17.47C Vancouver
ADS

Jun 12, 2025 5:48 PM - Connect Newsroom

ਕੈਨੇਡੀਅਨ ਡੈਨਟਿਸਟ ਵੀ ਸੀ ਹਾਦਸਾਗ੍ਰਸਤ ਜਹਾਜ਼ 'ਚ ਸਵਾਰ, ਪਰਿਵਾਰ ਨੇ ਕੀਤੀ ਪੁਸ਼ਟੀ

Share On
family-says-canadian-dentist-was-aboard-air-india-flight-that-crashed-after-takeoff
The husband of Nirali Sureshkumar Patel confirmed she was among the 240 passengers on the London-bound flight. (Photo: Nirali Patel/Facebook)

ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਹਾਦਸਾਗ੍ਰਸਤ ਹੋਈ ਫਲਾਈਟ ਵਿਚ ਸਵਾਰ ਕੈਨੇਡੀਅਨ ਨਾਗਰਿਕ ਦੀ ਪਛਾਣ ਮਿਸੀਸਾਗਾ ਦੀ ਡੈਂਟਿਸਟ ਨਿਰਾਲੀ ਸੁਰੇਸ਼ਕੁਮਾਰ ਪਟੇਲ ਵਜੋਂ ਸਾਹਮਣੇ ਆਈ ਹੈ। ਨਿਰਾਲੀ ਪਟੇਲ ਦੇ ਪਤੀ ਨੇ ਪੁਸ਼ਟੀ ਕੀਤੀ ਕਿ ਉਹ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿਚ ਸਵਾਰ 240 ਯਾਤਰੀਆਂ ਵਿਚੋਂ ਇੱਕ ਸੀ।

ਨਿਰਾਲੀ ਪਟੇਲ ਦੇ ਡੈਂਟਲ ਕਲੀਨਿਕ ਨੇ ਕੈਨੇਡੀਅਨ ਪ੍ਰੈਸ ਨਾਲ ਉਸ ਦੇ ਪਤੀ ਨਾਲ ਗੱਲ ਕਰਵਾਈ, ਜਿਨ੍ਹਾਂ ਕਿਹਾ ਕਿ ਉਹ ਆਪਣੀ ਅਤੇ ਆਪਣੇ ਇੱਕ ਸਾਲਾ ਬੱਚੇ ਲਈ ਭਾਰਤ ਯਾਤਰਾ ਦੀ ਬੁਕਿੰਗ ਕਰਵਾ ਰਹੇ ਹਨ। ਉਨ੍ਹਾਂ ਆਪਣਾ ਪੂਰਾ ਨਾਮ ਦੱਸਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਹੋਰ ਬੋਲਣ ਦੀ ਸਥਿਤੀ ਵਿਚ ਨਹੀਂ ਹਨ। ਗੌਰਤਲਬ ਹੈ ਕਿ ਇਹ ਜਹਾਜ਼ ਭਾਰਤ ਦੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਵਿਚ ਹਾਦਸਾਗ੍ਰਸਤ ਹੋਇਆ, ਜਿੱਥੇ ਦੀ ਆਬਾਦੀ 5 ਮਿਲੀਅਨ ਤੋਂ ਵੱਧ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ, ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਪੀਅਰ ਪੌਲੀਐਵ ਸਮੇਤ ਹੋਰ ਲੀਡਰਾਂ ਨੇ ਇਸ ਹਾਦਸੇ 'ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਇਹ ਦੁਨੀਆ ਭਰ ਵਿਚ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦਾ ਪਹਿਲਾ ਹਾਦਸਾ ਹੈ। ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ, ਭਾਰਤੀ ਮੂਲ ਦਾ ਇੱਕ ਬ੍ਰਿਟਿਸ਼ ਨਾਗਰਿਕ ਹੀ ਜ਼ਿੰਦਾ ਬਚਿਆ ਦੱਸਿਆ ਜਾਂਦਾ ਹੈ।

Latest news

edmonton-gurdwara-attack-criminal-charges-laid-against-27-year-old-man
Punjabi

ਐਡਮਿੰਟਨ ਗੁਰਦੁਆਰਾ ਹਮਲਾ: 27 ਸਾਲਾ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ

ਐਡਮਿੰਟਨ ਪੁਲਿਸ ਨੇ ਪਿਛਲੇ ਮਹੀਨੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਹੋਏ ਹਮਲੇ ਦੇ ਸਬੰਧ ਵਿਚ 27 ਸਾਲਾ ਹਮਲਾਵਰ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰ ਦਿੱਤੇ ਹਨ। ਪੁਲਿਸ ਮੁਤਾਬਕ ਮੁਲਜ਼ਮ Austin Sim-Pelletier 'ਤੇ bodily harm ਦੇ ਦੋ ਮਾਮਲੇ ਅਤੇ ਇਸ ਤੋਂ ਇਲਾਵਾ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਤੇ mischief ਦੇ ਚਾਰਜਿਜ਼ ਵੀ ਲਗਾਏ ਗਏ ਹਨ।
surrey-elections-on-october-17-voting-to-take-place-at-52-locations
Punjabi

17 ਅਕਤੂਬਰ ਨੂੰ ਸਰੀ ਚੋਣਾਂ, 52 ਥਾਵਾਂ ’ਤੇ ਪੈਣਗੀਆਂ ਵੋਟਾਂ

ਸਰੀ ਵਿਚ ਆਉਣ ਵਾਲੀਆਂ ਚੋਣਾਂ ਲਈ ਸ਼ਹਿਰ ਭਰ ਵਿਚ 52 ਵੋਟਿੰਗ ਲੋਕੇਸ਼ਨ ਬਣਾਈਆਂ ਗਈਆਂ ਹਨ। ਜਿਹੜੇ ਲੋਕ ਪਹਿਲਾਂ ਵੋਟ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ 7, 10, 14 ਅਤੇ 15 ਅਕਤੂਬਰ ਨੂੰ 10 ਐਡਵਾਂਸ ਵੋਟਿੰਗ ਕੇਂਦਰਾਂ ਜਿਵੇਂ ਕਲੋਵਰਡੇਲ ਮਨੋਰੰਜਨ ਕੇਂਦਰ, ਫਲੀਟਵੁੱਡ ਕਮਿਊਨਿਟੀ ਸੈਂਟਰ ਅਤੇ ਵੱਖ-ਵੱਖ ਸੈਕੰਡਰੀ ਸਕੂਲਾਂ ਵਿਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਵੋਟਿੰਗ ਦੀ ਸਹੂਲਤ ਹੋਵੇਗੀ।
bomb-threat-forces-emergency-landing-of-indigo-flight-in-ahmedabad
Punjabi

ਬੰਬ ਦੀ ਧਮਕੀ ਤੋਂ ਬਾਅਦ ਇੰਡੀਗੋ ਉਡਾਣ ਦੀ ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ

ਭਾਰਤ ਦੇ ਸ਼ਹਿਰ ਲਖਨਊ ਤੋਂ ਸਾਊਦੀ ਅਰਬ ਨੂੰ ਜਾ ਰਹੀ ਇੰਡੀਗੋ ਦੀ ਉਡਾਣ ਦੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ ਲਖਨਊ ਤੋਂ ਦਮਾਮ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਵੀਰਵਾਰ ਸ਼ਾਮ 5:45 ਵਜੇ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਪਰ ਜਹਾਜ਼ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
truck-loaded-with-butane-canisters-catches-fire-in-burnaby-explosions-cause-panic
Punjabi

ਬਰਨਬੀ ’ਚ ਬਿਊਟੇਨ ਕੈਨਿਸਟਰਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ, ਧਮਾਕਿਆਂ ਨਾਲ ਮਚੀ ਹਫੜਾ-ਦਫੜੀ

ਬਰਨਬੀ ਵਿਚ ਲੌਹੀਡ ਮਾਲ ਅਤੇ ਸਕਾਈਟ੍ਰੇਨ ਸਟੇਸ਼ਨ ਨੇੜੇ ਇੱਕ ਵਪਾਰਕ ਟਰੱਕ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਟਰੱਕ ਬਿਊਟੇਨ ਕੈਨਿਸਟਰ ਨਾਲ ਲੱਦਿਆ ਹੋਇਆ ਸੀ, ਜਿਸ ਵਿਚ ਧਮਾਕਾ ਹੁੰਦੇ ਹੀ ਇਹ ਚਾਰੋਂ ਪਾਸੇ ਹਵਾਈ ਗੋਲਿਆਂ ਵਾਂਗ ਉੱਡਦੇ ਹੋਏ ਦਿਖਾਈ ਦਿੱਤੇ।
canada-and-ukraine-announce-100-year-agreement-on-defence-energy-and-trade
Punjabi

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ,ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਕੀਤਾ ਐਲਾਨ

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ, ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਕੈਲਗਰੀ ਵਿਚ ਮੁਲਾਕਾਤ ਦੌਰਾਨ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ। ਰੂਸ ਨਾਲ ਜੰਗ ਵਿਚਕਾਰ ਕੈਨੇਡਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link