10.54C Vancouver
ADS

Oct 8, 2026 1:23 PM - Connect Newsroom - Ramandeep Kaur

ਐਬਟਸਫੋਰਡ ‘ਚ ਹਾਈਵੇਅ 1 ’ਤੇ ਅਨਾਜ ਨਾਲ ਲੱਦਿਆ ਸੈਮੀ-ਟਰੱਕ ਪਲਟਿਆ, ਲੱਗਾ ਭਾਰੀ ਜਾਮ

Share On
grain-laden-semi-truck-overturns-on-highway-1-in-abbotsford-causing-major-traffic-delays
Semi-truck rollover on Highway 1 in Abbotsford causes major traffic disruptions; no injuries reported. (Photo: X Abbotsford Police Department)

ਐਬਟਸਫੋਰਡ ਵਿਚ ਸੁਮਾਸ ਵੇਅ ਵਿਖੇ ਹਾਈਵੇਅ 1 'ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਅਨਾਜ ਨਾਲ ਲੱਦਿਆ ਇੱਕ ਸੈਮੀ-ਟਰੱਕ ਪਲਟ ਗਿਆ। ਇਸ ਹਾਦਸੇ ਕਾਰਨ ਹਾਈਵੇਅ ਦੀਆਂ ਕਈ ਲੇਨਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਰਾਹਤ ਦੀ ਖ਼ਬਰ ਇਹ ਹੈ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਮੌਕੇ 'ਤੇ ਪਹੁੰਚੀ ਐਬਟਸਫੋਰਡ ਪੁਲਿਸ ਅਤੇ ਐਮਰਜੈਂਸੀ ਕਰਮਚਾਰੀਆਂ ਵੱਲੋਂ ਸਥਿਤੀ ਸੰਭਾਲੀ ਗਈ। ਇਸ ਦੌਰਾਨ ਦੋਵਾਂ ਦਿਸ਼ਾਵਾਂ ਵਿਚ ਹਾਈਵੇਅ 1 ਨੂੰ ਘਟਾ ਕੇ ਸਿਰਫ਼ ਇੱਕ ਲੇਨ ਕਰ ਦਿੱਤਾ ਗਿਆ ਅਤੇ ਸੁਮਾਸ ਵੇਅ ਦੇ westbound on-ramp ਨੂੰ ਵੀ ਬੰਦ ਕਰ ਦਿੱਤਾ ਗਿਆ।

ਪੁਲਿਸ ਨੇ ਸਵੇਰ ਦੇ ਸਮੇਂ ਕੰਮ 'ਤੇ ਜਾਣ ਵਾਲੇ ਡਰਾਈਵਰਾਂ ਨੂੰ ਇਸ ਹਿੱਸੇ ਵਿਚੋਂ ਲੰਘਣ ਵੇਲੇ ਬੇਹੱਦ ਸਾਵਧਾਨੀ ਵਰਤਣ, ਸੰਭਵ ਹੋਵੇ ਤਾਂ ਬਦਲਵੇਂ ਰੂਟ ਦੀ ਵਰਤੋਂ ਕਰਨ ਅਤੇ ਜਾਮ ਦੇ ਮੱਦੇਨਜ਼ਰ ਵਾਧੂ ਸਮਾਂ ਲੈ ਕੇ ਘਰੋਂ ਨਿਕਲਣ ਦੀ ਅਪੀਲ ਕੀਤੀ। ਫਿਲਹਾਲ ਸੈਮੀ-ਟਰੱਕ ਦੇ ਪਲਟਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

Latest news

grain-laden-semi-truck-overturns-on-highway-1-in-abbotsford-causing-major-traffic-delays
Punjabi

ਐਬਟਸਫੋਰਡ ‘ਚ ਹਾਈਵੇਅ 1 ’ਤੇ ਅਨਾਜ ਨਾਲ ਲੱਦਿਆ ਸੈਮੀ-ਟਰੱਕ ਪਲਟਿਆ, ਲੱਗਾ ਭਾਰੀ ਜਾਮ

ਐਬਟਸਫੋਰਡ ਵਿਚ ਸੁਮਾਸ ਵੇਅ ਵਿਖੇ ਹਾਈਵੇਅ 1 'ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਅਨਾਜ ਨਾਲ ਲੱਦਿਆ ਇੱਕ ਸੈਮੀ-ਟਰੱਕ ਪਲਟ ਗਿਆ। ਇਸ ਹਾਦਸੇ ਕਾਰਨ ਹਾਈਵੇਅ ਦੀਆਂ ਕਈ ਲੇਨਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
conservative-motion-seeking-additional-diesel-tax-relief-defeated-in-commons
Punjabi

ਡੀਜ਼ਲ ’ਤੇ ਹੋਰ ਫੈਡਰਲ ਟੈਕਸ ਰਾਹਤ ਦਾ ਕੰਜ਼ਰਵੇਟਿਵ ਮਤਾ ਹਾਊਸ ਆਫ਼ ਕਾਮਨਜ਼ ਵਿੱਚ ਹਾਰਿਆ

ਕੈਨੇਡਾ ਦੀ ਹਾਊਸ ਔਫ਼ ਕਾਮਨਜ਼ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੂ ਰਾਹਤ ਦੇਣ ਦੀ ਮੰਗ ਕਰਨ ਵਾਲੇ ਮਤੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
man-accused-of-threatening-pm-mark-carney-faces-lengthy-prison-sentence
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਹੋ ਸਕਦੀ ਹੈ ਲੰਬੀ ਜੇਲ੍ਹ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਜਾਨ ਨੂੰ ਖ਼ਤਰਾ ਪੈਦਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ ਵਿਅਕਤੀ ਨੂੰ ਲੰਬੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਵਕੀਲਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਧਮਕੀ ਦੇਣ ਤੋਂ ਇਲਾਵਾ ਉਸ 'ਤੇ ਲੱਗੇ ਜਬਰੀ ਵਸੂਲੀ ਅਤੇ ਹੋਰ ਗੰਭੀਰ ਦੋਸ਼ਾਂ ਕਾਰਨ ਉਸ ਨੂੰ ਹੋਰ ਵੀ ਲੰਬੇ ਸਮੇਂ ਲਈ ਜੇਲ੍ਹ ਜਾਣਾ ਪੈ ਸਕਦਾ ਹੈ।31 ਸਾਲਾ Jamie Da Costa ਬੁੱਧਵਾਰ ਨੂੰ ਸੀਸੀਟੀਵੀ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ, ਜਦਕਿ ਉਸਦਾ ਵਕੀਲ ਅਦਾਲਤ ਵਿੱਚ ਮੌਜੂਦ ਸੀ।
bc-conservatives-pledge-to-scrap-pst-on-capital-equipment-for-businesses
Punjabi

ਕਾਰੋਬਾਰੀਆਂ ਲਈ ਵੱਡਾ ਐਲਾਨ, ਕੈਪੀਟਲ ਇਕੁਇਪਮੈਂਟ ’ਤੇ PST ਖ਼ਤਮ ਕਰੇਗੀ BC ਕੰਜ਼ਰਵੇਟਿਵ ਪਾਰਟੀ

ਸਰੀ ਵਿਚ ਅੱਜ ਚੋਣ ਕੰਪੇਨ ਦੌਰਾਨ ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਸੂਬੇ ਦੇ ਕਾਰੋਬਾਰੀਆਂ ਲਈ ਮਸ਼ੀਨਰੀ ਵਰਗੇ ਕੈਪੀਟਲ ਇਕੁਇਪਮੈਂਟ 'ਤੇ Provincial Sales Tax ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸਰਕਾਰੀ ਕਾਗਜ਼ੀ ਕਾਰਵਾਈ ਤੇ ਗੁੰਝਲਦਾਰ ਨਿਯਮਾਂ ਨੂੰ ਘਟਾਉਣ ਲਈ ਇੱਕ Red Tape Reduction Minister ਨਿਯੁਕਤ ਕਰਨ ਦਾ ਵੀ ਵਾਅਦਾ ਕੀਤਾ।
eby-announces-major-support-measures-for-trade-war-hit-businesses
Punjabi

ਟਰੇਡ ਵਾਰ ਦੀ ਮਾਰ ਝੱਲ ਰਹੇ ਕਾਰੋਬਾਰਾਂ ਲਈ ਈਬੀ ਨੇ ਕੀਤਾ ਵੱਡਾ ਐਲਾਨ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਟਰੇਡ ਵਾਰ ਤੋਂ ਪ੍ਰਭਾਵਿਤ ਛੋਟੇ ਕਾਰੋਬਾਰੀਆਂ ਨੂੰ ਵਿਆਜ-ਮੁਕਤ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਪਹਿਲੀ ਨੌਕਰੀ ਦੇਣ ਵਾਲੇ ਕਾਰੋਬਾਰਾਂ ਲਈ ਨਵੇਂ ਟੈਕਸ ਕ੍ਰੈਡਿਟ ਦੀ ਸ਼ੁਰੂਆਤ ਕਰਨ ਤੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਲਈ ਸਹਾਇਤਾ ਵਧਾਉਣ ਦਾ ਵੀ ਵਾਅਦਾ ਕੀਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link