Oct 8, 2026 2:22 PM - Connect Newsroom - Ramandeep Kaur with files from The Canadian Press

ਕੈਨੇਡੀਅਨ ਪ੍ਰਭੂਸੱਤਾ 'ਤੇ ਐਲੋਨ ਮਸਕ ਨੇ ਲੇਟਸਟ ਹਮਲਾ ਬੋਲਿਆ ਹੈ, ਜਿਸ ਵਿਚ ਉਨ੍ਹਾਂ ਤਿੰਨ ਸੂਬਿਆਂ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਓਨਟਾਰੀਓ ਦੀ ਯੂਨੀਵਰਸਿਟੀ ਵਿਚ ਪੜ੍ਹ ਚੁੱਕੇ ਅਤੇ ਖੁਦ ਨੂੰ ਅੱਧਾ ਕੈਨੇਡੀਅਨ ਦੱਸਣ ਵਾਲੇ ਐਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਕਿਊਬੈਕ, ਐਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਹੈ।
ਮਸਕ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦਾ ਸਮਰਥਨ ਕਰਦੇ ਹਨ ਜੋ ਆਪਣੇ ਸੂਬੇ ਨੂੰ ਆਜ਼ਾਦ ਬਣਾਉਣਾ ਚਾਹੁੰਦੇ ਹਨ। ਮਸਕ ਦਾ ਇਹ ਬਿਆਨ ਕਿਊਬੈਕ, ਚੋਣਾਂ ਵਿਚ ਵੱਖਵਾਦੀ ਵਿਚਾਰਧਾਰਾ ਵਾਲੀ Parti Québécois ਵੱਲੋਂ ਆਜ਼ਾਦ 'ਤੇ ਤੀਜਾ ਰੈਫਰੈਂਡਮ ਕਰਵਾਉਣ ਦੇ ਵਾਅਦੇ ਨਾਲ ਘੱਟ ਗਿਣਤੀ ਸਰਕਾਰ ਬਣਾਉਣ ਤੋਂ ਬਾਅਦ ਆਇਆ ਹੈ।
ਉਥੇ ਹੀ,ਐਲਬਰਟਾ ਦੇ ਲੋਕ ਵੀ ਇਸ ਗੱਲ 'ਤੇ ਵੋਟ ਪਾਉਣ ਜਾ ਰਹੇ ਹਨ ਕਿ ਕੀ ਉਨ੍ਹਾਂ ਦੇ ਸੂਬੇ ਨੂੰ ਕੈਨੇਡਾ ਵਿਚ ਰਹਿਣਾ ਚਾਹੀਦਾ ਹੈ ਜਾਂ ਵੱਖ ਹੋਣ ਲਈ ਇੱਕ ਕਾਨੂੰਨੀ ਤੌਰ 'ਤੇ ਲਾਜ਼ਮੀ ਰੈਫਰੈਂਡਮ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ, ਜਦੋਂ ਕਿ ਸਸਕੈਚਵਨ ਵਿਚ ਵੀ ਹਾਲੀਆ ਕੁਝ ਚੋਣਾਂ ਵਿਚ ਵੱਖ ਹੋਣ ਦੇ ਸਮਰਥਨ ਵਿਚ ਵਾਧਾ ਦੇਖਿਆ ਗਿਆ ਹੈ। ਹਾਲਾਂਕਿ, ਸਸਕੈਚਵਨ ਦੇ ਪ੍ਰੀਮੀਅਰ Scott Moe ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਮਸਕ ਦੇ ਇਸ ਵਿਚਾਰ ਨੂੰ ਤੁਰੰਤ ਖਾਰਜ ਕੀਤਾ ਹੈ।




