15.58C Vancouver
ADS

Apr 1, 2021 9:19 AM -

ਮੰਗਾਂ ਨਾ ਮੰਨੇ ਜਾਣ 'ਤੇ ਕਿਸਾਨ ਯੂਨੀਅਨ ਦੇ ਲੀਡਰਾਂ ਵੱਲੋਂ ਮੱਧ-ਮਈ 'ਚ ਪਾਰਲੀਮੈਂਟ ਵੱਲ ਮਾਰਚ ਕੱਢਣ ਦੀ ਧਮਕੀ

Share On
farmer-union-leader-threatens-to-march-towards-parliament-in-mid-may-over-non-fulfilment-of-demands
Farmer union leader threatens to march towards Parliament in mid-May over non-fulfilment of demands

ਆਲ ਇੰਡੀਆ ਕਿਸਾਨ ਸਭਾ (ਏਆਈਕੇਐੱਸ) ਦੇ ਜਨਰਲ ਸਕੱਤਰ ਹਨਾਨ ਮੁੱਲਾ ਨੇ ਵੀਰਵਾਰ ਨੂੰ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਬੀਤੇ ਸਾਲ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਕਰ ਰਹੇ ਲੱਖਾਂ ਹੀ ਕਿਸਾਨ ਮਈ ਮਹੀਨੇ ਦੇ ਮੱਧ 'ਚ ਪਾਰਲੀਮੈਂਟ ਵੱਲ ਪੈਦਲ ਮਾਰਚ ਕਰਨਗੇ। ਮੁੱਲਾ ਨੇ ਆਖਿਆ ਕਿ ਮਾਰਚ ਇਸ ਲਈ ਕੀਤਾ ਜਾਵੇਗਾ ਕਿਉਂਕਿ "ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਨ ਰਹੀ"। ਉਨ੍ਹਾਂ ਕਿਹਾ,"ਜਦੋਂ ਮੋਦੀ ਸਰਕਾਰ ਅਤੇ ਪਾਰਲੀਮੈਂਟ ਕਿਸਾਨਾਂ ਦੀ ਨਹੀਂ ਸੁਣ ਰਹੀ, ਤਾਂ ਇਹ ਸਾਡਾ ਹੱਕ ਹੈ ਕਿ ਅਸੀਂ ਪਾਰਲੀਮੈਂਟ ਦੇ ਅੱਗੇ ਜਾ ਕੇ ਆਪਣੀਆਂ ਮੰਗਾਂ ਰੱਖੀਏ ਅਤੇ ਇਸ ਲਈ ਅਸੀਂ ਮਈ ਮਹੀਨੇ ਦੇ ਮੱਧ ਵੇਲੇ ਦਾ ਸਮਾਂ ਰੱਖਾਂਗੇ। ਹਜ਼ਾਰਾਂ ਹੀ ਕਿਸਾਨ ਪਹਿਲਾਂ ਬਾਰਡਰ 'ਤੇ ਪੁੱਜਣਗੇ ਅਤੇ ਉੱਥੋਂ ਦਿੱਲੀ ਵੱਲ ਪੈਦਲ ਮਾਰਚ ਕਰਨਗੇ।" ਏਆਈਕੇਐੱਸ ਦੇ ਜਨਰਲ ਸਕੱਤਰ ਨੇ ਆਖਿਆ ਕਿ ਕਿਸਾਨਾਂ ਦਾ ਇਹ ਮਾਰਚ ਪੂਰੀ ਤਰਾਂ ਸ਼ਾਂਤਮਈ ਹੋਵੇਗਾ ਅਤੇ ਉਹ ਪਾਰਲੀਮੈਂਟ ਵੱਲ ਮੁਲਕ ਵਾਸੀਆਂ ਸਾਹਮਣੇ ਆਪਣਾ ਦੁੱਖ-ਦਰਦ ਸਾਂਝਾ ਕਰਨ ਲਈ ਜਾਣਗੇ। ਉਹਨਾਂ ਇਹ ਵੀ ਆਖਿਆ ਕਿ ਮਾਰਚ ਦੀ ਸਹੀ ਤਾਰੀਕ ਅਜੇ ਤੈਅ ਨਹੀਂ ਕੀਤੀ ਗਈ। ਮੁੱਲਾ ਨੇ ਆਖਿਆ,"ਅਸੀਂ ਇਸ ਪ੍ਰੋਗਰਾਮ ਨੂੰ ਇਸ ਲਈ ਉਲੀਕਿਆ ਹੈ ਕਿਉਂਕਿ ਕਿਸਾਨਾਂ ਦੀ ਮੁਹਿੰਮ ਨੂੰ ਚੱਲਦਿਆਂ ਚਾਰ ਮਹੀਨਿਆਂ ਤੋਂ ਵੀ ਵੱਧ ਹੋ ਗਏ ਹਨ। ਵਿਰੋਧ ਪ੍ਰਦਰਸ਼ਨ ਲਗਾਤਾਰ ਕੀਤੇ ਜਾਣੇ ਚਾਹੀਦੇ ਹਨ ਅਤੇ ਅਸੀਂ 5 ਅਪ੍ਰੈਲ ਨੂੰ ਭਾਰਤ ਦੇ ਫੂਡ ਕਾਰਪੋਰੇਸ਼ਨ ਦੇ ਦਫਤਰਾਂ ਨੂੰ ਘੇਰਨ ਦੀ ਯੋਜਨਾ ਇਸਲਈ ਬਣਾਈ ਹੈ ਕਿਉਂਕਿ ਸਰਕਾਰ ਜਨਤਕ ਵੰਡ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਵਿਓਂਤ ਘੜ ਰਹੀ ਹੈ। ਉਨ੍ਹਾਂ ਆਖਿਆ ਕਿ ਉਹਨਾਂ ਦੀ ਜਥੇਬੰਦੀ 10 ਅਪ੍ਰੈਲ ਨੂੰ "ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਬਾਹਰੀ ਰਿੰਗ ਰੋਡ ਨੂੰ 24 ਘੰਟੇ ਬੰਦ ਰੱਖੇਗੀ ਅਤੇ ਵੈਸਾਖੀ ਤੇ ਮਈ ਦਿਹਾੜੇ 'ਤੇ ਪੂਰੇ ਭਾਰਤ ਵਿੱਚ ਆਪਣੀਆਂ ਮੰਗਾਂ ਚੁੱਕਣ ਲਈ ਮੁਜ਼ਾਹਰੇ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗਣਤੰਤਰ ਦਿਹਾੜੇ 'ਤੇ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕੱਢੀ ਗਈ ਟ੍ਰੈਕਟਰ ਰੈਲੀ ਦੌਰਾਨ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਭੰਨਤੋੜ ਕੀਤੀ ਗਈ ਸੀ ਅਤੇ ਦਿੱਲੀ 'ਚ ਦਾਖਲ ਹੋਣ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡ ਤੋੜੇ ਗਏ ਸਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਲਾਗੂ ਕੀਤੇ ਗਏ ਤਿੰਨ ਵਿਵਾਦਮਈ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈਕੇ ਨਵੰਬਰ ਮਹੀਨੇ ਤੋਂ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਤਿੰਨ ਬਾਰਡਰਾਂ--ਟਿੱਕਰੀ, ਸਿੰਘੂ ਅਤੇ ਗ਼ਾਜ਼ੀਪੁਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

Latest news

b-c-supreme-court-grants-700-000-bail-to-alleged-international-drug-trafficking-ringleader
Punjabi

ਬੀ.ਸੀ. ਸੁਪਰੀਮ ਕੋਰਟ ਨੇ ਕਥਿਤ ਡਰੱਗ ਤਸਕਰੀ ਰੈਕਟ ਦੇ ਸਰਗਨਾ ਨੂੰ $7 ਲੱਖ ਦੀ ਦਿੱਤੀ ਜ਼ਮਾਨਤ

ਬੀ.ਸੀ. ਸੁਪਰੀਮ ਕੋਰਟ ਦੇ ਜੱਜ ਨੇ ਅੰਤਰਰਾਸ਼ਟਰੀ ਡਰੱਗ ਤਸਕਰੀ ਰੈਕਟ ਦੇ ਕਥਿਤ ਸਰਗਨਾ ਰਵਿੰਦਰ ਸਿੰਘ ਢਾਂਡਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜੱਜ ਐਲਨ ਰੌਸ ਨੇ ਸੋਮਵਾਰ ਸੁਣਵਾਈ ਦੌਰਾਨ 57 ਸਾਲਾ ਢਾਂਡਾ ਨੂੰ 7 ਲੱਖ ਡਾਲਰ ਦੀ ਜ਼ਮਾਨਤ ਰਾਸ਼ੀ, ਇਲੈਕਟ੍ਰਾਨਿਕ Ankle monitoring ਅਤੇ 24 ਘੰਟੇ ਘਰ ਵਿਚ ਨਜ਼ਰਬੰਦ ਰਹਿਣ ਦੇ ਹੁਕਮਾਂ ਨਾਲ ਰਿਹਾਈ ਦੀ ਮਨਜ਼ੂਰੀ ਦਿੱਤੀ।
canada-announces-27-6-billion-in-retaliatory-tariffs-on-u-s-imports
Punjabi

ਕੈਨੇਡਾ ਵੱਲੋਂ ਅਮਰੀਕਾ ਖ਼ਿਲਾਫ਼ $27.6 ਬਿਲੀਅਨ ਦੇ ਜਵਾਬੀ ਟੈਰਿਫ ਦਾ ਐਲਾਨ

ਕੈਨੇਡਾ ਸਰਕਾਰ ਨੇ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਦੇ ਜਵਾਬ ਵਿਚ Dollar-for-Dollar ਨਾਲ ਬਰਾਬਰ ਦਾ ਪਲਟਵਾਰ ਕਰਦੇ ਹੋਏ $27.6-ਬਿਲੀਅਨ ਦੇ ਅਮਰੀਕੀ ਆਯਾਤ 'ਤੇ ਕਾਊਂਟਰ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ, ਅੱਜ ਔਟਵਾ ਵਿਚ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਇਸ ਦੀ ਘੋਸ਼ਣਾ ਕੀਤੀ, ਉਨ੍ਹਾਂ ਸਾਫ ਕੀਤਾ ਕਿ ਇਹ ਟੈਰਿਫਸ 8 ਸਤੰਬਰ ਤੋਂ ਲਾਗੂ ਹੋ ਜਾਣਗੇ।
sgpc-chief-harjinder-singh-dhami-objects-to-ram-rahim-being-granted-another-furlough
Punjabi

ਰਾਮ ਰਹੀਮ ਨੂੰ ਮੁੜ ਫਰਲੋ ਮਿਲਣ ’ਤੇ SGPC ਪ੍ਰਧਾਨ ਧਾਮੀ ਨੇ ਜਤਾਇਆ ਸਖ਼ਤ ਇਤਰਾਜ਼

ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਮੁੜ ਪੈਰੋਲ ਦਿੱਤੇ ਜਾਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਦੋਹਰੀ ਅਤੇ ਪੱਖਪਾਤੀ ਪਹੁੰਚ ਨੂੰ ਸਪੱਸ਼ਟ ਕਰਦਾ ਹੈ।
former-alberta-premiers-kenney-and-notley-join-forces-to-keep-province-in-canada
Punjabi

ਐਲਬਰਟਾ ਨੂੰ ਕੈਨੇਡਾ ਨਾਲ ਜੋੜੀ ਰੱਖਣ ਲਈ ਇਕੱਠੇ ਹੋਏ ਜੇਸਨ ਕੈਨੀ ਤੇ ਰੇਚਲ ਨੌਟਲੀ

ਐਲਬਰਟਾ ਦੇ ਦੋ ਸਾਬਕਾ ਸਿਆਸੀ ਆਗੂ ਜੇਸਨ ਕੈਨੀ ਅਤੇ ਰੇਚਲ ਨੋਟਲੀ ਹੁਣ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣਾਈ ਰੱਖਣ ਦੇ ਹੱਕ ਵਿੱਚ ਇਕੱਠੇ ਹੋ ਗਏ ਹਨ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਨੇ ਦੱਸਿਆ ਕਿ ਦੋਵੇਂ ਸਾਬਕਾ ਪ੍ਰੀਮੀਅਰ ਐਲਬਰਟਾ ਦੀ ਵੱਖਵਾਦੀ ਮੁਹਿੰਮ ਦੇ ਵਿਰੋਧ ਵਿੱਚ ਆਪਣੀ ਮੁਹਿੰਮ ਦੇ co-chairing ਹੋਣਗੇ।
18-year-old-dies-in-e-scooter-crash-in-kamloops-safety-concerns-raised
Punjabi

ਕੈਮਲੂਪਸ 'ਚ ਈ-ਸਕੂਟਰ ਹਾਦਸੇ ਵਿੱਚ 18 ਸਾਲਾ ਨੌਜਵਾਨ ਦੀ ਮੌਤ, ਸੁਰੱਖਿਆ 'ਤੇ ਉੱਠੇ ਸਵਾਲ

ਕੈਮਲੂਪਸ ਵਿਚ ਇੱਕ 18 ਸਾਲਾ ਨੌਜਵਾਨ ਦੀ ਈ-ਸਕੂਟਰ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਪੁਲਿਸ ਮੁਤਾਬਕ, 16 ਅਗਸਤ ਨੂੰ ਬੈਟਲ ਸਟ੍ਰੀਟ ਅਤੇ ਲੀ ਰੋਡ ਨੇੜੇ ਤੜਕੇ ਕਰੀਬ 4 ਵਜੇ ਇਹ ਨੌਜਵਾਨ ਈ-ਸਕੂਟਰ ਕੋਲ ਜ਼ਖਮੀ ਹਾਲਤ ਵਿਚ ਮਿਲਿਆ ਸੀ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ 20 ਅਗਸਤ ਨੂੰ ਉਸ ਨੇ ਦਮ ਤੋੜ ਦਿੱਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link