Nov 19, 2025 6:50 PM - Connect Newsroom - Jasmine Singh with files from The Canadian Press

ਪ੍ਰਿੰਸ ਜਾਰਜ ਵਿਚ ਸਰਚ ਦੌਰਾਨ ਪੁਲਿਸ ਨੂੰ ਇੱਕ ਬੰਬ ਮਿਲਿਆ ਹੈ, ਜਿਸ ਲਈ ਲੋਅਰ ਮੇਨਲੈਂਡ ਤੋਂ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਰਿਹਾ ਹੈ। ਪੁਲਿਸ ਮੁਤਾਬਕ, ਡਰੱਗ ਨਾਲ ਸਬੰਧਤ ਸਰਚ ਵਾਰੰਟ ਲਾਗੂ ਕੀਤੇ ਗਏ ਸਨ, ਜਿਸ ਦੌਰਾਨ ਉਨ੍ਹਾਂ ਨੂੰ ਵਿਸਫੋਟਕ ਯੰਤਰ ਮਿਲਿਆ।
ਪ੍ਰਿੰਸ ਜਾਰਜ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਸ਼ਹਿਰ ਦੇ ਅੱਠਵੇਂ ਐਵੇਨਿਊ ਦੇ 1600 ਬਲਾਕ ਵਿਚ ਕਈ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਤਲਾਸ਼ੀ ਲੈਣ ਵਾਲੇ ਅਧਿਕਾਰੀ ਵੀ ਉਸ ਘਰ ਤੋਂ ਬਾਹਰ ਆ ਗਏ ਹਨ ਜਿਸ ਦੀ ਤਲਾਸ਼ੀ ਲਈ ਜਾ ਰਹੀ ਸੀ ਅਤੇ ਬੰਬ ਨਿਰੋਧਕ ਦਸਤੇ ਦੇ ਆਉਣ ਤੱਕ ਘਟਨਾ ਸਥਾਨ ਨੂੰ ਸੁਰੱਖਿਅਤ ਰੱਖਣ ਲਈ ਮੌਕੇ 'ਤੇ ਮੌਜੂਦ ਹਨ। ਪ੍ਰਿੰਸ ਜਾਰਜ ਆਰ.ਸੀ.ਐਮ.ਪੀ. ਨੇ ਕਿਹਾ ਕਿ ਵਿਸਫੋਟਕ ਯੰਤਰ ਨਾਲ ਨਜਿੱਠਣ ਤੋਂ ਬਾਅਦ ਸਬੰਧਤ ਘਰ ਵਿਚ ਤਲਾਸ਼ੀ ਫਿਰ ਤੋਂ ਸ਼ੁਰੂ ਹੋ ਜਾਵੇਗੀ।




