16.26C Vancouver
ADS

Jun 23, 2020 10:37 PM -

ਮੰਗ ਵਾਂਜੋ ਹਵਾਲਗੀ ਮਾਮਲੇ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਵੇਗੀ ਫਾਈਨਲ ਦਲੀਲਾਂ ਦੀ ਸੁਣਵਾਈ

Share On
final-arguments-in-the-extradition-case-for-meng-wanzhou-will-take-place-early-next-year
Meng Wanzhou, chief financial officer of Huawei, leaves her home to go to B.C. Supreme Court in Vancouver, Wednesday, May 27, 2020. Lawyers for Meng Wanzhou are alleging that Canada's national spy agency was in on a plan for border officers to detain the Huawei executive for hours before her arrest at Vancouver's airport and was mindful of the political implications of her arrest. THE CANADIAN PRESS/Jonathan Hayward

ਵੁਆਵੇ ਦੀ ਐਗਜ਼ੀਕਿਊਟਿਵ ਮੰਗ ਵਾਂਜੋ ਦੇ ਅਮਰੀਕਾ ਨੂੰ ਹਵਾਲਗੀ ਦੇ ਮਾਮਲੇ ਨਾਲ ਜੁੜੀਆਂ ਫਾਈਨਲ ਦਲੀਲਾਂ ਦੀ ਸੁਣਵਾਈ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਵੇਗੀ।

ਕਰਾਊਨ ਅਤੇ ਮੰਗ ਵਾਂਜੋ ਦੀ ਡਿਫੈਂਸ ਟੀਮ ਵੱਲੋਂ ਪੇਸ਼ ਕੀਤੀ ਗਈ ਸਮੇਂਸੀਮਾ ਨੂੰ ਬੀ.ਸੀ. ਸੁਪ੍ਰੀਮ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ।

ਐਸੋਸੀਏਟ ਚੀਫ਼ ਜਸਟਿਸ ਹੈਦਰ ਹੋਮਜ਼ ਨੂੰ ਲਿਖੀ ਇੱਕ ਚਿੱਠੀ ਵਿੱਚ, ਕਰਾਊਨ ਵਕੀਲ ਗਿਬ ਕਾਰਸਲੀ ਨੇ ਕਿਹਾ ਕਿ ਸਮੇਂਸੀਮਾ ਦਾ ਟੀਚਾ ਹੈ ਕਿ ਗਵਾਹਾਂ ਅਤੇ ਸਬੂਤਾਂ ਨਾਲ ਜੁੜੇ ਅਹਿਮ ਮਸਲਿਆਂ ਨੂੰ ਇਸ ਗਰਮੀ ਅਤੇ ਪੱਤਝੜ ਦੀ ਰੁੱਤ ਤੱਕ ਹੱਲ ਕਰ ਲਿਆ ਜਾਵੇ।

ਇਸ ਮਾਮਲੇ 'ਚ 17 ਅਗਸਤ ਤੋਂ ਅੱਗੇ ਦੀ ਸੁਣਵਾਈ ਹੋਣ ਜਾ ਰਹੀ ਹੈ, ਜਦ ਕੋਰਟ 'ਚ 5 ਦਿਨ ਤੱਕ ਮਾਮਲੇ ਨਾਲ ਜੁੜੇ, ਪ੍ਰੀਵਲਿਜ ਕਲੇਮਜ਼ ਨਾਲ ਜੁੜੀਆਂ ਦਲੀਲਾਂ ਦੀ ਸੁਣਵਾਈ ਹੋਵੇਗੀ।

ਯਾਦ ਰਹੇ ਬੀਤੇ ਹਫ਼ਤੇ ਵੁਆਵੇ ਐਗਜ਼ੀਕਿਊਟਿਵ ਮੰਗ ਵਾਂਜੋ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਬੀ.ਸੀ. ਸੁਪ੍ਰੀਮ ਕੋਰਟ ਜੱਜ ਨੇ ਕਾਰਵਾਈਆਂ ਨੂੰ ਲੱਗ ਰਹੇ ਸਮੇਂ ਨੂੰ ਲੈ ਕੇ ਫਿਕਰ ਜ਼ਾਹਿਰ ਕੀਤਾ ਸੀ।

ਬੀਤੇ ਹਫ਼ਤੇ ਦੀ 'ਕੇਸ ਮੈਨੇਜਮੈਂਟ ਕਾਨਫਰੰਸ' ਦੌਰਾਨ ਐਸੋਸੀਏਟ ਚੀਫ਼ ਜਸਟਿਸ, ਹੈਦਰ ਹੋਮਜ਼ ਨੇ ਕਿਹਾ ਸੀ ਕਿ ਕਰਾਊਨ ਪ੍ਰਾਸੀਕਿਊਟਰ ਅਤੇ ਮੰਗ ਦੇ ਕਾਉਂਸਲ ਵੱਲੋਂ ਦਿੱਤੀ ਗਈ ਸਮਾਂਸੂਚੀ ਅਨੁਸਾਰ, ਇਹ ਮਾਮਲਾ ਅਗਲੀ ਬਸੰਤ ਰੁੱਤ ਤੱਕ ਖਿੱਚ ਸਕਦਾ ਹੈ।

ਜੱਜ ਨੇ ਕਿਹਾ ਸੀ ਕਿ ਅਦਾਲਤ ਇਸ ਤੋਂ ਵਧੇਰੇ ਤੇਜ਼ ਕੰਮ ਕਰ ਸਕਦੀ ਹੈ।

ਮੰਗ ਵਾਂਜੋ, ਅਮਰੀਕਾ 'ਚ ਧੋਖਾਧੜੀ ਦੇ ਮਾਮਲੇ 'ਚ ਵਾਂਟਿਡ ਹਨ। ਪਰ ਮੰਗ ਵਾਂਜੋ ਅਤੇ ਵੁਆਵੇ ਨੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ ਅਤੇ ਲਗਾਤਾਰ ਮੰਗ ਉਠਾਈ ਹੈ ਕਿ ਇਸ ਹਵਾਲਗੀ ਦੇ ਮਾਮਲੇ ਨੂੰ ਰੱਦ ਕੀਤਾ ਜਾਵੇ।

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link