16.1C Vancouver
ADS

Dec 9, 2024 2:46 PM - The Canadian Press

ਐਡਮਿੰਟਨ 'ਚ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰ ਰਹੇ ਭਾਰਤੀ ਵਿਦਿਆਰਥੀ ਦਾ ਕਤਲ

Share On
family-spokesman-says-slain-edmonton-security-guard-had-only-been-working-three-days
Gagandeep Singh Ghuman says Harshandeep Singh was from Haryana state in northern India.

ਐਡਮਿੰਟਨ ਵਿਚ ਕਤਲ ਹੋਏ ਭਾਰਤੀ ਨੌਜਵਾਨ ਹਰਸ਼ਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਉਸ ਨੇ ਅਜੇ ਤਿੰਨ ਦਿਨ ਪਹਿਲਾਂ ਹੀ ਸਕਿਓਰਿਟੀ ਗਾਰਡ ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਗਗਨਦੀਪ ਮੁਤਾਬਕ ਉਹ ਹਰਿਆਣੇ ਦਾ ਰਹਿਣ ਵਾਲਾ ਸੀ ਅਤੇ ਇਕ-ਡੇਢ ਸਾਲ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਆਇਆ ਸੀ ਅਤੇ ਨਾਰਕੁਐਸਟ ਕਾਲਜ ਵਿਚ ਪੜ੍ਹਦਾ ਸੀ।

ਹਰਸ਼ਨਦੀਪ ਸਿੰਘ ਦੇ ਰਿਸ਼ਤੇਦਾਰ ਵਿਨੀਪੈਗ ਵਿਚ ਰਹਿੰਦੇ ਹਨ ਅਤੇ ਉਸ ਦੇ ਕਤਲ ਦੀ ਖਬਰ ਸੁਣ ਕੇ ਐਡਮਿੰਟਨ ਪਹੁੰਚ ਗਏ ਹਨ। ਹਰਸ਼ਨਦੀਪ ਸਿੰਘ ਦੇ ਮਾਂ-ਬਾਪ ਭਾਰਤ ਵਿਚ ਹੀ ਹਨ। 20 ਸਾਲਾ ਹਰਸ਼ਨਦੀਪ ਨੂੰ ਸ਼ੁੱਕਰਵਾਰ ਤੜਕੇ ਕਰੀਬ 12.30 ਵਜੇ ਸ਼ੂਟ ਕੀਤਾ ਗਿਆ। ਜਦ ਪੁਲਿਸ ਇੱਥੇ ਪੁੱਜੀ ਤਾਂ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਉਸ ਦੇ ਕਾਤਲਾਂ ਇਵਾਨ ਰੇਨ ਅਤੇ ਜੂਡਿਥ ਸੌਲਟੋਕਸ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਇਕ ਹਥਿਆਰ ਜ਼ਬਤ ਕੀਤਾ ਹੈ।

ਗੋਫੰਡਮੀ ਰਾਹੀਂ ਉਸ ਦੀ ਲਾਸ਼ ਭਾਰਤ ਭੇਜਣ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਹਰਸ਼ਨਦੀਪ ਦੇ ਪਿਤਾ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ ਪਰ ਐਤਵਾਰ ਤੱਕ ਉਸ ਦੀ ਮਾਂ ਅਤੇ ਵੱਡੀ ਭੈਣ ਨੂੰ ਦੱਸਿਆ ਨਹੀਂ ਗਿਆ ਸੀ। ਗਗਨਦੀਪ ਨੇ ਕਿਹਾ ਕਿ ਉਸ ਨੂੰ ਇਕ ਹਫਤੇ ਪਹਿਲਾਂ ਹੀ ਹਾਇਰ ਕੀਤਾ ਗਿਆ ਸੀ ਅਤੇ ਉਸ ਨੂੰ ਕਿੰਨੀ ਕਿ ਟਰੇਨਿੰਗ ਦਿੱਤੀ ਗਈ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।

Latest news

alberta-to-provide-100-energy-rebate-to-eligible-adults-instead-of-fuel-tax-relief
Punjabi

ਸਾਲਾਨਾ $225,000 ਤੋਂ ਘੱਟ ਆਮਦਨ ਵਾਲੇ ਐਲਬਰਟਾ ਵਾਸੀਆਂ ਨੂੰ ਮਿਲੇਗੀ $100 ਨਕਦ ਐਨਰਜੀ ਰੀਬੇਟ

ਐਲਬਰਟਾ ਸਰਕਾਰ ਨੇ ਇਸ ਵਾਰ ਪੈਟਰੋਲ/ਡੀਜ਼ਲ 'ਤੇ ਮਿਲਣ ਵਾਲੀ ਫਿਊਲ ਟੈਕਸ ਰਿਲੀਫ ਨੂੰ ਬੰਦ ਕਰਕੇ ਸਿੱਧਾ ਨਕਦ ਰਾਹਤ ਦੇਣ ਦਾ ਫੈਸਲਾ ਕੀਤਾ ਹੈ।ਇਸ ਨਵੀਂ ਯੋਜਨਾ ਮੁਤਾਬਕ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ $225,000 ਤੋਂ ਘੱਟ ਹੈ, ਉਨ੍ਹਾਂ ਦੇ ਹਰ ਇੱਕ Adult ਮੈਂਬਰ ਨੂੰ $100 ਦੀ ਨਕਦ ਰਾਹਤ ਦਿੱਤੀ ਜਾਵੇਗੀ।
burnaby-rcmp-seek-publics-help-identifying-suspect-in-alleged-road-rage-knife-incident
Punjabi

ਬਰਨਬੀ ਪੁਲਿਸ ਨੇ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਬਰਨਬੀ ਪੁਲਿਸ ਨੇ ਸੜਕ 'ਤੇ ਝਗੜੇ ਦੌਰਾਨ ਇੱਕ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਡਰਾਈਵਰ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 19 ਅਪ੍ਰੈਲ ਨੂੰ ਗ੍ਰੈਂਡਵਿਊ ਹਾਈਵੇ ਦੇ ਨੇੜੇ ਬਾਊਂਡਰੀ ਰੋਡ 'ਤੇ ਵਾਪਰੀ ਸੀ। ਘਟਨਾ ਸਮੇਂ ਪੀੜਤ ਦੀ ਕਾਰ ਵਿਚ ਦੋ ਹੋਰ ਸਵਾਰੀਆਂ ਵੀ ਮੌਜੂਦ ਸਨ।
man-charged-after-alleged-attempted-child-abduction-in-surrey
Punjabi

ਸਰੀ 'ਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ 22 ਸਾਲਾ ਨੌਜਵਾਨ 'ਤੇ ਦਰਜ ਕੀਤਾ ਗਿਆ ਕੇਸ

ਸਰੀ ਵਿਚ ਇੱਕ ਘਰ ਦੇ ਡਰਾਈਵ ਵੇਅ ਤੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇੱਕ 22 ਸਾਲਾ ਨੌਜਵਾਨ 'ਤੇ ਕੇਸ ਦਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਵੱਲੋਂ ਬੁੱਧਵਾਰ ਨੂੰ ਜਾਰੀ ਪ੍ਰੈ੍ੱਸ ਨੋਟ ਮੁਤਾਬਕ, ਮੁਲਜ਼ਮ ਦੀ ਪਛਾਣ Liam Robert Dobbs-Morency ਵਜੋਂ ਹੋਈ ਹੈ। ਉਸ 'ਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਗਵਾ ਕਰਨ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਚਾਰਜਿਜ਼ ਲਗਾਏ ਗਏ ਹਨ।
parm-jawanda-assumes-chair-of-surrey-police-board
Punjabi

ਪਰਮ ਜਵਾਂਡਾ ਨੇ ਸਰੀ ਪੁਲਿਸ ਬੋਰਡ ਦੀ ਸੰਭਾਲੀ ਕਮਾਨ

ਸਰੀ ਪੁਲਿਸ ਬੋਰਡ ਦੀ ਮੁਖੀ ਵਜੋਂ ਪਰਮ ਜਵਾਂਡਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਬੋਰਡ ਨੇ ਸਰੀ ਪੁਲਿਸ ਸਰਵਿਸ ਦੀ ਵਿੱਤੀ ਸਮੀਖਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਅਹਿਮ ਰਿਵਿਊ ਨੂੰ ਨੇਪਰੇ ਚਾੜ੍ਹਨ ਲਈ ਬੋਰਡ ਵੱਲੋਂ ਇੱਕ independent accounting firm ਦੀਆਂ ਸੇਵਾਵਾਂ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
trump-says-talks-with-modi-at-g7-summit-were-productive-highlights-india-u-s-partnership
Punjabi

ਫਰਾਂਸ 'ਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਪੀ.ਐਮ.ਮੋਦੀ ਨਾਲ ਬਹੁਤ ਹੀ ਵਧੀਆ ਅਤੇ ਸਾਰਥਕ ਚਰਚਾ ਹੋਈ:ਟਰੰਪ

ਫਰਾਂਸ ਵਿੱਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ‘ਤੇ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਉਸ ਦੀ ਮਦਦ ਲਈ ਅੱਗੇ ਆਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link