May 11, 2020 3:11 PM -

ਕੈਨੇਡਾ ਦੀਆਂ ਵੱਡੀਆਂ ਕੰਪਨੀਆਂ ਨੂੰ ਕੋਵਿਡ -19 ਮਹਾਂਮਾਰੀ ਕਾਰਣ ਆਰਥਿਕ ਸੰਕਟ ਤੋਂ ਬਾਹਰ ਕੱਢਣ ਲਈ ਫੈਡਰਲ ਸਰਕਾਰ ਲੋਨ ਅਤੇ ਹੋਰ ਵਿੱਤੀ ਸਹਿਯੋਗ ਮੁਹੱਈਆ ਕਰਵਾਉਣ ਜਾ ਰਹੀ ਹੈ।
ਲਿਬਰਲ ਸਰਕਾਰ ਵੱਲੋਂ ਉਨ੍ਹਾਂ ਕੰਪਨੀਆਂ ਨੂੰ ਖੁੱਲ੍ਹਾ ਰਹਿਣ ਅਤੇ ਆਪਣੇ ਮੁਲਾਜ਼ਮਾਂ ਨੂੰ ਪੇਰੋਲ ਤੇ ਰੱਖਣ ਲਈ ਸਹਿਯੋਗ ਦਾ ਵਾਅਦਾ ਕੀਤਾ ਗਿਆ ਹੈ ਜਿਨ੍ਹਾਂ ਦੀਆਂ ਲੋੜਾਂ ਰਵਾਇਤੀ ਕ੍ਰੈਡਿਟ ਨਾਲ ਪੂਰੀਆਂ ਨਹੀਂ ਹੋ ਰਹੀਆਂ।
ਸਰਕਾਰ ਮੁਤਾਬਕ ਇਸ ਨਵੇਂ ਪ੍ਰੋਗਰਾਮ ਦਾ ਇੱਕ ਹੋਰ ਟੀਚਾ $300 ਮਿਲੀਅਨ ਜਾਂ ਵੱਧ ਦੀ ਆਮਦਨੀ ਵਾਲੀਆਂ ਕੰਪਨੀਆਂ ਨੂੰ ਬੈਂਕਰਪਸੀ ਤੋਂ ਬਚਾਉਣਾ ਹੈ।
ਇਹ ਪ੍ਰੋਗਰਾਮ ਸਾਰੇ ਖੇਤਰਾਂ ਲਈ ਉਪਲੱਬਧ ਹੋਵੇਗਾ ਅਤੇ ਜਿਹੜੀਆਂ ਕੰਪਨੀਆਂ ਨੂੰ ਟੈਕਸਾਂ ਦੀ ਚੋਰੀ ਲਈ ਦੋਸ਼ੀ ਪਾਇਆ ਗਿਆ ਹੈ ਇਸ ਦੇ ਯੋਗ ਨਹੀਂ ਹੋਣਗੀਆਂ।
ਫਾਈਨਾਂਸ ਮਨਿਸਟਰ ਬਿੱਲ ਮੋਰਨੋ ਮੁਤਾਬਕ ਘੱਟ ਕੀਮਤ ਤੇ ਉਧਾਰ ਉਨ੍ਹਾਂ ਕੰਪਨੀਆਂ ਲਈ ਨਹੀਂ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਨਹੀਂ ਅਤੇ ਇਸ ਦਾ ਮਕਸਦ ਉਨ੍ਹਾਂ ਵਪਾਰਾਂ ਨੂੰ ਬਚਾਉਣਾ ਵੀ ਨਹੀਂ ਹੈ ਜੋ ਮਹਾਂਮਾਰੀ ਤੋਂ ਪਹਿਲਾਂ ਹੀ ਆਰਥਿਕ ਮੁਸ਼ਕਿਲਾਂ ਤੋਂ ਲੰਘ ਰਹੀਆਂ ਸਨ।




