi

ਕਾਰੋਬਾਰੀਆਂ ਲਈ ਵੱਡਾ ਐਲਾਨ, ਕੈਪੀਟਲ ਇਕੁਇਪਮੈਂਟ ’ਤੇ PST ਖ਼ਤਮ ਕਰੇਗੀ BC ਕੰਜ਼ਰਵੇਟਿਵ ਪਾਰਟੀ

ਸਰੀ ਵਿਚ ਅੱਜ ਚੋਣ ਕੰਪੇਨ ਦੌਰਾਨ ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਸੂਬੇ ਦੇ ਕਾਰੋਬਾਰੀਆਂ ਲਈ ਮਸ਼ੀਨਰੀ ਵਰਗੇ ਕੈਪੀਟਲ ਇਕੁਇਪਮੈਂਟ 'ਤੇ Provincial Sales Tax ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸਰਕਾਰੀ ਕਾਗਜ਼ੀ ਕਾਰਵਾਈ ਤੇ ਗੁੰਝਲਦਾਰ ਨਿਯਮਾਂ ਨੂੰ ਘਟਾਉਣ ਲਈ ਇੱਕ Red Tape Reduction Minister ਨਿਯੁਕਤ ਕਰਨ ਦਾ ਵੀ ਵਾਅਦਾ ਕੀਤਾ।
eby-announces-major-support-measures-for-trade-war-hit-businesses
Punjabi

ਟਰੇਡ ਵਾਰ ਦੀ ਮਾਰ ਝੱਲ ਰਹੇ ਕਾਰੋਬਾਰਾਂ ਲਈ ਈਬੀ ਨੇ ਕੀਤਾ ਵੱਡਾ ਐਲਾਨ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਟਰੇਡ ਵਾਰ ਤੋਂ ਪ੍ਰਭਾਵਿਤ ਛੋਟੇ ਕਾਰੋਬਾਰੀਆਂ ਨੂੰ ਵਿਆਜ-ਮੁਕਤ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਪਹਿਲੀ ਨੌਕਰੀ ਦੇਣ ਵਾਲੇ ਕਾਰੋਬਾਰਾਂ ਲਈ ਨਵੇਂ ਟੈਕਸ ਕ੍ਰੈਡਿਟ ਦੀ ਸ਼ੁਰੂਆਤ ਕਰਨ ਤੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਲਈ ਸਹਾਇਤਾ ਵਧਾਉਣ ਦਾ ਵੀ ਵਾਅਦਾ ਕੀਤਾ।
six-off-the-final-ball-toronto-sixers-clinch-canada-super-sixty-title
Punjabi

ਆਖਰੀ ਗੇਂਦ ’ਤੇ ਛੱਕਾ, ਟੋਰੌਂਟੋ ਸਿਕਸਰਸ ਨੇ ਜਿੱਤਿਆ ਕੈਨੇਡਾ ਸੁਪਰ ਸਿਕਸਟੀ ਦਾ ਖਿਤਾਬ

ਕੈਨੇਡਾ ਸੁਪਰ ਸਿਕਸਟੀ (60) ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਕੱਲ੍ਹ ਰਾਤ ਬੀ.ਸੀ. ਪਲੇਸ ਸਟੇਡੀਅਮ ਵਿਖੇ ਖੇਡਿਆ ਗਿਆ। ਲੀਗ ਦੇ ਦੂਜੇ ਸੀਜਨ 'ਚ ਟੋਰੌਂਟੋ ਸਿਕਸਰਸ ਨੇ ਆਖਰੀ ਗੇਂਦ 'ਤੇ ਛੱਕਾ ਜੜ ਕੇ ਵੈਨਕੂਵਰ ਐਂਕਰਸ ਖਿਲਾਫ ਬਾਜੀ ਮਾਰੀ ਅਤੇ ਖਿਤਾਬ ਆਪਣੇ ਨਾਮ ਕੀਤਾ। ਇਸ ਆਖਰੀ ਮੁਕਾਬਲੇ ਦੌਰਾਨ ਜਿੱਥੇ ਮੈਦਾਨ 'ਤੇ ਰੋਚਕ ਮੁਕਾਬਲਾ ਵੇਖਣ ਨੂੰ ਮਿਲਿਆ ਉੱਥੇ ਹੀ ਮੈਦਾਨ ਦੇ ਬਾਹਰ ਕੌਮੈਂਟਰੀ ਬੌਕਸ 'ਚ ਵੀ ਇਤਿਹਾਸਿਕ ਦ੍ਰਿਸ਼ ਵੇਖਣ ਨੂੰ ਮਿਲੇ।
action-in-sangrur-after-cbi-raid-sho-suspended-2-leaders-detained-and-released
Punjabi

CBI ਰੇਡ ਤੋਂ ਬਾਅਦ ਸੰਗਰੂਰ ’ਚ ਕਾਰਵਾਈ, SHO ਮੁਅੱਤਲ; 2 ਆਗੂ ਹਿਰਾਸਤ ਮਗਰੋਂ ਰਿਹਾਅ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਸਥਿਤ ਘਰ ’ਤੇ CBI ਵੱਲੋਂ ਮਾਰੇ ਛਾਪੇ ਦੌਰਾਨ ਪਿੰਡ ਵਾਸੀਆਂ ਵੱਲੋਂ ਫੁੱਲਾਂ ਨਾਲ ਸਵਾਗਤ ਕਰਨ ਅਤੇ ਮਠਿਆਈ ਵੰਡਣ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਿਸ ਨੇ ਇੱਕ SHO ਨੂੰ ਮੁਅੱਤਲ ਕਰ ਦਿੱਤਾ ਅਤੇ ਸੰਗਰੂਰ ਸ਼ਹਿਰ ਦੇ ਦੋ ਆਗੂਆਂ ਨੂੰ ਹਿਰਾਸਤ ਵਿੱਚ ਲਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link