Jun 7, 2021 8:20 PM -

ਸਰੀ 'ਚ ਜਾਨਲੇਵਾ ਕ੍ਰੈਸ਼ ਵਾਪਰਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ 'ਚ ਇੰਪੇਅਰਮੈਂਟ ਇੱਕ ਕਾਰਨ ਰਿਹਾ ਹੋ ਸਕਦਾ ਹੈ। ਇਸ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 2 ਲੋਕ ਜ਼ਖਮੀ ਹੋ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਗਿਲਡਫੋਰਡ ਇਲਾਕੇ 'ਚ ਇੱਕ ਸੀਡਾਨ ਗੱਡੀ ਇੱਕ ਖੰਬੇ 'ਚ ਜਾ ਟਕਰਾਈ।
ਘਟਨਾ ਸਵੇਰੇ ਕਰੀਬ 7 ਵਜੇ ਵਾਪਰੀ ਸੀ।
ਘਟਨਾ ਤੋਂ ਬਾਅਦ 108 ਐਵੀਨਿਊ ਨੂੰ 144 ਅਤੇ 146 ਸਟ੍ਰੀਟਸ ਵਿਚਾਲੇ ਬੰਦ ਕਰ ਦਿੱਤਾ ਗਿਆ ਸੀ।
ਇੱਕ ਆਦਮੀ ਨੂੰ ਮੌਕੇ 'ਤੇ ਹੀ ਮ੍ਰਿਤ ਐਲਾਨ ਦਿੱਤਾ ਗਿਆ ਸੀ।
ਗੱਡੀ 'ਚ ਸਵਾਰ ਬਾਕੀ 2 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।
ਇਹਨਾਂ ਦੇ ਜ਼ਖਮ ਜਾਨਲੇਵਾ ਨਹੀਂ ਦੱਸੇ ਗਏ ਸਨ। ਜਾਂਚ 'ਚ ਪਤਾ ਕੀਤਾ ਜਾ ਰਿਹਾ ਹੈ ਕਿ ਡਰੱਗਸ ਜਾਂ ਸ਼ਰਾਬ ਦਾ ਸੇਵਨ ਤਾਂ ਘਟਨਾ ਦਾ ਕਾਰਨ ਨਹੀਂ ਸੀ।




