18.94C Vancouver
ADS

Jul 18, 2025 7:06 PM - The Canadian Press

ਕੈਨੇਡਾ ਵਿਚ ਇਸ ਸਾਲ ਹੁਣ ਤੱਕ 5.5 ਮਿਲੀਅਨ ਹੈਕਟੇਅਰ ਤੋਂ ਵੱਧ ਜੰਗਲ ਅੱਗ ਕਾਰਨ ਹੋਇਆ ਤਬਾਹ

Share On
federal-official-say-forecast-suggests-high-risk-of-wildfires-in-august
There are 561 fires burning, including 69 that are considered out of control, and most of them are on the Prairies.(Photo - The Canadian Press)

ਕੈਨੇਡਾ ਵਿਚ ਇਸ ਸਾਲ ਹੁਣ ਤੱਕ 5.5 ਮਿਲੀਅਨ ਹੈਕਟੇਅਰ ਤੋਂ ਵੱਧ ਜੰਗਲ ਅੱਗ ਕਾਰਨ ਤਬਾਹ ਹੋ ਚੁੱਕਾ ਹੈ। ਇਹ ਜਾਣਕਾਰੀ ਅੱਜ ਫੈਡਰਲ ਅਧਿਕਾਰੀ ਵਲੋਂ ਦਿੱਤੀ ਗਈ, ਉਨ੍ਹਾਂ ਇਹ ਵੀ ਕਿਹਾ ਕਿ 2025 ਦਾ ਜੰਗਲੀ ਅੱਗ ਦਾ ਸੀਜ਼ਨ ਕੈਨੇਡਾ ਲਈ ਹੁਣ ਤੱਕ ਦੇ ਸਭ ਤੋਂ ਖਰਾਬ ਸੀਜ਼ਨ ਵਿਚੋਂ ਇੱਕ ਹੋ ਸਕਦਾ ਹੈ, ਜਿਸ ਵਿਚ ਅਗਸਤ ਵਿਚ ਹੋਰ ਅੱਗ ਭੜਕਣ ਦਾ ਖ਼ਤਰਾ ਹੈ।

ਅਧਿਕਾਰੀਆਂ ਮੁਤਾਬਕ, ਕੈਨੇਡਾ ਭਰ ਵਿਚ ਇਸ ਸਮੇਂ 561 ਥਾਵਾਂ 'ਤੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 69 ਨੂੰ ਕਾਬੂ ਤੋਂ ਬਾਹਰ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਅੱਗ ਪ੍ਰੈਰੀਜ਼ ਵਿਚ ਹਨ।

ਉਨ੍ਹਾਂ ਕਿਹਾ ਕਿ ਅਗਸਤ ਵਿਚ ਕੈਨੇਡਾ ਦੇ ਵੱਡੇ ਹਿੱਸੇ ਵਿਚ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ, ਨਾਲ ਹੀ ਪ੍ਰੈਰੀਜ਼,ਬੀ.ਸੀ ਅਤੇ ਮੈਰੀਟਾਈਮਜ਼ ਵਿਚ ਨੌਰਮਲ ਤੋਂ ਘੱਟ ਬਾਰਸ਼ ਹੋਣ ਦਾ ਅਨੁਮਾਨ ਹੈ, ਜਿਸ ਨਾਲ ਅੱਗ ਵਧਣ ਦਾ ਖਤਰ ਵੱਧ ਜਾਂਦਾ ਹੈ। ਸਸਕੈਚਵਨ ਪਹਿਲਾਂ ਹੀ ਖਰਾਬ ਸੀਜ਼ਨ ਦਾ ਸਾਹਮਣਾ ਕਰ ਚੁੱਕਾ ਹੈ।

Latest news

prime-minister-carney-announces-10b-investment-to-expand-port-of-vancouver-capacity
Punjabi

ਡੈਲਟਾ ਦੌਰੇ ਦੌਰਾਨ ਪੀ.ਐਮ.ਕਾਰਨੀ ਵੱਲੋਂ ਪੋਰਟ ਔਫ ਵੈਨਕੂਵਰ ਦੇ ਵਿਸਥਾਰ ਲਈ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ

ਬੀ.ਸੀ. ਵਿਚ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੈਲਟਾ ਵਿਖੇ ਪੋਰਟ ਔਫ ਵੈਨਕੂਵਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕੈਨੇਡਾ ਦੀ ਗੈਰ-ਅਮਰੀਕੀ ਬਾਜ਼ਾਰਾਂ ਤੱਕ ਖੇਤੀਬਾੜੀ ਅਤੇ ਹੋਰ ਵਸਤਾਂ ਦੇ ਮਾਹਰਾਂ ਨੂੰ ਵਧਾਉਣ ਲਈ ਪੋਰਟ ਦੀ ਸਮਰੱਥਾ ਦੇ ਵਿਸਥਾਰ 'ਤੇ ਖਾਸ ਜ਼ੋਰ ਦਿੱਤਾ।
north-york-trio-sentenced-in-1-3m-stolen-liquor-trafficking-case-in-ontario
Punjabi

ਓਨਟਾਰੀਓ ਵਿਚ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਮਾਮਲੇ 'ਚ 3 ਪੰਜਾਬੀਆਂ ਨੂੰ ਸੁਣਾਈ ਗਈ ਸਜ਼ਾ

ਓਨਟਾਰੀਓ ਵਿਚ $1.3 ਮਿਲੀਅਨ ਤੋਂ ਵੱਧ ਦੀ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਦੇ ਸਬੰਧ ਵਿਚ ਨੌਰਥ ਯੌਰਕ ਦੇ ਤਿੰਨ ਪੰਜਾਬੀ ਨਿਵਾਸੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਹਾਲਟਨ ਪੁਲਿਸ ਮੁਤਾਬਕ, 52 ਸਾਲਾ ਪਰਮਿੰਦਰ ਸਿੱਧੂ, 56 ਸਾਲਾ ਰਾਜਿੰਦਰ ਕੌਰ ਸਿੱਧੂ ਅਤੇ 25 ਸਾਲਾ ਨਵਦੀਪ ਸਿੱਧੂ 8 ਜੁਲਾਈ ਨੂੰ ਟੋਰੌਂਟੋ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰੋਬੇਸ਼ਨ ਤੋਂ ਲੈ ਕੇ ਕਰੀਬ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ।
129-wildfires-active-across-b-c-as-brunswick-complex-fire-remains-out-of-control
Punjabi

ਬੀ.ਸੀ.'ਚ 129 ਜੰਗਲੀ ਅੱਗਾਂ ਸਰਗਰਮ, ਬੋਸਟਨ ਬਾਰ ਨੇੜੇ ਬਰੰਸਵਿਕ ਕੰਪਲੈਕਸ ਅੱਗ ਅਜੇ ਵੀ ਕਾਬੂ ਤੋਂ ਬਾਹਰ

ਬੀ.ਸੀ.ਦੇ ਜੰਗਲਾਤ ਅਤੇ ਵਾਈਲਡ ਫਾਇਰ ਸਰਵਿਸ ਲਈ ਮਿਨਿਸਟਰ ਰਵੀ ਪਰਮਾਰ ਮੁਤਾਬਕ, ਸੂਬੇ ਵਿਚ ਇਸ ਸਮੇਂ 129 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 9 ਅੱਗਾਂ ਪਿਛਲੇ 24 ਘੰਟਿਆਂ ਦੌਰਾਨ ਹੀ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਰਮ, ਖੁਸ਼ਕ ਹਾਲਾਤ ਅਤੇ ਤੇਜ਼ ਹਵਾਵਾਂ ਵਾਲਾ ਮੌਸਮ ਅੱਗ ਬੁਝਾਉਣ ਵਿਚ ਫਾਇਰਫਾਈਟਰਜ਼ ਲਈ ਲਗਾਤਾਰ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਨਵੀਂ ਅੱਗ ਲੱਗਣ ਅਤੇ ਮੌਜੂਦਾ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਰਕਰਾਰ ਹੈ।
supreme-court-allows-judicial-review-of-ethics-ruling-on-trudeaus-involvement-in-we-charity-decisions
Punjabi

ਸੁਪਰੀਮ ਕੋਰਟ ਨੇ ਟਰੂਡੋ–ਵੀਈ ਚੈਰਿਟੀ ਨੈਤਿਕਤਾ ਮਾਮਲੇ ਦੀ ਨਿਆਂਇਕ ਸਮੀਖਿਆ ਨੂੰ ਦਿੱਤੀ ਹਰੀ ਝੰਡੀ

ਕੈਨੇਡਾ ਦੀ ਸੁਪਰੀਮ ਕੋਰਟ ਨੇ ਡੈਮੋਕਰੇਸੀ ਵਾਚ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੀਈ ਚੈਰਿਟੀ ਵਿਵਾਦ ਨਾਲ ਜੁੜੀ federal ethics ਰਿਪੋਰਟ ਖਿਲਾਫ ਅਦਾਲਤੀ ਚੁਣੌਤੀ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਵਾਦ ਸਾਲ 2020 ਵਿਚ ਨਾਲ ਸਬੰਧਤ ਹੈ, ਤਤਕਾਲੀਨ ਲਿਬਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਕਰੋੜਾਂ ਡਾਲਰ ਦੇ ਇੱਕ ਸਵੈ-ਸੇਵਕ ਸਰਵਿਸ ਪ੍ਰੋਗਰਾਮ ਨੂੰ ਚਲਾਉਣ ਦੀ ਜ਼ਿੰਮੇਵਾਰੀ WE ਚੈਰਿਟੀ ਨੂੰ ਸੌਂਪੀ ਸੀ।
illegal-firearm-smuggling-through-surrey-border-crossing-leads-to-jail-sentence
Punjabi

ਸਰੀ ਸਰਹੱਦ ਰਾਹੀਂ ਅਮਰੀਕਾ ਤੋਂ ਲੋਡਿਡ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਪੰਜਾਬੀ ਨੂੰ ਢਾਈ ਸਾਲ ਦੀ ਕੈਦ

ਸਰੀ ਦੀ ਸਰਹੱਦ ਰਾਹੀਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ loaded firearm ਦੀ ਤਸਕਰੀ ਕਰਨ ਦੇ ਮਾਮਲੇ ਵਿਚ ਇੱਕ ਪੰਜਾਬੀ ਨੂੰ ਆਰ.ਸੀ.ਐਮ.ਪੀ. ਦੀ ਜਾਂਚ ਤੋਂ ਬਾਅਦ ਢਾਈ ਸਾਲ ਦੀ ਕੈਦ ਅਤੇ 10 ਸਾਲ ਹਥਿਆਰ ਰੱਖਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਦੀ ਪਛਾਣ ਜਸਕਰਨ Banth ਵਜੋਂ ਸਾਹਮਣੇ ਆਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link