12.81C Vancouver
ADS

Nov 4, 2025 11:02 PM - Connect Newsroom - Pervez Sandhu

ਫੈਡਰਲ ਬਜਟ 'ਚ $78.3 ਬਿਲੀਅਨ ਦਾ ਡੈਫੀਸਿਟ, ਡਿਫੈਂਸ ਖਰਚੇ 'ਚ ਹੋ ਰਿਹਾ ਵੱਡਾ ਵਾਧਾ

Share On
federal-budget-forecasts-78b-deficit-as-liberals-shift-spending-plan
(Screengrab from PM Mark Carney's post shared on X)

ਸਰਕਾਰ 'ਚ ਆਉਣ ਦੇ ਤਕਰੀਬਨ 7 ਮਹੀਨੇ ਬਾਅਦ ਕਾਰਨੀ ਸਰਕਾਰ ਨੇ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ।

406 ਪੰਨਿਆਂ ਦੇ ਇਸ ਬਜਟ 'ਚ ਕੈਨੇਡਾ ਨੂੰ ਮਜਬੂਤ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।

ਇਸ 'ਚ ਸਪਸ਼ਟ ਕੀਤਾ ਗਿਆ ਕਿ ਇਸ ਸਾਲ ਦਾ ਕੈਨੇਡਾ ਦਾ ਡੈਫੀਸਿਟ 78.3ਬਿਲੀਅਨ ਡਾਲਰ ਰਹਿ ਸਕਦਾ ਹੈ।

ਹਾਲਾਂਕਿ ਬਜਟ ਘਾਟੇ ਦੇ 2029-2030 ਤੱਕ $56.6ਬਿਲੀਅਨ ਤੱਕ ਆਉਣ ਦਾ ਅਨੁਮਾਨ ਪੇਸ਼ ਕੀਤਾ ਗਿਆ ਹੈ।

ਵਿੱਤ ਮੰਤਰੀ ਫ੍ਰਾਂਸੂਆ ਫਿਲਿਪ ਸ਼ੈਂਪੇਨ ਦਾ ਕਹਿਣਾ ਸੀ ਕਿ ਇਹ ਬਜਟ ਦੇਸ਼ ਦੀ ਪ੍ਰਭੂਸੱਤਾ ਦਾ ਬਚਾਅ ਵਾਲੇ ਕਦਮ ਪੇਸ਼ ਕਰਦਾ ਹੈ।

ਇਹ ਬਜਟ ਆਉਂਦੇ 5 ਸਾਲਾਂ 'ਚ ਨਿਊ ਮੈਜ਼ਰਸ ਵਿੱਚ 141 ਬਿਲੀਅਨ ਡਾਲਰ ਦੇ ਨਵੇਂ ਸਪੈਂਡਿੰਗਸ ਦਾ ਵਾਅਦਾ ਕਰ ਰਿਹਾ ਹੈ ਅਤੇ ਆਖਿਆ ਗਿਆ ਹੈ ਕਿ ਇਨ੍ਹਾਂ ਖਰਚਿਆਂ ਨਾਲ 51.2ਬਿਲੀਅਨ ਡਾਲਰ ਦੀ ਬੱਚਤ ਵੀ ਹੋਵੇਗੀ।

ਸਰਕਾਰ ਦੇ ਸਭ ਤੋਂ ਵੱਡੇ ਖਰਚਿਆਂ ਵਿੱਚ ਡਿਫੈਂਸ 'ਤੇ ਆਉਣ ਵਾਲਾ ਖਰਚਾ ਸ਼ਾਮਿਲ ਹੈ ਜਿੱਥੇ 20.4 ਬਿਲੀਅਨ ਡਾਲਰ ਦਾ ਮਿਲਟਰੀ ਰਿਕਰੂਟਮੈਂਟ ਅਤੇ ਰਿਟੈਂਸ਼ਨ ਦਾ ਖਰਚਾ ਸ਼ਾਮਿਲ ਹੈ।

ਇਸ ਦੇ ਨਾਲ ਹੀ ਡਿਫੈਂਸ ਅਪਗ੍ਰੇਡਸ ਲਈ $10.9 ਬਿਲੀਅਨ ਅਤੇ ਨਵੀਆਂ ਮਿਲਟਰੀ ਕੇਪੇਬੀਲੀਟੀਸ ਨੂੰ ਐਕਸਪੈਂਡ ਕਰਨ ਲਈ 19.9 ਬਿਲੀਅਨ ਡਾਲਰ ਦਾ ਖਰਚਾ ਕਰਨ ਦੀ ਗੱਲ ਆਖੀ ਗਈ ਹੈ।

ਹੋਰ ਖਰਚੇ ਦੀਆਂ ਕਮਿਟਮੈਂਟਸ ਵਿੱਚ ਅਗਲੇ 10 ਸਾਲਾਂ 'ਚ 'ਬਿਲਡ ਕਮਿਊਨਿਟੀਸ ਸਟਰੌਂਗ ਫੰਡ' ਲਈ 51ਬਿਲੀਅਨ ਡਾਲਰ ਰੱਖਣ ਦੀ ਗੱਲ ਆਖੀ ਗਈ ਹੈ।

ਇਸ ਦੇ ਨਾਲ ਹੀ ਇੰਟਰਨੈਸ਼ਨਲ ਟੇਲੈਂਟ ਐਟਰੈਕਸ਼ਨ ਸਟ੍ਰੇਟਜੀ ਲਈ $1.7 ਬਿਲੀਅਨ ਦਾ ਖਰਚਾ ਅਤੇ ਅਗਲੇ 5 ਸਾਲਾਂ 'ਚ 'ਬਿਲਡ ਕੈਨੇਡਾ ਹੋਮਸ' ਲਈ $13ਬਿਲੀਅਨ ਦੇ ਖਰਚੇ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਪਬਲਿਕ ਸਰਵਿਸ ਡਾਊਨਸਾਈਜਿੰਗ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਸਰਕਾਰ ਅਨੁਸਾਰ ਅਗਲੇ 3 ਸਾਲਾਂ 'ਚ 28,000 ਨੌਕਰੀਆਂ ਘਟਾਈਆਂ ਜਾਣਗੀਆਂ।

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਜਟ ਕੈਪੀਟਲ ਇਨਵੈਸਟਮੈਂਟ ਅਤੇ ਆਪ੍ਰੇਸ਼ਨਲ ਸਪੈਂਡਿੰਗ ਦੀ ਤਸਵੀਰ ਪੇਸ਼ ਕਰਦਾ ਹੈ ਅਤੇ ਮਾਹਿਰਾਂ ਅਨੁਸਾਰ ਇਹ ਬਜਟ ਅਫੋਰਡੇਬਿਲਿਟੀ ਨੂੰ ਐਡਰੈਸ ਨਹੀਂ ਕਰਦਾ ਅਤੇ ਇਸ ਨਾਲ ਹਾਊਸਿੰਗ ਕੀਮਤਾਂ ਨਾਲ ਨਹੀਂ ਨਜਿਠਿਆ ਜਾ ਸਕਦਾ ਅਤੇ ਆਮ ਕਨੇਡੀਅਨ ਸੋਚੇਗਾ ਕਿ ਆਖਿਰ ਉਸ ਦੀਆਂ ਚੁਣੌਤੀਆਂ ਅਤੇ ਦਿਨ ਪ੍ਰਤੀ ਦਿਨ ਦੇ ਜੀਵਨ ਵਿੱਚ ਇਸ ਬਜਟ ਨਾਲ ਕੀ ਤਬਦੀਲੀ ਆਵੇਗੀ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link