9.73C Vancouver
ADS

Nov 17, 2021 10:15 PM - The Canadian Press

ਕੰਜ਼ਰਵੇਟਿਵ ਲੀਡਰ ਐਰਿਨ ਓ'ਟੂਲ 'ਤੇ ਭੜਕੀ ਸੈਨੇਟਰ ਡਿਨੀਜ਼ ਬੈਟਰਸ; ਓ'ਟੂਲ ਨੇ ਕਿਹਾ ਪਾਰਟੀ ਇੱਕਜੁਟ

Share On
expelled-conservative-sen-denise-batters-defends-petition-lashes-out-at-otoole
Conservative Leader Erin O'Toole insists his caucus is united in supporting him and that those who allow their frustrations or personal agendas to get in the way won't be part of his team. (Photo - Sen. Denise Batters/Twitter)

ਕੰਜ਼ਰਵੇਟਿਵ ਲੀਡਰ ਐਰਿਨ ਓ'ਟੂਲ ਨੇ ਜੋਰ ਦਿੱਤਾ ਹੈ ਕਿ ਪਾਰਟੀ ਕੌਕਸ ਇੱਕਜੁਟ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਜਿਹੜੇ ਮੈਂਬਰਾਂ ਵੱਲੋਂ ਮਾਯੂਸੀ ਵਿਖਾਈ ਜਾ ਰਹੀ ਹੈ ਅਤੇ ਨਿੱਜੀ ਅਜੈਂਡਾ ਕਾਰਨ ਨਿਰਾਸ਼ਾ ਜਾਹਿਰ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਟੀਮ ਦਾ ਹਿੱਸਾ ਨਹੀਂ ਰੱਖਿਆ ਜਾਵੇਗਾ।

ਐਰਿਨ ਓ'ਟੂਲ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਹੈ ਜਦ ਉਨ੍ਹਾਂ ਵੱਲੋਂ ਸਸਕੈਚਵਿਨ ਦੀ ਸੈਨੇਟਰ ਡਿਨੀਜ ਬੈਟਰਸ ਨੂੰ ਕੌਕਸ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ।

ਇਹ ਫੈਸਲਾ ਮੰਗਲਵਾਰ ਸ਼ਾਮ ਲਿਆ ਗਿਆ।

ਡਿਨੀਜ ਬੈਟਰਸ ਨੇ ਓ'ਟੂਲ ਦੀ ਲੀਡਰਸ਼ਿਪ ਦੇ ਜਲਦੀ ਰੀਵਿਊ ਦੀ ਮੰਗ ਕੀਤੀ ਸੀ।

ਹਾਲਾਂਕਿ ਬੈਟਰਸ ਦਾ ਕਹਿਣਾ ਹੈ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਉਸ ਨੂੰ ਕੌਕਸ ਤੋਂ ਬਾਹਰ ਦਾ ਰਸਤਾ ਕਿਉਂ ਵਿਖਾਇਆ ਗਿਆ।

ਉਨ੍ਹਾਂ ਇਹ ਵੀ ਪੁੱਛਿਆ ਕਿ ਕੰਜ਼ਰਵੇਟਿਵ ਸੈਨੇਟਰ ਮਾਈਕਲ ਮੈਕਡੌਨਲਡ ਨੇ ਵੀ ਅਜਿਹੀ ਮੰਗ ਕੀਤੀ ਸੀ, ਫਿਰ ਉਨ੍ਹਾਂ ਖਿਲਾਫ ਅਜਿਹਾ ਵਿਵਹਾਰ ਕਿਉਂ ਨਹੀਂ ਕੀਤਾ ਗਿਆ।

Latest news

calgary-police-seize-cache-of-weapons-arrest-3-20-charges-laid
Punjabi

ਕੈਲਗਰੀ 'ਚ ਘਰ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਹਥਿਆਰ ਬਰਾਮਦ, 3 ਗ੍ਰਿਫ਼ਤਾਰ

ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 20 ਦੋਸ਼ ਤੈਅ ਕੀਤੇ ਹਨ। ਪੁਲਿਸ ਮੁਤਾਬਕ 10 ਸਤੰਬਰ ਨੂੰ ਕੋਵਿੰਗਟਨ ਰਾਈਜ਼ ਐਨ.ਈ. ਦੇ 100 ਬਲਾਕ ਵਿੱਚ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਗਿਆ ਸੀ।
pedestrian-killed-after-being-struck-by-ford-pickup-in-hope
Punjabi

ਬੀ. ਸੀ. ਦੇ ਹੋਪ 'ਚ ਫੋਰਡ ਪਿਕਅੱਪ ਟਰੱਕ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ

ਬੀ. ਸੀ. ਦੇ ਹੋਪ ਇਲਾਕੇ ਵਿਚ ਹਾਈਵੇਅ-3 'ਤੇ ਬੁੱਧਵਾਰ ਰਾਤ ਫੋਰਡ ਪਿਕਅੱਪ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਹੋਪ ਆਰ.ਸੀ.ਐਮ.ਪੀ. ਮੁਤਾਬਕ ਪੁਲਿਸ ਨੂੰ ਰਾਤ ਲਗਭਗ 8:38 ਵਜੇ ਇਸ ਹਾਦਸੇ ਦੀ ਇਤਲਾਹ ਮਿਲੀ ਅਤੇ ਜਦੋਂ ਤੱਕ ਟੀਮ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੀੜਤ ਦੀ ਮੌਤ ਹੋ ਚੁੱਕੀ ਸੀ।
canada-lifts-deportation-pause-for-four-middle-eastern-countries
Punjabi

ਕੈਨੇਡਾ ਨੇ 4 ਮਿਡਲ ਈਸਟ ਦੇਸ਼ਾਂ ਲਈ ਡਿਪੋਰਟੇਸ਼ਨ 'ਤੇ ਲੱਗੀ ਆਰਜ਼ੀ ਰੋਕ ਹਟਾਈ

ਕੈਨੇਡਾ ਨੇ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਲੋਕਾਂ ਲਈ ਦੇਸ਼-ਨਿਕਾਲੇ 'ਤੇ ਲਗਾਈ ਆਰਜ਼ੀ ਪਾਬੰਦੀ ਨੂੰ ਹਟਾ ਦਿੱਤਾ ਹੈ, ਜਿਸ ਨਾਲ ਹੁਣ ਉੱਥੋਂ ਦੇ ਗੈਰ-ਕਾਨੂੰਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਈਰਾਨ ਖਿਲਾਫ ਅਮਰੀਕਾ-ਇਜ਼ਰਾਈਲ ਦੀ ਜੰਗ ਕਾਰਨ ਪੈਦਾ ਹੋਈਆਂ ਸਥਿਤੀਆਂ ਨੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਕੈਨੇਡਾ ਨੇ ਕੁਵੈਤ, ਬਹਿਰੀਨ,ਯੂ.ਏ.ਈ. ਅਤੇ ਕਤਰ ਦੇ ਨਾਗਰਿਕਾਂ ਲਈ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਨੂੰ ਆਰਜ਼ੀ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਸੀ।
trumps-possible-u-s-diesel-export-ban-could-drive-up-global-prices
Punjabi

ਟਰੰਪ ਦੇ ਡੀਜ਼ਲ ਐਕਸਪੋਰਟ ਬੈਨ ਨਾਲ ਦੁਨੀਆ ਭਰ ’ਚ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਸਮੇਤ ਦੁਨੀਆ ਭਰ ਦੇ ਖਪਤਕਾਰਾਂ ਨੂੰ ਟਰੰਪ ਦੇ ਅਮਰੀਕੀ ਡੀਜ਼ਲ ਨਿਰਯਾਤ ਦੇ ਸੰਭਾਵਿਤ ਬੈਨ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਡੌਨਲਡ ਟਰੰਪ ਨੇ ਹਾਲ ਹੀ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕੀਆਂ ਲਈ ਕੀਮਤਾਂ ਘਟਾਉਣ ਲਈ ਉਹ ਦੇਸ਼ ਦੇ ਡੀਜ਼ਲ ਨੂੰ ਬਾਹਰ ਭੇਜਣ ਤੋਂ ਰੋਕ ਸਕਦੇ ਹਨ।
former-bc-conservative-leader-john-rustad-will-not-seek-re-election
Punjabi

ਬੀ.ਸੀ. ਕੰਜ਼ਰਵੇਟਿਵ ਵੱਲੋਂ ਪਵਨੀਤ ਸਿੰਘ ਨੂੰ ਐਲਾਨਿਆ ਉਮੀਦਵਾਰ ,ਜੌਨ ਰਸਟੈਡ ਨਹੀਂ ਲੜਨਗੇ ਚੋਣ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਚੋਣ ਨਹੀਂ ਲੜਨਗੇ। ਉਨ੍ਹਾਂ ਦੀ ਰਾਈਡਿੰਗ ਤੋਂ ਪਾਰਟੀ ਨਵਾਂ ਉਮੀਦਵਾਰ ਉਤਾਰੇਗੀ। ਉਥੇ ਹੀ, ਇਸ ਸਿਆਸੀ ਘਟਨਾਕ੍ਰਮ ਦੇ ਨਾਲ ਹੀ ਬੀ.ਸੀ. ਕੰਜ਼ਰਵੇਟਿਵਜ਼ ਨੇ Kelowna-Lake Country-Coldstream ਵਿਧਾਨ ਸਭਾ ਹਲਕੇ ਤੋਂ ਕਾਰੋਬਾਰੀ ਅਤੇ ਸਿਆਸੀ ਆਗੂ ਪਵਨੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link