11.69C Vancouver
ADS

May 14, 2020 1:44 AM -

ਕੈਨੇਡਾ 'ਚ ਕੋਵਿਡ-19 ਤੋਂ ਰਿਕਵਰ ਕਰ ਚੁੱਕੇ ਵਾਇਰਸ ਪੀੜਤਾਂ ਦੇ ਉਤਸ਼ਾਹਿਤ ਕਰਨ ਵਾਲੇ ਅੰਕੜੇ

Share On
encouraging-figures-of-resolved-covid-19-cases-in-canada
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦਾ ਅੰਕੜਾ 72,278 ਹੋ ਗਿਆ ਹੈ।

ਬੀ.ਸੀ. 'ਚ ਪੀੜਤਾਂ ਦੀ ਗਿਣਤੀ 2,376 ਹੋ ਚੁੱਕੀ ਹੈ।

ਬੀ.ਸੀ. 'ਚ ਇਸ ਵਾਇਰਸ ਕਾਰਨ 132 ਲੋਕਾਂ ਨੇ ਜਾਨ ਗਵਾ ਦਿੱਤੀ ਹੈ।

ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 21,276 ਤੱਕ ਪਹੁੰਚ ਗਈ ਹੈ।

ਬੁੱਧਵਾਰ ਦੁਪਹਿਰ ਤੱਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 39,931 ਦੱਸੀ ਗਈ ਹੈ।

ਕੈਨੇਡਾ 'ਚ ਕਿਊਬੈਕ ਇਕੱਲਾ ਅਜਿਹਾ ਸੂਬੇ ਹੈ ਜਿੱਥੇ 3,000 ਤੋਂ ਵੱਧ ਵਾਇਰਸ ਪੀੜਤਾਂ ਦੀ ਮੌਤ ਹੋ ਗਈ ਹੈ।

ਕਿਊਬੈਕ 'ਚ 3,220 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ।

ਇਸਤੋਂ ਅਲਾਵਾ ਐਲਬਰਟਾ 'ਚ 6,407, ਸਸਕੈਚਵਿਨ ਵਿੱਚ 577, ਮੈਨੀਟੋਬਾ 'ਚ 290, ਨਿਊ ਬਰੰਸਵਿਕ 'ਚ 120, ਨੋਵਾ ਸਕੌਸ਼ੀਆ 'ਚ 1,024, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 261 ਮਾਮਲੇ ਸਾਹਮਣੇ ਆ ਚੁੱਕੇ ਹਨ।

ਜਦਕਿ ਚੰਗੀ ਖਬਰ ਇਹ ਹੈ ਕਿ, ਹੁਣ ਤਕ 35,177 ਮਾਮਲੇ ਸੁਲਝ ਚੁੱਕੇ ਹਨ।

ਦੇਸ਼ ਵਿੱਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ ਕੱਲ ਹੀ 5,000 ਦੇ ਅੰਕੜੇ ਨੂੰ ਟੱਪ ਚੁੱਕੀ ਹੈ।

ਕੈਨੇਡਾ 'ਚ ਕੁੱਲ 5,304 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।

Latest news

traffic-stop-in-salmon-arm-leads-to-arrest-and-seizure-of-loaded-handgun
Punjabi

ਬੀ.ਸੀ. ਦੇ ਸੈਲਮਨ ਆਰਮ 'ਚ ਆਰ.ਸੀ.ਐਮ.ਪੀ. ਨੇ ਟ੍ਰੈਫਿਕ ਸਟੌਪ ਦੌਰਾਨ ਇੱਕ ਲੋਡਿਡ ਹੈਂਡਗੰਨ ਕੀਤੀ ਜ਼ਬਤ

ਬੀ.ਸੀ. ਦੇ ਸੈਲਮਨ ਆਰਮ ਸਿਟੀ ਦੀ ਆਰ.ਸੀ.ਐਮ.ਪੀ. ਨੇ ਟ੍ਰੈਫਿਕ ਸਟੌਪ ਦੌਰਾਨ ਇੱਕ ਲੋਡਿਡ ਹੈਂਡਗੰਨ ਜ਼ਬਤ ਕੀਤੀ ਹੈ। ਇਹ ਕਾਰਵਾਈ 11 ਮਾਰਚ ਨੂੰ ਕੀਤੀ ਗਈ, ਪੁਲਿਸ ਨੇ ਸ਼ੱਕੀ ਆਧਾਰ 'ਤੇ ਗੱਡੀ ਨੂੰ ਰੋਕਿਆ ਸੀ।
cbsa-seizes-112-kg-of-opium-at-pacific-highway-commercial-border-crossing
Punjabi

ਬੀ. ਸੀ. ਦੇ ਪੈਸੀਫਿਕ ਹਾਈਵੇਅ ਪੋਰਟ 'ਤੇ ਸੀ.ਬੀ.ਐਸ.ਏ. ਵੱਲੋਂ 112 ਕਿੱਲੋਗ੍ਰਾਮ ਅਫੀਮ ਜ਼ਬਤ

ਬੀ. ਸੀ. ਦੇ ਪੈਸੀਫਿਕ ਹਾਈਵੇਅ ਪੋਰਟ 'ਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਇੱਕ ਵਪਾਰਕ ਟਰੱਕ ਵਿਚੋਂ 112 ਕਿੱਲੋਗ੍ਰਾਮ ਅਫ਼ੀਮ ਜ਼ਬਤ ਕੀਤੀ ਹੈ। ਸੀ.ਬੀ.ਐਸ.ਏ. ਨੇ ਅੱਜ ਇੱਕ ਬਿਆਨ ਵਿਚ ਕਿਹਾ ਕਿ ਇਹ ਕਾਰਵਾਈ 9 ਜਨਵਰੀ ਨੂੰ ਕੀਤੀ ਗਈ ਸੀ, ਟਰੱਕ ਅਮਰੀਕਾ ਤੋਂ ਕੈਨੇਡਾ ਵਾਪਸ ਆਇਆ ਸੀ।
conservatives-nominate-diana-filipova-for-scarborough-southwest-federal-byelection
Punjabi

ਕੰਜ਼ਰਵੇਟਿਵ ਪਾਰਟੀ ਨੇ ਸਕਾਰਬਰੋ-ਸਾਊਥ ਵੈਸਟ ਹਲਕੇ ਤੋਂ ਡਾਇਨਾ ਫਿਲਿਪੋਵਾ ਨੂੰ ਐਲਾਨਿਆ ਉਮੀਦਵਾਰ

ਕੰਜ਼ਰਵੇਟਿਵ ਪਾਰਟੀ ਨੇ ਸਕਾਰਬਰੋ-ਸਾਊਥ ਵੈਸਟ ਹਲਕੇ ਤੋਂ ਇੱਕ ਮਿਡਲ ਸਕੂਲ ਟੀਚਰ ਡਾਇਨਾ ਫਿਲਿਪੋਵਾ ਨੂੰ ਇਸ ਸੰਸਦੀ ਸੀਟ ਦੀ ਜ਼ਿਮਨੀ ਚੋਣ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਉਹਨਾਂ ਦਾ ਮੁਕਾਬਲਾ ਓਨਟਾਰੀਓ ਐਨ.ਡੀ.ਪੀ. ਤੋਂ ਲਿਬਰਲ ਪਾਰਟੀ ਵਿਚ ਸ਼ਾਮਲ ਹੋਈ ਡੋਲੀ ਬੇਗਮ ਨਾਲ ਹੋਵੇਗਾ, ਜੋ ਇਸੇ ਹਲਕੇ ਤੋਂ ਵਿਧਾਇਕ ਸਨ।
burnaby-rcmp-release-suspect-sketches-in-central-park-indecent-acts-investigation
Punjabi

ਬਰਨਬੀ 'ਚ ਵਾਪਰ ਰਹੀਆਂ ਅਸ਼ਲੀਲ ਘਟਨਾਵਾਂ ਦੇ ਸਬੰਧ 'ਚ ਪੁਲਿਸ ਨੇ ਜਾਰੀ ਕੀਤੇ 2 ਸ਼ੱਕੀ ਵਿਅਕਤੀਆਂ ਦੇ ਸਕੈਚ

ਬਰਨਬੀ ਦੇ ਸੈਂਟਰਲ ਪਾਰਕ ਵਿਚ ਪਿਛਲੇ ਕੁਝ ਸਮੇਂ ਤੋਂ ਵਾਪਰ ਰਹੀਆਂ ਅਸ਼ਲੀਲ ਘਟਨਾਵਾਂ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ਕੀਤੇ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਬਰਨਬੀ ਆਰ.ਸੀ.ਐਮ.ਪੀ. ਦੀ ਹਾਈ ਰਿਸਕ ਔਫੈਂਡਰ ਯੂਨਿਟ ਮੁਤਾਬਕ, ਇਹ ਘਟਨਾਵਾਂ 15 ਜਨਵਰੀ ਤੋਂ 20 ਜਨਵਰੀ ਤੱਕ ਪੰਜ ਦਿਨਾਂ ਦੇ ਵਕਫ਼ੇ ਦੌਰਾਨ ਵਾਪਰੀਆਂ। ਕੁੱਲ ਪੰਜ ਰਿਪੋਰਟ ਕੀਤੀਆਂ ਘਟਨਾਵਾਂ ਵਿਚੋਂ ਚਾਰ ਸੈਂਟਰਲ ਪਾਰਕ ਖੇਤਰ ਵਿਚ ਹੋਈਆਂ, ਇੱਕ ਘਟਨਾ ਬੇਰੇਸਫੋਰਡ ਸਟ੍ਰੀਟ ਅਤੇ ਮੈਗਨੋਲੀਆ ਟੈਰੇਸੀਓਨ ਕੋਲ ਹਾਈਲੈਂਡ ਪਾਰਕ ਟੇਲ 'ਤੇ ਵਾਪਰੀ।
surrey-police-charge-25-drivers-with-excessive-speeding-over-four-days-vehicles-impounded
Punjabi

ਸਰੀ ਵਿੱਚ ਚਾਰ ਦਿਨਾਂ ਦੌਰਾਨ ਬੇਹੱਦ ਤੇਜ਼ ਰਫ਼ਤਾਰ ਲਈ 25 ਡਰਾਈਵਰਾਂ 'ਤੇ ਹੋਈ ਕਾਰਵਾਈ, ਵਾਹਨ ਜ਼ਬਤ

ਸਰੀ ਪੁਲਿਸ ਸਰਵਿਸ ਦੇ ਰੋਡ ਸੇਫਟੀ ਸੈਕਸ਼ਨ ਨੇ 6 ਮਾਰਚ ਤੋਂ 9 ਮਾਰਚ ਤੱਕ ਦੇ ਮਹਿਜ਼ ਚਾਰ ਦਿਨਾਂ ਦੇ ਅੰਦਰ 25 ਡਰਾਈਵਰਾਂ 'ਤੇ ਬਹੁਤ ਜ਼ਿਆਦਾ ਰਫ਼ਤਾਰ ਦੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਦੀਆਂ ਗੱਡੀਆਂ ਮੌਕੇ 'ਤੇ ਹੀ ਇੰਪਾਊਂਡ ਕੀਤੀਆਂ ਗਈਆਂ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link