13.98C Vancouver
ADS

Jun 14, 2022 6:21 PM - The Canadian Press

ਕੈਨੇਡਾ 'ਚ 20 ਜੂਨ ਤੋਂ ਡੋਮੈਸਟਿਕ ਯਾਤਰਾ ਤੇ ਆਊਟਬਾਊਂਡ ਅੰਤਰਰਾਸ਼ਟਰੀ ਫਲਾਈਟਸ ਲਈ ਵੈਕਸੀਨੇਸ਼ਨ ਮੈਂਡੇਟ ਰੱਦ

Share On
federal-covid-19-vaccine-mandates-suspended-for-domestic-outbound-travellers
Transport Minister Omar Alghabra says the Canadian government will suspend COVID-19 vaccine mandates for domestic and outbound international travellers and federally regulated workers. (Photo - Air Canada/Twitter)

ਕੈਨੇਡਾ ਦੇ ਲੱਖਾਂ ਅਨਵੈਕਸਿਨੇਟਿਡ ਲੋਕਾਂ ਲਈ ਜਲਦੀ ਹੀ ਵਧੇਰੇ ਟਰੈਵਲ ਆਪਸ਼ਨਸ ਉਪਲਬਧ ਹੋਣਗੀਆਂ।

ਅੱਜ ਫੈਡਰਲ ਸਰਕਾਰ ਨੇ ਯਾਤਰਾ ਸੰਬੰਧੀ ਕੋਵਿਡ-19 ਵੈਕਸੀਨ ਮੈਂਡੇਟਸ ਨੂੰ ਹਟਾਉਣ ਸੰਬੰਧੀ ਐਲਾਨ ਕੀਤਾ ਹੈ।

20 ਜੂਨ ਤੋਂ ਯਾਤਰਾ ਸੰਬੰਧੀ ਵੈਕਸੀਨ ਮੈਂਡੇਟ ਰੱਦ ਕੀਤੇ ਜਾ ਰਹੇ ਹਨ।

ਹਵਾਈ ਜਹਾਜਾਂ ਅਤੇ ਟਰੇਨਸ 'ਤੇ ਡੋਮੈਸਟਿਕ ਯਾਤਰਾ ਸੰਬੰਧੀ ਵੈਕਸੀਨ ਮੈਂਡੇਟ ਹਟਾਉਣ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਆਊਟਬਾਊਂਡ ਅੰਤਰਰਾਸ਼ਟਰੀ ਫਲਾਈਟਸ 'ਤੇ ਵੀ ਵੈਕਸੀਨ ਮੈਂਡੇਟਸ ਨੂੰ ਹਟਾਇਆ ਜਾ ਰਿਹਾ ਹੈ।

ਹਾਲਾਂਕਿ ਯਾਤਰੀਆਂ ਲਈ ਜਰੂਰੀ ਹੋਵੇਗਾ ਕਿ ਅੰਤਰਰਾਸ਼ਟਰੀ ਯਾਤਰਾ ਤੋਂ ਪਹਿਲਾਂ ਪੁਖਤਾ ਕਰ ਲਿਆ ਜਾਵੇ ਕਿ ਜਿਹੜੇ ਦੇਸ਼ ਦੀ ਯਾਤਰਾ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਵੈਕਸੀਨ ਨੀਤੀ ਕਿਸ ਪ੍ਰਕਾਰ ਦੀ ਹੈ।

ਇਸ ਦੇ ਨਾਲ ਹੀ ਫੈਡਰਲ ਪੱਧਰ 'ਤੇ ਰੈਗੂਲੇਟਿਡ ਟਰਾਂਸਪੋਰਟੇਸ਼ਨ ਸੈਕਟਰ 'ਚ ਐਂਪਲਾਇਰਸ ਨੂੰ ਵੀ ਆਪਣੇ ਕਰਮਚਾਰੀਆਂ ਦੇ ਵੈਕਸੀਨੇਸ਼ਨ ਸਟੈਟਸ ਵੇਖਣ ਦੀ ਲੋੜ ਨਹੀਂ ਹੋਵੇਗੀ।

ਕਰੂਜ਼ ਸ਼ਿਪਸ 'ਤੇ ਵੈਕਸੀਨੇਸ਼ਨ ਸੰਬੰਧੀ ਪਬੰਧੀਆਂ ਜਾਰੀ ਰਹਿਣਗੀਆਂ।

ਹਵਾਈ ਯਾਤਰਾ ਆਸਰੇ ਕੈਨੇਡਾ ਦਾਖਿਲ ਹੁੰਦੇ ਯਾਤਰੀਆਂ ਲਈ ਵੈਕਸੀਨ ਸੰਬੰਧੀ ਨੀਤੀਆਂ 'ਚ ਬਦਲਾਅ ਨਹੀਂ ਕੀਤਾ ਜਾ ਰਿਹਾ।

ਇਸ ਤੋਂ ਇਲਾਵਾ ਹਵਾਈ ਜਹਾਜਾਂ ਅਤੇ ਰੇਲਾਂ 'ਤੇ ਮਾਸਕ ਪਹਿਨਣ ਸੰਬੰਧੀ ਮੈਂਡੇਟ ਜਾਰੀ ਰਹਿਣਗੇ।

ਇੰਟਰਗਵਰਨਮੈਂਟਲ ਅਫੇਅਰਸ ਮੰਤਰੀ, ਡੌਮਿਨਿਕ ਲੈਬਲਾਂਕ ਨੇ ਦੱਸਿਆ ਕਿ ਵੈਕਸੀਨ ਮੈਂਡੇਟਸ ਨੂੰ ਹਟਾਉਣ ਦਾ ਫੈਸਲਾ ਇਸ 'ਤੇ ਨਿਰਧਾਰਿਤ ਨਹੀਂ ਹੈ ਕਿ ਹਵਾਈ ਅੱਡਿਆਂ 'ਤੇ ਹੋ ਰਹੀ ਦੇਰੀ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਸਾਇੰਸ ਦੇ ਆਧਾਰ 'ਤੇ ਲਿਆ ਜਾ ਰਿਹਾ ਹੈ।

ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਕਿਹਾ ਕਿ ਸਪਸ਼ਟ ਹੈ ਕਿ ਕੋਵਿਡ-19 ਸੰਬੰਧੀ ਸਥਿਤੀ ਬਦਲ ਰਹੀ ਹੈ।

ਉਨ੍ਹਾਂ ਕਿਹਾ ਕਿ ਵੈਕਸੀਨ ਮੈਂਡੇਟ ਸੰਬੰਧੀ ਸਸਪੈਂਸ਼ਨ ਦੇਸ਼ 'ਚ ਵੈਕਸੀਨ ਦੇ ਬੇਹੱਦ ਚੰਗੇ ਪੱਧਰ ਕਾਰਨ ਹੀ ਮੁਮਕਿਨ ਹੋ ਸਕੀ ਹੈ।

ਯਾਦ ਰਹੇ ਇਹ ਮੈਂਡੇਟਸ ਬੀਤੇ ਸਾਲ 30 ਅਕਤੂਬਰ ਤੋਂ ਲਾਗੂ ਹੋ ਗਏ ਸਨ।

Latest news

japanese-prime-minister-sanae-takaichi-to-visit-india-from-july-1-to-3
Punjabi

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਤੋਂ 3 ਜੁਲਾਈ ਤੱਕ ਭਾਰਤ ਦੇ ਦੌਰੇ 'ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਜੁਲਾਈ ਤੋਂ 3 ਜੁਲਾਈ ਤੱਕ ਨਵੀਂ ਦਿੱਲੀ ਦਾ ਅਧਿਕਾਰਿਕ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ 16ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੀ ਸਾਂਝੀ ਅਗਵਾਈ ਕਰਨਗੇ। ਇਹ ਪ੍ਰਧਾਨ ਮੰਤਰੀ ਤਾਕਾਈਚੀ ਦਾ ਭਾਰਤ ਦਾ ਪਹਿਲਾ ਅਧਿਕਾਰਿਕ ਦੌਰਾ ਹੋਵੇਗਾ।
death-toll-from-venezuela-earthquakes-rises-to-589-as-international-rescue-efforts-intensify
Punjabi

ਵੈਨੇਜ਼ੁਏਲਾ ਭੂਚਾਲ: ਮ੍ਰਿਤਕਾਂ ਦੀ ਗਿਣਤੀ 589 ਤੱਕ ਪਹੁੰਚੀ, ਬਚਾਅ ਮੁਹਿੰਮ ਤੇਜ਼

ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ 7.2 ਅਤੇ 7.5 ਦੀ ਤੀਬਰਤਾ ਵਾਲੇ ਦੋ ਜ਼ੋਰਦਾਰ ਭੂਚਾਲਾਂ ਤੋਂ ਬਾਅਦ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਲਈ ਅੰਤਰਰਾਸ਼ਟਰੀ ਬਚਾਅ ਟੀਮਾਂ ਨੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 589 ਹੋ ਗਈ ਹੈ ਅਤੇ ਲਗਭਗ 3000 ਲੋਕ ਜ਼ਖਮੀ ਹੋਏ ਹਨ।
b-c-premier-david-eby-cuts-china-trade-trip-short-amid-pipeline-debate
Punjabi

ਪ੍ਰੀਮੀਅਰ ਈਬੀ ਨੇ ਚੀਨ ਦਾ ਵਪਾਰਕ ਦੌਰਾ ਘਟਾਇਆ, ਨਵੀਂ ਪਾਈਪਲਾਈਨ 'ਤੇ ਸਿਆਸਤ ਗਰਮ

ਪ੍ਰੀਮੀਅਰ ਡੇਵਿਡ ਈਬੀ ਨੇ ਚੀਨ ਲਈ ਆਪਣੇ ਵਪਾਰਕ ਦੌਰੇ ਨੂੰ ਘਟਾ ਕੇ ਤਿੰਨ ਦਿਨਾਂ ਲਈ ਕਰ ਦਿੱਤਾ ਹੈ, ਪਹਿਲਾਂ ਇਹ 27 ਜੂਨ ਤੋਂ 3 ਜੁਲਾਈ ਤੱਕ ਦੇ ਇੱਕ ਹਫ਼ਤੇ ਲਈ ਤੈਅ ਕੀਤਾ ਗਿਆ ਸੀ। ਇਸ ਵਿਜ਼ਿਟ ਵਿਚ ਕਟੌਤੀ ਉਦੋਂ ਕੀਤੀ ਗਈ ਹੈ ਜਦੋਂ ਐਲਬਰਟਾ ਵਲੋਂ 1 ਜੁਲਾਈ ਨੂੰ ਨਵੀਂ ਤੇਲ ਪਾਈਪਲਾਈਨ ਲਈ ਫੈਡਰਲ ਮਨਜ਼ੂਰੀ ਵਾਸਤੇ ਰਸਮੀ ਤੌਰ 'ਤੇ ਅਰਜ਼ੀ ਦੇਣ ਦੀ ਉਮੀਦ ਹੈ।
calgary-police-officer-suspended-with-pay-after-assault-charge-tied-to-2025-arrest
Punjabi

2025 ਦੀ ਗ੍ਰਿਫ਼ਤਾਰੀ ਦੌਰਾਨ ਕਥਿਤ ਹਮਲੇ ਦੇ ਮਾਮਲੇ 'ਚ ਕੈਲਗਰੀ ਪੁਲਿਸ ਅਧਿਕਾਰੀ ਤਨਖਾਹ ਸਮੇਤ ਮੁਅੱਤਲ

ਕੈਲਗਰੀ ਪੁਲਿਸ ਦੇ ਇਕ ਕਾਂਸਟੇਬਲ 'ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਮੁਤਾਬਕ ਇਹ ਘਟਨਾ 22 ਮਈ, 2025 ਨੂੰ ਵਾਪਰੀ ਸੀ, ਜਿੱਥੇ ਦੋਸ਼ਾਂ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਨੇ ਹਿਰਾਸਤ ਵਿੱਚ ਲਏ ਵਿਅਕਤੀ 'ਤੇ ਬੇਲੋੜੀ ਤਾਕਤ ਦਾ ਇਸਤੇਮਾਲ ਕਰਦਿਆਂ ਉਸ ਦੇ ਕਈ ਮੁੱਕੇ ਮਾਰੇ ਸਨ।
cbsa-issues-dozens-of-removal-orders-in-gta-amid-extortion-related-immigration-investigations
Punjabi

ਜੀ.ਟੀ.ਏ. ਵਿਚ ਐਕਸਟੋਸ਼ਨ ਨਾਲ ਸੰਭਾਵਿਤ ਸਬੰਧਾਂ ਕਾਰਨ ਦਰਜਨਾਂ ਸ਼ੱਕੀਆਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਕਸਟੋਸ਼ਨ ਦੀਆਂ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ ਦੇ ਚੱਲਦਿਆਂ ਗ੍ਰੇਟਰ ਟੋਰਾਂਟੋ ਏਰੀਏ ਵਿਚ ਦਰਜਨਾਂ ਲੋਕਾਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਅਗਸਤ ਵਿਚ ਪੈਸੀਫਿਕ ਅਤੇ ਪ੍ਰੈਰੀ ਖੇਤਰਾਂ ਤੋਂ ਸ਼ੁਰੂ ਹੋਈ ਇਮੀਗ੍ਰੇਸ਼ਨ ਜਾਂਚ ਦੇ ਦਾਇਰੇ ਨੂੰ ਨਵੰਬਰ ਵਿਚ ਜੀ.ਟੀ.ਏ.ਤੱਕ ਵਧਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link