17.12C Vancouver
ADS

May 12, 2020 3:23 PM -

ਫੈਡਰਲ ਸਰਕਾਰ ਵਲੋਂ ਬਜ਼ੁਰਗਾਂ ਲਈ ਹੋਰ ਵਿੱਤੀ ਸਹਿਯੋਗ ਦਾ ਐਲਾਨ

Share On
feds-pledge-one-time-benefit-top-up-to-seniors-in-covid-19-aid
Diane Janvier Dugan poses with her 90-year-old mother Rosine Janvier. THE CANADIAN PRESS/HO - Diane Janvier Dugan

ਫੈਡਰਲ ਸਰਕਾਰ ਕੋਵਿਡ-19 ਦੇ ਚਲਦਿਆਂ ਬਜ਼ੁਰਗਾਂ ਦੇ ਵਿੱਤੀ ਸਹਿਯੋਗ ਲਈ ਇੱਕ ਵਾਰ ਦਿੱਤੀ ਜਾਣ ਵਾਲੀ, ਟੈਕਸ ਮੁਕਤ ਰਕਮ ਮੁਹਈਆ ਕਰਵਾਉਣ ਜਾ ਰਹੀ ਹੈ।

ਸੀਨੀਰੀਅਜ਼ ਮਨਿਸਟਰ ਡੈਬ ਸ਼ੂਲਟ ਮੁਤਾਬਕ ਜਿਹੜੇ ਬਜ਼ੁਰਗਾਂ ਨੂੰ ਓਲਡ ਏਜ ਸਿਕਿਓਰਿਟੀ ਮਿਲਦੀ ਹੈ, ਉਹਨਾਂ ਨੂੰ $300 ਦਿੱਤੇ ਜਾਣਗੇ ਅਤੇ ਜਿਨ੍ਹਾਂ ਕੋਲ ਗਾਰੰਟੀਡ ਇਨਕਮ ਸਪਲੀਮੈਂਟ ਆਉਂਦੀ ਹੈ, ਉਹਨਾਂ ਨੂੰ $200 ਮੁਹੱਈਆ ਕਰਵਾਏ ਜਾਣਗੇ।

ਸ਼ੂਲਟ ਅਨੁਸਾਰ 6.7 ਮਿਲੀਅਨ ਬਜ਼ੁਰਗਾਂ ਨੂੰ $2.5 ਬਿਲੀਅਨ ਦਾ ਸਹਿਯੋਗ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਮੁਤਾਬਕ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਦੇ ਖ਼ਰਚਿਆਂ ਵਿੱਚ ਦਵਾਈਆਂ ਦੀ ਡਿਸਪੈਂਸਿੰਗ ਫੀਸ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਡਿਲਵਰੀ ਫੀਸ ਕਾਰਣ ਵਾਧਾ ਹੋਇਆ ਹੈ।

ਉਹਨਾਂ ਇਹ ਵੀ ਕਿਹਾ ਕਿ ਮਹਾਂਮਾਰੀ ਦੇ ਸਟਾਕ ਮਾਰਕੀਟ ਉੱਤੇ ਹੋਏ ਅਸਰ ਕਾਰਣ ਬਜ਼ੁਰਗਾਂ ਦੀ ਸੇਵਿੰਗ ਉੱਤੇ ਪ੍ਰਭਾਵ ਪਿਆ ਹੈ।

ਸਰਕਾਰ ਨੇ ਇਹ ਐਲਾਨ ਵੀ ਕੀਤਾ ਹੈ ਕਿ ਜੋ ਬਜ਼ੁਰਗ ਆਪਣੇ ਟੈਕਸਾਂ ਦਾ ਭੁਗਤਾਨ ਸਮੇਂ ਸਿਰ ਨਹੀਂ ਕਰ ਪਾਉਣਗੇ, ਉਨ੍ਹਾਂ ਦੀਆਂ ਓ.ਏ.ਐੱਸ. ਅਤੇ ਜੀ.ਆਈ.ਐੱਸ ਪੇਮੈਂਟਾਂ ਰੱਦ ਨਹੀਂ ਕੀਤੀਆਂ ਜਾਣਗੀਆਂ।

Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link