12.68C Vancouver
ADS

Jun 16, 2021 8:59 PM -

ਵੈਨਕੂਵਰ ਪੁਲਿਸ ਖਿਲਾਫ਼ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਫਰਸਟ ਨੇਸ਼ਨਸ ਗਰੁੱਪ ਦੀ ਦਖਲ ਦੀ ਕੋਸ਼ਿਸ਼

Share On
first-nations-group-wants-to-intervene-in-human-rights-case-against-vancouver-police
A Vancouver Police Department patch is seen on an officer's uniform in Vancouver on Saturday, January 9, 2021. THE CANADIAN PRESS/Darryl Dyck

ਯੂਨੀਅਨ ਆਫ ਬੀ.ਸੀ. ਇੰਡੀਅਨ ਚੀਫ਼ਸ ਨੇ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ ਕਿ ਇੱਕ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਇੰਟਰਵੀਨਰ ਦਾ ਦਰਜ ਹਾਸਿਲ ਕੀਤਾ ਜਾ ਸਕੇ।

ਪੂਰਾ ਮਾਮਲਾ ਵੈਨਕੂਵਰ ਪੁਲਿਸ ਵੱਲੋਂ ਇੱਕ ਇੰਡੀਜਨਸ ਵਿਅਕਤੀ ਅਤੇ ਉਸ ਦੀ ਪੋਤੀ ਨਾਲ ਕੀਤੇ ਗਏ ਵਿਵਹਾਰ ਨਾਲ ਸੰਬੰਧਤ ਹੈ।

ਇਹ ਦੋਵੇਂ ਇੱਕ ਬੈਂਕ 'ਚ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ।

ਯੂਨੀਅਨ ਦੀ ਨੁਮਾਇੰਦਗੀ ਕਰਨ ਵਾਲੀ ਸਾਬਕਾ ਜੱਜ, ਮੇਰੀ ਐਲਨ ਟਰਪਲ ਲਾਫੌਂਡ ਦਾ ਕਹਿਣਾ ਹੈ ਕਿ ਸੰਗਠਨ ਮੈਕਸਵੈਲ ਜੌਨਸਨ ਦੇ ਮਾਮਲੇ 'ਚ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹੈ ਤਾਂ ਜੋ ਵੈਨਕੂਵਰ ਪੁਲਿਸ ਵੱਲੋਂ ਇੰਡੀਜਨਸ ਲੋਕਾਂ ਖਿਲਾਫ਼ ਸਿਸਟਮਿਕ ਨਸਲਵਾਦ ਦੇ ਇਤਿਹਾਸ ਨੂੰ ਉਜਾਗਰ ਕੀਤਾ ਜਾ ਸਕੇ।

ਜੌਨਸਨ ਦਾ ਕਹਿਣਾ ਹੈ ਕਿ ਉਹ ਆਪਣੀ 12 ਸਾਲਾ ਪੋਤੀ ਨਾਲ ਦਿਸੰਬਰ 2019 'ਚ ਬੈਂਕ ਆਫ ਮੌਂਟਰੀਅਲ 'ਚ ਖਾਤਾ ਖੁਲਵਾਉਣ ਲਈ ਪਹੁੰਚੇ ਸਨ ਜਦ ਵੈਨਕੂਵਰ ਪੁਲਿਸ ਦੇ ਅਫ਼ਸਰਾਂ ਨੂੰ ਸੱਦ ਲਿਆ ਗਿਆ ਸੀ।

ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਬੈਂਕ ਨੇ ਉਨ੍ਹਾਂ ਦੀ ਆਈਡੈਂਟੀਫਿਕੇਸ਼ਨ ਦੇ ਬਾਰੇ ਸਵਾਲ ਚੁੱਕਦਿਆਂ ਪੁਲਿਸ ਨੂੰ ਬੁਲਾਇਆ ਸੀ।

ਉਨ੍ਹਾਂ ਪੁਲਿਸ 'ਤੇ ਰੇਸ਼ੀਅਲ ਪ੍ਰੋਫਾਈਲਿੰਗ ਦੇ ਇਲਜ਼ਾਮ ਲਗਾਏ ਹਨ।

ਜੌਨਸਨ ਨੂੰ ਉਨ੍ਹਾਂ ਦੀ ਪੋਤੀ ਦੇ ਸਾਹਮਣੇ ਹੱਥਕੜੀਆਂ ਲਗਾਈਆਂ ਗਈਆਂ ਸਨ।

Latest news

indonesia-ferry-accident-death-toll-rises-to-28-107-still-missing
Punjabi

ਇੰਡੋਨੇਸ਼ੀਆ ਫੈਰੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 28 ਹੋਈ, 107 ਅਜੇ ਵੀ ਲਾਪਤਾ

ਇੰਡੋਨੇਸ਼ੀਆ ਨੇੜੇ 10 ਦਿਨ ਪਹਿਲਾਂ ਹਾਦਸਾਗ੍ਰਸਤ ਹੋਈ ਇੱਕ ਯਾਤਰੀ ਫੈਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਵੱਲੋਂ ਪਾਣੀ ਦੇ ਅੰਦਰ ਤਲਾਸ਼ੀ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਹੋਰ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ।
justin-trudeau-criticizes-trumps-trade-policies-calls-u-s-an-unreliable-partner
Punjabi

ਟਰੂਡੋ ਵੱਲੋਂ ਟਰੰਪ ਦੀ ਟ੍ਰੇਡ ਪੌਲਿਸੀ ਦੀ ਆਲੋਚਨਾ, ਅਮਰੀਕਾ ਨੂੰ ਦੱਸਿਆ ‘ਅਣਭਰੋਸੇਯੋਗ ਭਾਈਵਾਲ’

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵਿਚ ਇੱਕ ਭਾਸ਼ਣ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟੈਰਿਫਸ ਅਤੇ ਵਪਾਰ ਨਾਲ ਜੁੜੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਟਰੰਪ ਪ੍ਰਸ਼ਾਸਨ ਅਮਰੀਕੀ ਲੋਕਾਂ ਦੇ ਬਿਹਤਰ ਹਿੱਤ ਵਿਚ ਕੰਮ ਨਹੀਂ ਕਰ ਰਿਹਾ।
calgary-tightens-fireworks-rules-raises-fines-for-illegal-use-and-sales
Punjabi

ਕੈਲਗਰੀ ’ਚ ਪਟਾਕਿਆਂ ਦੇ ਨਿਯਮ ਸਖ਼ਤ, ਗੈਰ-ਕਾਨੂੰਨੀ ਵਿਕਰੀ ਤੇ ਵਰਤੋਂ ’ਤੇ ਵਧੇ ਜੁਰਮਾਨੇ

ਕੈਲਗਰੀ ਵਿੱਚ ਬਿਨਾਂ ਪਰਮਿਟ ਪਟਾਕੇ ਚਲਾਉਣ ਅਤੇ ਵੇਚਣ ਵਾਲਿਆਂ ਖਿਲਾਫ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਦਿਆਂ Fire Operations and Fees Bylaw ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਰਕਮ ਵਿੱਚ ਵਾਧਾ ਕੀਤਾ ਗਿਆ ਹੈ।ਪਟਾਕਿਆਂ ਦੀ ਗੈਰ-ਕਾਨੂੰਨੀ ਵਿਕਰੀ ਲਈ ਜੁਰਮਾਨਾ $750 ਤੋਂ ਵਧਾ ਕੇ $3,000 ਕਰ ਦਿੱਤਾ ਗਿਆ ਹੈ।
carney-defends-bill-c-39-vows-to-fast-track-major-projects
Punjabi

ਬਿੱਲ C-39 'ਤੇ ਕਾਰਨੀ ਦਾ ਸਪੱਸ਼ਟ ਰੁਖ, ਪ੍ਰੋਜੈਕਟਾਂ ਦੀ ਮਨਜ਼ੂਰੀ ਹੋਵੇਗੀ ਫਾਸਟ-ਟ੍ਰੈਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਪ੍ਰੋਜੈਕਟ ਦੀ ਮਨਜ਼ੂਰੀ ਨੂੰ ਫਾਸਟ ਟ੍ਰੈਕ ਕਰਨ ਅਤੇ ਲੇਬਰ ਕੋਡ ਵਿਚ ਤਬਦੀਲੀ ਲਈ ਲਿਬਰਲ ਸਰਕਾਰ ਵਲੋਂ ਪੇਸ਼ ਕੀਤੇ ਬਿੱਲ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਨੂੰ ਦਰਕਿਨਾਰ ਕਰਦੇ ਹੋਏ ਇਸ 'ਤੇ ਅੱਗੇ ਵਧਣ ਦਾ ਸਪੱਸ਼ਟ ਜਵਾਬ ਦਿੱਤਾ ਹੈ। ਨਿਊਯਾਰਕ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਿਲਡ ਕੈਨੇਡਾ ਸਟਰੌਂਗ ਲਈ ਉਨ੍ਹਾਂ ਨੂੰ ਜਨਤਾ ਨੇ ਸਪੱਸ਼ਟ ਫਤਵਾ ਦਿੱਤਾ ਹੈ ਅਤੇ ਉਹ ਆਰਥਿਕਤਾ ਸੁਧਾਰਾਂ ਨੂੰ ਅੱਗੇ ਵਧਾਉਣ ਤੋਂ ਪਿੱਛੇ ਨਹੀਂ ਹਟਣਗੇ।
b-c-conservative-leader-slams-ebys-early-election-call-as-opportunistic
Punjabi

ਬੀ.ਸੀ. ਕੰਜ਼ਰਵੇਟਿਵ ਆਗੂ ਦਾ ਈਬੀ ’ਤੇ ਹਮਲਾ, ਅਗਾਊਂ ਚੋਣਾਂ ਨੂੰ ਦੱਸਿਆ ‘ਮੌਕਾਪ੍ਰਸਤ ਕਦਮ’

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਨੇ ਡੇਵਿਡ ਈਬੀ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਇੱਕ ਸਸਤਾ ਅਤੇ ਮੌਕਾਪ੍ਰਸਤ ਸਿਆਸੀ ਕਦਮ ਕਰਾਰ ਦਿੱਤਾ ਹੈ। ਮੰਗਲਵਾਰ ਵੈਨਕੂਵਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਗੈਰ-ਜ਼ਰੂਰੀ ਚੋਣਾਂ ਦੀ ਨਾ ਤਾਂ ਕਿਸੇ ਨੇ ਮੰਗ ਕੀਤੀ ਸੀ ਅਤੇ ਨਾ ਹੀ ਲੋਕ ਇਹ ਚਾਹੁੰਦੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link