17.71C Vancouver
ADS

Apr 15, 2021 9:29 PM -

ਮੀਨੇਸੋਟਾ ਦੀ ਸਾਬਕਾ ਪੁਲਿਸ ਅਫ਼ਸਰ ਦੀ ਕੋਰਟ 'ਚ ਪੇਸ਼ੀ; ਡੌਂਟੇ ਰਾਈਟ ਦਾ ਪਰਿਵਾਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਇਆ ਭਾਵੁਕ

Share On
ex-minnesota-cop-faces-hearing-in-shooting-of-daunte-wright
Kim Potter appeared alongside her attorney at a brief initial appearance Thursday over Zoom. (Photo - GETTY images)

ਅਮਰੀਕਾ 'ਚ ਮੀਨੇਸੋਟਾ ਦੀ ਇੱਕ ਸਾਬਕਾ ਪੁਲਿਆ ਅਫ਼ਸਰ ਨੇ ਅੱਜ ਸੈਕਿੰਡ ਡਿਗਰੀ ਮੈਨਸਲੌਟਰ ਦੇ ਦੋਸ਼ਾਂ 'ਚ ਕੋਰਟ 'ਚ ਪਹਿਲੀ ਪੇਸ਼ੀ 'ਚ ਹਾਜ਼ਰੀ ਭਰੀ।

ਮਾਮਲਾ ਸਿਆਹ ਰੰਗ ਦੇ ਵਿਅਕਤੀ 20 ਸਾਲਾ ਡੌਂਟੇ ਰਾਈਟ ਦੀ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਦਾ ਹੈ।

ਸਾਬਕਾ ਪੁਲਿਸ ਅਫ਼ਸਰ ਕਿਮ ਪੌਟਰ ਜ਼ੂਮ ਜ਼ਰੀਏ ਕੋਰਟ 'ਚ ਪੇਸ਼ ਹੋਈ।

ਕਿਮ ਪੌਟਰ ਨਾਲ ਉਸ ਦੇ ਅਟੌਰਨੀ ਵੀ ਸਨ।

ਉਸ ਦੀ ਅਗਲੀ ਪੇਸ਼ੀ 17 ਮਈ ਨੂੰ ਰੱਖੀ ਗਈ ਹੈ।

ਉਸ ਨੇ $100,000 ਦਾ ਬੌਂਡ ਭਰ ਦਿੱਤਾ ਸੀ ਪਰ ਜੱਜ ਨੇ ਯਾਦ ਦਵਾਇਆ ਕਿ ਬੌਂਡ 'ਤੇ ਰਹਿੰਦਿਆਂ ਉਸ ਨੂੰ ਕਨੂੰਨ ਦੀ ਪਾਲਣਾ ਕਰਨੀ ਹੋਵੇਗੀ ਅਤੇ ਹਰ ਪੇਸ਼ੀ 'ਚ ਹਾਜ਼ਿਰ ਹੋਣਾ ਹੋਵੇਗਾ।

ਯਾਦ ਰਹੇ ਇਸ ਘਟਨਾ ਤੋਂ ਬਾਅਦ ਮੀਨੀਆਪੌਲਿਸ 'ਚ ਪੁਲਿਸ ਚੀਫ਼ ਦਾ ਕਹਿਣਾ ਸੀ ਕਿ ਪੁਲਿਸ ਅਫ਼ਸਰ ਟੇਜ਼ਰ ਦਾ ਇਸਤੇਮਾਲ ਕਰਨਾ ਚਾਹੁੰਦੀ ਸੀ।

ਪੁਲਿਸ ਚੀਫ਼ ਟਿਮ ਗੈਨਨ (Police Chief Tim Gannon) ਨੇ ਇਸ ਘਟਨਾ ਨੂੰ ਇੱਕ ਹਾਦਸਾ ਦੱਸਿਆ ਸੀ।

ਹਾਲਾਂਕਿ ਬਾਅਦ 'ਚ ਪੁਲਿਸ ਚੀਫ਼ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।

ਇਸ ਵਿਅਕਤੀ ਦੀ ਐਤਵਾਰ ਨੂੰ ਬਰੂਕਲਿਨ ਸੈਂਟਰ 'ਚ ਮੌਤ ਹੋ ਗਈ ਸੀ।

ਅੱਜ ਡੌਂਟੇ ਰਾਈਟ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਉਨ੍ਹਾਂ ਇਨਸਾਫ ਦੀ ਮੰਗ ਕੀਤੀ ਅਤੇ ਦੱਸਿਆ ਕਿ ਡੌਂਟੇ ਰਾਈਟ ਇੱਕ ਖੁਸ਼ ਰਹਿਣ ਵਾਲਾ ਯੁਵਕ ਸੀ ਅਤੇ ਆਪਣੇ ਪਿਤਾ ਹੋਣ ਦੀ ਜ਼ਿੰਮੇਵਾਰੀ ਬੇਹੱਦ ਚੰਗੇ ਤਰੀਕੇ ਨਾਲ ਨਿਭਾ ਰਿਹਾ ਸੀ।

Latest news

fatal-maple-ridge-altercation-under-homicide-investigation-ihit-says
Punjabi

ਮੈਪਲ ਰਿਜ ਵਿਚ ਝੜਪ ਦੌਰਾਨ 28 ਸਾਲਾ ਨੌਜਵਾਨ ਦੀ ਮੌਤ, IHIT ਵਲੋਂ ਕੀਤੀ ਜਾ ਰਹੀ ਜਾਂਚ

ਮੈਪਲ ਰਿਜ ਵਿਚ ਇੱਕ ਝੜਪ ਦੌਰਾਨ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਸ਼ਨੀਵਾਰ ਸ਼ਾਮ 7 ਵਜੇ ਦੇ ਕਰੀਬ ਮੈਪਲ ਰਿਜ ਆਰ.ਸੀ.ਐਮ.ਪੀ. ਨੂੰ ਰਿਵਰ ਰੋਡ ਦੇ 22300 ਬਲਾਕ ਵਿਚ ਇੱਕ ਲੜਾਈ ਦੀ ਰਿਪੋਰਟ ਮਿਲੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ 28 ਸਾਲਾ ਨੌਜਵਾਨ ਜਾਨਲੇਵਾ ਹਾਲਤ ਵਿਚ ਸੀ, First responders ਵੱਲੋਂ ਉਸ ਨੂੰ ਬਚਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬਾਵਜੂਦ ਨੌਜਵਾਨ ਨੇ ਮੌਕੇ 'ਤੇ ਦਮ ਤੋੜ ਦਿੱਤਾ।
court-issues-notice-to-union-minister-ravneet-singh-bittu-over-absence-in-2024-criminal-case
Punjabi

ਸੁਣਵਾਈ ਤੋਂ ਗੈਰ-ਹਾਜ਼ਰ ਰਹਿਣ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅਦਾਲਤੀ ਨੋਟਿਸ ਜਾਰੀ

ਪੰਜਾਬ ਤੋਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ 2024 ਦੇ ਇੱਕ ਅਪਰਾਧਿਕ ਮਾਮਲੇ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਬਿਨਾਂ ਕਿਸੇ ਅਗਾਮੀ ਸੂਚਨਾ ਦੇ ਗੈਰ-ਹਾਜ਼ਰ ਰਹਿਣ 'ਤੇ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਉਨ੍ਹਾਂ ਨੂੰ 8 ਜੂਨ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
iran-suspends-ceasefire-talks-with-u-s-following-israeli-strikes-in-lebanon
Punjabi

ਲੇਬਨਾਨ 'ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਈਰਾਨ ਨੇ ਅਮਰੀਕਾ ਨਾਲ ਜੰਗਬੰਦੀ ਗੱਲਬਾਤ ਰੋਕੀ

ਈਰਾਨ ਨੇ ਲੇਬਨਾਨ 'ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੇ ਵਿਰੋਧ ਵਿੱਚ ਅਮਰੀਕਾ ਨਾਲ ਜੰਗਬੰਦੀ ਸੰਬੰਧੀ ਗੱਲਬਾਤ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਈਰਾਨ ਦੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਈਰਾਨ ਦਾ ਕਹਿਣਾ ਹੈ ਕਿ ਲੇਬਨਾਨ ਵਿੱਚ ਸ਼ਾਂਤੀ ਬਣਾਈ ਰੱਖਣਾ ਜੰਗਬੰਦੀ ਦੀ ਇੱਕ ਮੁੱਖ ਸ਼ਰਤ ਸੀ।
poilievre-accuses-carney-of-avoiding-accountability-amid-economic-downturn-claims
Punjabi

ਸੰਸਦ ਤੋਂ ਗੈਰਹਾਜ਼ਰੀ ਨੂੰ ਲੈ ਕੇ ਪੌਲੀਐਵ ਨੇ ਕਾਰਨੀ 'ਤੇ ਨਿਸ਼ਾਨਾ ਸਾਧਿਆ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਦੇਸ਼ ਨੂੰ ਆਰਥਿਕ ਮੰਦੀ ਵੱਲ ਧੱਕਣ ਦੇ ਮਾਮਲੇ ਵਿਚ ਜਵਾਬਦੇਹੀ ਤੋਂ ਭੱਜਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਅੱਜ ਔਟਵਾ ਵਿਚ ਸੰਸਦ ਦੇ ਸੈਸ਼ਨ ਵਿਚ ਹਿੱਸਾ ਲੈਣ ਤੋਂ ਪਹਿਲਾਂ ਨਿਊਜ਼ ਕਾਨਫਰੰਸ ਵਿਚ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦੇ ਕਿਹਾ ਕਿ ਕੈਨੇਡਾ ਹੁਣ ਅਧਿਕਾਰਤ ਤੌਰ 'ਤੇ ਮੰਦੀ ਵਿਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਇਹ ਪੂਰੇ ਜੀ7 ਵਿਚੋਂ ਇਕਲੌਤਾ ਅਜਿਹਾ ਦੇਸ਼ ਹੈ ਜੋ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
rcmp-urge-residents-to-stay-clear-of-bow-river-amid-high-water-levels
Punjabi

ਕੈਲਗਰੀ ਵਿਚ ਭਾਰੀ ਮੀਂਹ ਦੀ ਜਾਰੀ ਕੀਤੀ ਗਈ ਚਿਤਾਵਨੀ

ਕੈਲਗਰੀ ਲਈ ਪਹਿਲਾਂ ਜਾਰੀ ਕੀਤੇ ਸਪੈਸ਼ਲ ਵੈਦਰ ਸਟੇਟਮੈਂਟ ਨੂੰ ਭਾਰੀ ਮੀਂਹ ਦੀ ਚਿਤਾਵਨੀ ਵਿੱਚ ਬਦਲ ਦਿੱਤਾ ਗਿਆ ਹੈ।ਇਨਵਾਇਰਮੈਂਟ ਕੈਨੇਡਾ ਮੁਤਾਬਕ ਸ਼ਨੀਵਾਰ ਤੋਂ ਬੁੱਧਵਾਰ ਤੱਕ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 50 ਤੋਂ 100 ਮਿਲੀਮੀਟਰ ਤੱਕ ਭਾਰੀ ਮੀਂਹ ਪੈ ਸਕਦਾ ਹੈ, ਅਤੇ ਕੁਝ ਥਾਵਾਂ 'ਤੇ ਇਹ 100 mm ਤੋਂ ਵੀ ਪਾਰ ਜਾ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link