10.87C Vancouver
ADS

Mar 14, 2024 3:58 PM - The Canadian Press

ਕੈਨੇਡਾ ਸਰਕਾਰ ਨੇ ਟਿੱਕਟੌਕ ਨਾਲ ਸਬੰਧਤ ਰਾਸ਼ਟਰੀ ਸੁਰੱਖਿਆ ਜਾਂਚ ਦੇ ਦਿੱਤੇ ਹੁਕਮ

Share On
federal-government-reveals-it-ordered-national-security-review-of-tiktok-in-september
The federal industry minister’s office says that on Sept. 6, cabinet issued an order for the national security review of TikTok Canada.(Photo: The Canadian Press)

ਕੈਨੇਡਾ ਸਰਕਾਰ ਵਲੋਂ ਟਿੱਕਟੌਕ ਨਾਲ ਸਬੰਧਤ ਰਾਸ਼ਟਰੀ ਸੁਰੱਖਿਆ ਜਾਂਚ ਦੇ ਹੁਕਮ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹੁਕਮ ਸਤੰਬਰ 2023 ਵਿਚ ਦਿੱਤੇ ਗਏ ਸਨ ਪਰ ਇਸ ਦਾ ਜਨਤਕ ਤੌਰ ’ਤੇ ਖੁਲਾਸਾ ਨਹੀਂ ਕੀਤਾ। ਇਹ ਨਵੀਂ ਰਿਪੋਰਟ ਅਮਰੀਕਾ ਵਿਚ ਬੁੱਧਵਾਰ ਨੂੰ ਟਿੱਕਟੌਕ ’ਤੇ ਪਾਬੰਦੀ ਲਾਉਣ ਲਈ ਇੱਕ ਬਿੱਲ ਪਾਸ ਹੋਣ ਤੋਂ ਬਾਅਦ ਆਈ ਹੈ।

ਪੀ. ਐੱਮ. ਜਸਟਿਨ ਟਰੂਡੋ ਸਰਕਾਰ ਦੇ ਫੈਡਰਲ ਉਦਯੋਗ ਮੰਤਰੀ ਫ੍ਰੈਂਕੋਇਸ-ਫਿਲਿਪ ਦੇ ਬੁਲਾਰੇ ਨੇ ਕਿਹਾ ਕਿ ਇਹ ਅਜੇ ਵੀ ਚੱਲ ਰਿਹਾ ਮਾਮਲਾ ਹੈ ਅਤੇ ਇਸ ਬਾਰੇ ਹੋਰ ਵੇਰਵੇ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਜੇ ਜਾਂਚ ਵਿਚ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਕੋਈ ਖਤਰਾ ਪਾਇਆ ਜਾਂਦਾ ਹੈ ਤਾਂ ਸਰਕਾਰ ਕਾਰਵਾਈ ਤੋਂ ਨਹੀਂ ਝਿਜਕੇਗੀ।

ਸ਼ੈਪੇਨ ਦੇ ਦਫਤਰ ਦਾ ਕਹਿਣਾ ਹੈ ਕਿ ਕੈਬਨਿਟ ਨੇ 6 ਸਤੰਬਰ ਨੂੰ ਟਿੱਕਟੌਕ ਲਈ ਜਾਂਚ ਆਦੇਸ਼ ਜਾਰੀ ਕੀਤੇ ਸਨ। ਕੈਬਿਨੇਟ ਵਲੋਂ ਪਾਸ ਕੀਤੇ ਆਦੇਸ਼ ਆਮ ਤੌਰ ’ਤੇ ਔਨਲਾਈਨ ਪੋਸਟ ਕੀਤੇ ਜਾਂਦੇ ਹਨ ਪਰ ਇਸ ਮਾਮਲੇ ਵਿਚ ਸਰਕਾਰ ਦਾ ਕਹਿਣਾ ਹੈ ਕਿ ਨਿਵੇਸ਼ ਕੈਨੇਡਾ ਐਕਟ ਦੇ ਗੋਪਨਿਯਤਾ ਨਿਯਮਾਂ ਦੇ ਚਲਦੇ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਗਈ।

ਸਰਕਾਰ ਮੁਤਾਬਕ, ਇਸ ਮਹੀਨੇ ਦੇ ਸ਼ੁਰੂ ਵਿਚ ਵਿਦੇਸ਼ੀ ਨਿਵੇਸ਼ ’ਤੇ ਜਾਰੀ ਕੀਤੇ ਗਏ ਨਵੇਂ ਕਾਨੂੰਨ ਦੇ ਨਿਯਮਾਂ ਤਹਿਤ ਟਿੱਕਟੌਕ ਨੂੰ ਡੂੰਘਾਈ ਨਾਲ ਜਾਂਚ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਗੌਰਤਲਬ ਹੈ ਕਿ ਫਰਵਰੀ 2023 ਵਿਚ ਕੈਨੇਡਾ ਸਰਕਾਰ ਨੇ ਸਰਕਾਰੀ ਫੋਨਾਂ ਤੋਂ ਟਿੱਕਟੌਕ ’ਤੇ ਪਾਬੰਦੀ ਲਗਾਈ ਸੀ।

Latest news

canada-u-s-trade-talks-enter-critical-stage-as-tariff-differences-remain
Punjabi

ਕੈਨੇਡਾ-ਅਮਰੀਕਾ ਵਪਾਰ ਵਾਰਤਾ ਫ਼ੈਸਲਾਕੁੰਨ ਪੜਾਅ ’ਚ, ਟੈਰਿਫ ’ਤੇ ਅਜੇ ਵੀ ਅੜਿੱਕਾ

ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਪਾਰਕ ਵਾਰਤਾ ਇਸ ਹਫ਼ਤੇ ਫ਼ੈਸਲਾਕੁੰਨ ਦੌਰ ਵਿਚ ਪਹੁੰਚ ਗਈ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਗੂ ਕੀਤੇ ਜਾਣ ਵਾਲੇ ਨਵੇਂ 50 ਫੀਸਦੀ ਟੈਰਿਫਸ ਨੂੰ ਟਾਲਣ ਲਈ ਔਟਵਾ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ​ਵੀਕੈਂਡ ਦੌਰਾਨ ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਵਿਚਕਾਰ ਵਰਚੁਅਲ ਬੈਠਕ ਹੋਈ, ਜਿਸ ਵਿਚ ਕੈਨੇਡਾ ਦੀ ਮੁੱਖ ਵਪਾਰਕ ਵਾਰਤਾਕਾਰ ਜੈਨਿਸ ਚੈਰੇਟਵੀ ਸ਼ਾਮਲ ਸਨ।
peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link