Jan 6, 2025 1:07 PM - The Canadian Press

ਐਡਮਿੰਟਨ ਦਾ ਇਕ ਵਿਅਕਤੀ ਔਰਤ ਦੇ ਕਤਲ ਮਾਮਲੇ ਵਿਚ ਸੈਕੰਡ ਡਿਗਰੀ ਮਰਡਰ ਦੇ ਚਾਰਜਿਜ਼ ਦਾ ਸਾਹਮਣਾ ਕਰ ਰਿਹਾ ਹੈ।
ਪੁਲਿਸ ਦੇ ਕਤਲ ਕੇਸ ਸੁਲਝਾਉਣ ਵਾਲੇ ਵਿਭਾਗ ਵਲੋਂ ਜਾਣਕਾਰੀ ਦਿੱਤੀ ਗਈ ਕਿ 31 ਸਾਲਾ ਡੈਨੀਅਲ ਬੂਥਮੈਨ ਨੇ 43 ਸਾਲਾ ਐਸ਼ਲੇ ਬੁਰਕੇ ਦਾ 30 ਦਸੰਬਰ, 2024 ਨੂੰ ਕਤਲ ਕੀਤਾ ਸੀ, ਜਿਸ ਦੀ ਲਾਸ਼ ਪਿਛਲੇ ਹਫਤੇ ਉੱਤਰੀ ਸਸਕੈਚਵਨ ਨਦੀ ਨੇੜਿਓਂ ਮਿਲੀ ਹੈ। ਰਿਪੋਰਟ ਮੁਤਾਬਕ ਉਸ ਸ਼ਾਮ ਕਰੀਬ 4.45 ਵਜੇ ਪੁਲਿਸ ਨੂੰ ਵ੍ਹਾਈਟਮਡ ਪਾਰਕ ਨੇੜਲੇ ਕੁਏਸਨੇਲ ਬ੍ਰਿਜ ਦੇ ਈਸਟ ਪਾਸੇ ਨਦੀ ਕੋਲ ਔਰਤ ਦੀ ਲਾਸ਼ ਹੋਣ ਦੀ ਜਾਣਕਾਰੀ ਮਿਲੀ ਸੀ। ਪੋਸਟਮਾਰਟਮ ਵਿਚ ਪਤਾ ਲੱਗਾ ਕਿ ਉਸ ਦਾ ਕਤਲ ਹੋਇਆ ਸੀ। ਸ਼ੁੱਕਰਵਾਰ ਪੁਲਿਸ ਨੇ ਬੂਥਮੈਨ ਨੂੰ ਚਾਰਜ ਕੀਤਾ।
ਪੁਲਿਸ ਨੇ ਪੁਸ਼ਟੀ ਕੀਤੀ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ ਅਤੇ ਇਸ ਨੂੰ ਪਾਰਟਨਰ ਵਲੋਂ ਕਤਲ ਕਰਨ ਦੇ ਮਾਮਲੇ ਵਜੋਂ ਦੇਖਿਆ ਜਾ ਰਿਹਾ ਹੈ।




