Jun 24, 2021 3:29 PM -

ਬ੍ਰਿਟਿਸ਼ ਕੋਲੰਬੀਆ ਦੇ ਬਹੁਤੇ ਹਿੱਸਿਆਂ ਲਈ ਗਰਮ ਤਾਪਮਾਨ ਸੰਬੰਧੀ ਚੇਤਾਵਨੀਆਂ ਜਾਰੀ ਹਨ।
ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਕਈ ਇਲਾਕਿਆਂ 'ਚ ਸ਼ੁੱਕਰਵਾਰ ਤੋਂ ਅਗਲੇ ਹਫ਼ਤੇ ਦੀ ਸ਼ੁਰੂਆਤ ਤਕ ਰਿਕਾਰਡਤੋੜ ਗਰਮੀ ਹੋਣ ਦਾ ਅਨੁਮਾਨ ਦੱਸਿਆ ਗਿਆ ਹੈ।
ਵੈਦਰ ਆਫਿਸ ਦਾ ਕਹਿਣਾ ਹੈ ਕਿ ਫਰੇਜ਼ਰ ਵੈਲੀ, ਫਰੇਜ਼ਰ ਕੈਨੇਅਨ ਅਤੇ ਦੱਖਣੀ ਇੰਟੀਰੀਅਰ 'ਚ ਐਤਵਾਰ ਜਾਂ ਸੋਮਵਾਰ ਤਕ ਤਾਪਮਾਨ 40 ਡਿਗਰੀ ਤਕ ਪਹੁੰਚ ਸਕਦਾ ਹੈ।
ਬਾਕੀ ਦੇ ਇਲਾਕਿਆਂ 'ਚ ਤਾਪਮਾਨ 30 ਡਿਗਰੀ ਦੇ ਆਲੇ-ਦੁਆਲੇ ਰਹਿ ਸਕਦਾ ਹੈ।
ਅਨੁਮਾਨ ਲਗਾਉਣ ਵਾਲਿਆਂ ਦਾ ਕਹਿਣਾ ਹੈ ਕਿ ਹਿਉਮੀਡੀਟੀ ਨੇ ਸਥਿਤੀ ਹੋਰ ਵੀ ਮੁਸ਼ਕਿਲ ਬਣਾ ਦੇਣੀ ਹੈ।
ਗਰਮੀ ਦੇ ਇਹ ਹਾਲਾਤ ਮੰਗਲਵਾਰ ਤਕ ਜਾਰੀ ਰਹਿਣ ਦਾ ਅਨੁਮਾਨ ਦੱਸਿਆ ਗਿਆ ਹੈ।
ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਗਰਮੀ ਦੇ ਵਧਣ ਨਾਲ ਗਲੇਸ਼ੀਅਰ ਵੀ ਪਿਘਲ ਸਕਦੇ ਹਨ ਅਤੇ ਦਰਿਆਵਾਂ 'ਚ ਪਾਣੀਆਂ ਦੇ ਪੱਧਰ 'ਚ ਵਾਧਾ ਹੋਵੇਗਾ।
ਇਸ ਤੋਂ ਇਲਾਵਾ ਵਾਈਲਡਫਾਇਰਸ ਦਾ ਖਤਰਾ ਵੀ ਵਧ ਸਕਦਾ ਹੈ।




