14.11C Vancouver
ADS

May 13, 2026 8:35 PM - Pervez Sandhu - Connect Newsroom

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਐਮ.ਐਲ.ਐਸ. 'ਚ ਪਹਿਲੀ ਵਾਰ ਵ੍ਹਾਈਟਕੈਪਸ ਮੁਕਾਬਲੇ ਦੀ ਪੰਜਾਬੀ ਕਮੈਂਟਰੀ

Share On
first-ever-punjabi-broadcast-of-vancouver-whitecaps-game
Connect FM News Director Pervez Sandhu and commentator Jagraj Lali during the first ever Punjabi commentary of Major League Soccer game at BC Place stadium. (Photo - Connect FM)

ਬੀਤੇ ਸ਼ਨੀਵਾਰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸੀ। ਇਸ ਮੌਕੇ ਪੰਜਾਬੀ ਭਾਸ਼ਾ 'ਚ ਪਹਿਲੀ ਵਾਰ ਮੇਜਰ ਲੀਗ ਸੌਕਰ ਦੇ ਕਿਸੇ ਮੁਕਾਬਲੇ ਦੀ ਕਮੈਂਟਰੀ ਸੁਣਨ ਨੂੰ ਮਿਲੀ।

ਕਨੈਕਟ 91.5 ਐਫ.ਐਮ. 'ਤੇ ਵੈਨਕੂਵਰ ਵ੍ਹਾਈਟਕੈਪਸ ਦੇ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਸੁਣਨ ਨੂੰ ਮਿਲਿਆ।

ਮੁਕਾਬਲੇ ਤੋਂ ਇਲਾਵਾ ਇੱਕ ਪ੍ਰੀ-ਗੇਮ ਸ਼ੋਅ ਅਤੇ ਇੱਕ ਪੋਸਟ ਗੇਮ ਸ਼ੋਅ ਵੀ ਸੁਣਨ ਨੂੰ ਮਿਲਿਆ।

ਇਸ ਇਤਿਹਾਸਿਕ ਮੌਕੇ 'ਤੇ ਕਮੈਂਟਰੀ ਦੀ ਜਿੰਮੇਵਾਰੀ ਕਨੈਕਟ ਐਫ.ਐਮ. ਦੇ ਨਿਊਜ਼ ਡਾਇਰੈਕਟਰ ਪਰਵੇਜ਼ ਸੰਧੂ, ਯੁਵਾ ਕਮੈਂਟੇਟਰ ਜਗਰਾਜ ਲਾਲੀ ਅਤੇ ਸ਼ੁਭਮ ਅਰੋੜਾ ਨੇ ਸੰਭਾਲੀ।

ਖਾਸ ਗੱਲ ਇਹ ਹੈ ਕਿ ਇਹ ਪੰਜਾਬੀ ਕਮੈਂਟਰੀ ਦੀ ਪਾਰਟਨਰਸ਼ਿਪ ਕਨੈਕਟ ਐਫ.ਐਮ. ਅਤੇ ਵ੍ਹਾਈਟਕੈਪਸ ਵਿਚਾਲੇ ਇੱਕੋ ਮੁਕਾਬਲੇ ਦੀ ਨਹੀਂ ਸੀ ਸਗੋਂ ਇਹ ਪਾਰਟਨਰਸ਼ਿਪ ਪੂਰੇ ਸੀਜਨ ਦੀ ਹੈ ਅਤੇ ਕਨੈਕਟ ਐਫ.ਐਮ. ਵ੍ਹਾਈਟਕੈਪਸ ਦੇ ਸਾਰੇ 17 ਘਰੇਲੂ ਮੁਕਾਬਲਿਆਂ ਦਾ ਸਿੱਧਾ ਪ੍ਰਸਾਰਣ ਕਰੇਗਾ।

ਸ਼ਨੀਵਾਰ ਦੇ ਮੁਕਾਬਲੇ 'ਚ ਵ੍ਹਾਈਟਕੈਪਸ ਨੇ 1-0 ਨਾਲ ਜਿੱਤ ਦਰਜ ਕੀਤੀ।

ਵ੍ਹਾਈਟਕੈਪਸ ਦਾ ਅਗਲਾ ਘਰੇਲੂ ਮੁਕਾਬਲਾ ਆਉਂਦੇ ਸ਼ਨੀਵਾਰ 28 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਦੌਰਾਨ ਵੀ ਮੁਕਾਬਲੇ ਦੀ ਕਮੈਂਟਰੀ ਪੰਜਾਬੀ ਦੇ ਵਿੱਚ ਕਨੈਕਟ ਐਫ.ਐਮ. 'ਤੇ ਸ਼ਾਮ 6 ਵਜੇ ਤੋਂ ਸੁਣਨ ਨੂੰ ਮਿਲੇਗੀ।

CBC coverage of first ever Punjabi broadcast of Whitecaps game
CBC reporter Poornima Francis in conversation with Connect FM News Director Pervez Sandhu

ਬੀਤੇ ਸ਼ਨੀਵਾਰ ਦੇ ਮੁਕਾਬਲੇ 'ਚ ਹੋਰ ਮੀਡੀਆ ਨੇ ਵੀ ਪਹੁੰਚ ਕਨੈਕਟ ਐਫ.ਐਮ. ਦੀ ਪੰਜਾਬੀ ਕਮੈਂਟਰੀ ਨੂੰ ਕਵਰ ਕੀਤਾ ਅਤੇ ਇਸ ਸੰਬੰਧੀ ਖਬਰ ਕੀਤੀ। ਉਸ ਨੂੰ ਵੇਖਣ ਲਈ ਹੇਠ ਦਿੱਤੇ ਲਿੰਕ ਕਲਿਕ ਕੀਤੇ ਜਾ ਸਕਦੇ ਹਨ।

https://www.cbc.ca/news/canada...

https://www.tiktok.com/@cbcbri...

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link