16.05C Vancouver
ADS

Jan 18, 2024 4:28 PM - The Connect News

ਐਡਮੰਟਨ: 2023 ਵਿਚ ਗੋਲੀਬਾਰੀ ਦੀਆਂ ਵਾਰਦਾਤਾਂ 2022 ਨਾਲੋਂ 34 ਫੀਸਦੀ ਵਧੀਆਂ

Share On
edmonton-shooting-incidents-in-2023-increased-by-34-percent-over-2022
The police said in a media release on Wednesday that 165 shooting incidents took place in 2022, compared to 221 last year

ਐਡਮੰਟਨ ਵਿਚ 2023 ਵਿਚ ਗੋਲੀਬਾਰੀ ਦੀਆਂ ਵਾਰਦਾਤਾਂ 2022 ਨਾਲੋਂ 34 ਫੀਸਦੀ ਵਧੀਆਂ ਹਨ। ਪੁਲਿਸ ਨੇ ਬੁੱਧਵਾਰ ਮੀਡੀਆ ਰਿਲੀਜ਼ ਵਿਚ ਦੱਸਿਆ ਕਿ 2022 ਵਿਚ ਗੋਲੀਬਾਰੀ ਦੀਆਂ 165 ਵਾਰਦਾਤਾਂ ਵਾਪਰੀਆਂ ਜਦਕਿ ਪਿਛਲੇ ਸਾਲ ਇਹ ਅੰਕੜਾ 221 ਰਿਹਾ।

ਉਨ੍ਹਾਂ ਨੇ ਬੀਤੇ ਸਾਲ 892 ਪਿਸਤੌਲਾਂ ਜ਼ਬਤ ਕੀਤੀਆਂ। ਹਾਲਾਂਕਿ ਜੇਕਰ ਦੋਵੇਂ ਸਾਲਾਂ ਵਿਚ ਸਿਰਫ ਦਸੰਬਰ ਮਹੀਨੇ ਦੀ ਤੁਲਨਾ ਕੀਤੀ ਜਾਵੇ ਤਾਂ 2023 ਵਿਚ ਅਜਿਹੀਆਂ ਵਾਰਦਾਤਾਂ ਘੱਟ ਵਾਪਰੀਆਂ।

ਕਈ ਵਾਰ ਗੋਲੀਬਾਰੀ ਦੌਰਾਨ ਨੇੜੇ ਖੜ੍ਹੇ ਬੇਕਸੂਰ ਲੋਕ ਨਿਸ਼ਾਨਾ ਬਣ ਜਾਂਦੇ ਹਨ। ਪੁਲਿਸ ਮੁਤਾਬਕ ਦਸੰਬਰ 2023 ਵਿਚ ਗੋਲੀਬਾਰੀ ਦੀਆਂ 17 ਵਾਰਦਾਤਾਂ ਵਾਪਰੀਆਂ ਭਾਵ ਇਕ ਦਿਨ ਛੱਡ ਕੇ ਅਗਲੇ ਦਿਨ ਗੋਲੀਬਾਰੀ ਹੋਈ।

ਇਸ ਦੌਰਾਨ 13 ਵਾਰਦਾਤਾਂ ਦੌਰਾਨ ਨੇੜੇ ਖੜ੍ਹੇ ਲੋਕਾਂ ਨੂੰ ਨੁਕਸਾਨ ਪੁੱਜਾ। 12 ਵਾਰਦਾਤਾਂ ਨਿਸ਼ਾਨੇ ਤੇ ਸਨ ਅਤੇ 10 ਲੋਕ ਜ਼ਖਮੀ ਹੋ ਗਏ। ਬੀਤੇ ਸਾਲ ਗੋਲੀਬਾਰੀ ਵਿਚ .22 ਕੈਲੀਬਰ ਰਾਈਫਲਾਂ ਅਤੇ 9 ਮਿਲੀਮੀਟਰ ਹੈਂਡਗਨ ਦੀ ਵਧੇਰੇ ਵਰਤੋਂ ਹੋਈ।

ਇਸ ਦੇ ਇਲਾਵਾ ਕਈ ਸ਼ੂਟਰਜ਼ ਕੋਲ ਇਨ੍ਹਾਂ ਲਈ ਲਾਈਸੈਂਸ ਵੀ ਨਹੀਂ ਸੀ। ਸਟਾਫ਼ ਸਰਾਜੈੱਟ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ 2024 ਵਿਚ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।

Latest news

brampton-retail-robbery-series-punjabi-youth-arrested
Punjabi

ਬਰੈਂਪਟਨ ’ਚ ਲੜੀਵਾਰ ਡਕੈਤੀਆਂ: ਪੰਜਾਬੀ ਨੌਜਵਾਨ ਤਪਿੰਦਰ ਸਿੰਘ ਘੁੰਮਣ ਗ੍ਰਿਫ਼ਤਾਰ

ਬਰੈਂਪਟਨ ਵਿਚ ਰਿਟੇਲ ਸਟੋਰਾਂ ਵਿਚ ਲੜੀਵਾਰ ਡਕੈਤੀਆਂ ਦੀਆਂ ਘਟਨਾਵਾਂ ਦੇ ਸਬੰਧ ਵਿਚ ਇੱਕ ਪੰਜਾਬੀ ਨੌਜਵਾਨ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਤਪਿੰਦਰ ਸਿੰਘ ਘੁੰਮਣ ਵਜੋਂ ਹੋਈ ਹੈ। ਪੀਲ ਪੁਲਿਸ ਨੇ ਦੱਸਿਆ ਕਿ 14 ਅਗਸਤ ਤੋਂ 24 ਅਗਸਤ ਵਿਚਕਾਰ ਬਰੈਂਪਟਨ ਦੇ 5 ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਔਫੀਸਰ ਮੁਤਾਬਕ, ਹਰੇਕ ਕੇਸ ਵਿਚ ਸ਼ੱਕੀ ਦਾ ਤਰੀਕਾ ਇੱਕੋ-ਜਿਹਾ ਸੀ, ਉਹ ਕਾਰੋਬਾਰ ਵਿਚ ਦਾਖਲ ਹੁੰਦਾ ਸੀ ਅਤੇ ਇੱਕ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੈਸਿਆਂ ਦੀ ਲੁੱਟ ਕਰਦਾ ਸੀ।
canada-u-s-trade-war-could-drag-on-as-washington-weighs-more-tariffs
Punjabi

ਕੈਨੇਡਾ-ਅਮਰੀਕਾ ਟ੍ਰੇਡ ਵਾਰ ਹੋ ਸਕਦੀ ਹੈ ਲੰਮੀ, ਹੋਰ ਟੈਰਿਫ ਲਗਾਉਣ ਦੀ ਤਿਆਰੀ ’ਚ ਵਾਸ਼ਿੰਗਟਨ

ਕੈਨੇਡਾ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਲੰਮੀ ਖਿੱਚ ਸਕਦੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਚਿਤਾਵਨੀ ਦਿੱਤੀ ਹੈ ਕਿ ਵਾਸ਼ਿੰਗਟਨ ਕੈਨੇਡੀਅਨ ਸਾਮਾਨ 'ਤੇ ਹੋਰ ਜਵਾਬੀ ਟੈਰਿਫ ਲਗਾਉਣ 'ਤੇ ਅੱਜ ਹੀ ਵਿਚਾਰ ਕਰ ਸਕਦਾ ਹੈ। ਉਥੇ ਹੀ, ਇਸ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕੈਨੇਡੀਅਨਜ਼ ਨੂੰ ਇਹ ਸਾਫ ਕਿਹਾ ਹੈ ਕਿ ਅਮਰੀਕਾ ਤੋਂ ਵਪਾਰਕ ਦੂਰੀ ਬਣਾਉਣ ਦੇ ਫੈਸਲੇ ਦੀ ਕੈਨੇਡਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਮਾਰੂ ਹੋਣਗੇ।
suspended-vancouver-police-officer-kalwinder-dosanjh-granted-bail-under-23-strict-conditions
Punjabi

ਮੁਅੱਤਲ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਨੂੰ 23 ਸਖ਼ਤ ਸ਼ਰਤਾਂ ’ਤੇ ਮਿਲੀ ਜ਼ਮਾਨਤ

ਵੈਨਕੂਵਰ ਪੁਲਿਸ ਦੇ ਸਸਪੈਂਡ ਕੀਤੇ ਗਏ ਔਫੀਸਰ ਕਲਵਿੰਦਰ ਦੋਸਾਂਝ ਨੂੰ ਸਰੀ ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ 23 ਸਖ਼ਤ ਸ਼ਰਤਾਂ 'ਤੇ ਜ਼ਮਾਨਤ ਮਿਲੀ ਹੈ। ਇਨ੍ਹਾਂ ਵਿਚ ਬਰਨਬੀ ਆਰ.ਸੀ.ਐਮ.ਪੀ. ਦੇ ਜ਼ਮਾਨਤ ਸੁਪਰਵਾਈਜ਼ਰ ਨੂੰ ਨਿਯਮਿਤ ਰਿਪੋਰਟ ਕਰਨਾ, ਇਜਾਜ਼ਤ ਤੋਂ ਬਿਨਾਂ ਬੀ.ਸੀ. ਤੋਂ ਬਾਹਰ ਨਾ ਜਾਣਾ ਸ਼ਾਮਲ ਹਨ, ਨਾਲ ਹੀ ਉਨ੍ਹਾਂ ਦਾ ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼ ਵੀ ਜਮ੍ਹਾ ਕਰਵਾਏ ਗਏ ਹਨ।
canada-imposes-retaliatory-tariffs-of-up-to-50-per-cent-on-u-s-imports
Punjabi

ਕੈਨੇਡਾ ਵੱਲੋਂ ਅਮਰੀਕੀ ਵਸਤੂਆਂ 'ਤੇ 15 ਤੋਂ 50 ਫੀਸਦੀ ਤੱਕ ਜਵਾਬੀ ਟੈਰਿਫ ਲਾਗੂ

ਕੈਨੇਡਾ ਸਰਕਾਰ ਵੱਲੋਂ ਮੰਗਲਵਾਰ ਤੋਂ ਅਮਰੀਕਾ ਤੋਂ ਆਉਣ ਵਾਲੀਆਂ ਕਈ ਵਸਤੂਆਂ 'ਤੇ 15 ਤੋਂ 50 ਫੀਸਦੀ ਤੱਕ ਜਵਾਬੀ ਟੈਰਿਫ ਲਾਗੂ ਕਰ ਦਿੱਤੇ ਗਏ ਹਨ। ਇਹ ਵਿਰੋਧੀ ਟੈਰਿਫ ਲਗਭਗ $28-ਬਿਲੀਅਨ ਦੇ ਅਮਰੀਕੀ ਆਯਾਤ 'ਤੇ ਅਸਰ ਪਾਉਣਗੇ, ਜਿਨ੍ਹਾਂ ਵਿਚ ਸਟੀਲ ਤੋਂ ਲੈ ਕੇ ਫਰਨੀਚਰ ਅਤੇ ਸੂਤੀ ਟੀ-ਸ਼ਰਟਾਂ ਤੱਕ ਸ਼ਾਮਲ ਹਨ।
sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link