16.95C Vancouver
ADS

Sep 23, 2026 2:55 PM - Connect Newsroom - Jasmine Singh with files from The Canadian Press

ਬਿੱਲ C-39 'ਤੇ ਕਾਰਨੀ ਦਾ ਸਪੱਸ਼ਟ ਰੁਖ, ਪ੍ਰੋਜੈਕਟਾਂ ਦੀ ਮਨਜ਼ੂਰੀ ਹੋਵੇਗੀ ਫਾਸਟ-ਟ੍ਰੈਕ

Share On
carney-defends-bill-c-39-vows-to-fast-track-major-projects
Carney defends Bill C-39, saying faster project approvals are key to boosting Canada’s economy and protecting jobs. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਪ੍ਰੋਜੈਕਟ ਦੀ ਮਨਜ਼ੂਰੀ ਨੂੰ ਫਾਸਟ ਟ੍ਰੈਕ ਕਰਨ ਅਤੇ ਲੇਬਰ ਕੋਡ ਵਿਚ ਤਬਦੀਲੀ ਲਈ ਲਿਬਰਲ ਸਰਕਾਰ ਵਲੋਂ ਪੇਸ਼ ਕੀਤੇ ਬਿੱਲ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਨੂੰ ਦਰਕਿਨਾਰ ਕਰਦੇ ਹੋਏ ਇਸ 'ਤੇ ਅੱਗੇ ਵਧਣ ਦਾ ਸਪੱਸ਼ਟ ਜਵਾਬ ਦਿੱਤਾ ਹੈ। ਨਿਊਯਾਰਕ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਿਲਡ ਕੈਨੇਡਾ ਸਟਰੌਂਗ ਲਈ ਉਨ੍ਹਾਂ ਨੂੰ ਜਨਤਾ ਨੇ ਸਪੱਸ਼ਟ ਫਤਵਾ ਦਿੱਤਾ ਹੈ ਅਤੇ ਉਹ ਆਰਥਿਕਤਾ ਸੁਧਾਰਾਂ ਨੂੰ ਅੱਗੇ ਵਧਾਉਣ ਤੋਂ ਪਿੱਛੇ ਨਹੀਂ ਹਟਣਗੇ।

ਕਾਰਨੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਆਰਥਿਕ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੇ ਮੱਦੇਨਜ਼ਰ ਆਰਥਿਕਤਾ ਨੂੰ ਚੱਲਦਾ ਰੱਖਣ ਅਤੇ ਲੋਕਾਂ ਦੇ ਰੁਜ਼ਗਾਰ ਨੂੰ ਬਰਕਰਾਰ ਰੱਖਣ ਲਈ ਵਿਕਾਸ ਨੂੰ ਤੇਜ਼ ਕਰਨਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਿਚ ਪ੍ਰੋਜੈਕਟ ਸ਼ੁਰੂ ਕਰਨ ਲਈ ਮਨਜ਼ੂਰੀ ਪ੍ਰਕਿਰਿਆ ਇੰਨੀ ਲੰਮੀ ਸੀ ਕਿ ਕਾਰੋਬਾਰਾਂ ਨੇ ਨਿਰਮਾਣ ਕਾਰਜ ਹੀ ਬੰਦ ਕਰ ਦਿੱਤੇ ਸਨ, ਜਦੋਂ ਕਿ ਹੁਣ ਬਿੱਲ C-39 ਵਿਚ ਇਹ ਟਾਈਮਲਾਈਨ ਇੱਕ ਸਾਲ ਕੀਤੀ ਗਈ ਹੈ।

ਗੌਰਤਲਬ ਹੈ ਕਿ ਇਸੇ ਬਿੱਲ ਦੇ ਇੱਕ provision ਨੂੰ ਲੈ ਕੇ ਯੂਨੀਅਨ ਵਿਰੋਧ ਕਰ ਰਹੀਆਂ ਹਨ ਜੋ ਲੇਬਰ ਮਿਨਿਸਟਰ ਨੂੰ ਰਾਸ਼ਟਰੀ ਹਿੱਤ ਦਾ ਹਵਾਲਾ ਦੇ ਕੇ ਕਿਸੇ ਵੀ ਚੱਲ ਰਹੀ ਹੜਤਾਲ ਨੂੰ ਰੋਕਣ ਦਾ ਅਧਿਕਾਰ ਦਿੰਦਾ ਹੈ।

Latest news

one-charged-second-suspect-sought-in-granville-street-face-slashing
Punjabi

ਗ੍ਰੈਨਵਿਲ ਸਟ੍ਰੀਟ ਫੇਸ-ਸਲੈਸ਼ਿੰਗ ਮਾਮਲੇ ’ਚ ਇੱਕ ਗ੍ਰਿਫ਼ਤਾਰ, ਦੂਜੇ ਸ਼ੱਕੀ ਦੀ ਕੀਤਾ ਜਾ ਰਹੀ ਭਾਲ

ਵੈਨਕੂਵਰ ਦੇ ਡਾਊਨਟਾਊਨ ਵਿਚ ਪਿਛਲੇ ਮਹੀਨੇ ਇੱਕ 19 ਸਾਲਾ ਨੌਜਵਾਨ ਦੇ ਚਿਹਰੇ 'ਤੇ ਬਲੇਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਉਸ ਦਾ ਦੂਜਾ ਸਾਥੀ ਫਰਾਰ ਹੈ। ਪੁਲਿਸ ਮੁਤਾਬਕ, ਘਟਨਾ 8 ਅਗਸਤ ਨੂੰ ਤੜਕੇ ਲਗਭਗ 3:20 ਵਜੇ ਗ੍ਰੈਨਵਿਲ ਸਟ੍ਰੀਟ ਦੇ 900-ਬਲਾਕ ਵਿਚ ਵਾਪਰੀ ਸੀ, ਪੀੜਤ ਆਪਣੇ ਦੋਸਤਾਂ ਨਾਲ ਘੁੰਮ ਰਿਹਾ ਸੀ।
canadas-population-growth-hits-slowest-pace-since-wwii
Punjabi

ਕੈਨੇਡਾ ਦੀ ਆਬਾਦੀ ਵਾਧੇ ਦੀ ਰਫ਼ਤਾਰ ਵਿਸ਼ਵ ਯੁੱਧ II ਤੋਂ ਬਾਅਦ ਹੋਈ ਸਭ ਤੋਂ ਹੌਲੀ

ਕੈਨੇਡਾ ਦੀ ਆਬਾਦੀ ਵਿਚ ਜੁਲਾਈ 2025 ਤੋਂ ਜੁਲਾਈ 2026 ਵਿਚਕਾਰ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਵਿਸ਼ਵ ਯੁੱਧ II ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਹੌਲੀ ਰਫ਼ਤਾਰ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਆਬਾਦੀ ਵਧਣ ਦੀ ਇਹ ਦਰ ਉਸ ਸਮੇਂ ਨਾਲੋਂ ਵੀ ਘੱਟ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਚ ਸਰਹੱਦੀ ਪਾਬੰਦੀਆਂ ਲਗਾਈਆਂ ਗਈਆਂ ਸਨ।
b-c-election-advance-voting-set-for-october-16-21
Punjabi

ਬੀ.ਸੀ. ਚੋਣਾਂ: 16 ਤੋਂ 21 ਅਕਤੂਬਰ ਤੱਕ ਹੋਵੇਗੀ ਐਡਵਾਂਸ ਵੋਟਿੰਗ

ਬੀ.ਸੀ. ਵਿਚ ਚੋਣਾਂ ਨੂੰ ਲੈ ਕੇ ਪੂਰੀ ਹਲਚਲ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਇਲੈਕਸ਼ਨਜ਼ ਬੀ.ਸੀ. ਨੇ ਐਡਵਾਂਸ ਵੋਟਿੰਗ 16 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣ ਦਾ ਐਲਾਨ ਕੀਤਾ ਹੈ, ਜਿਸ ਲਈ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਵੋਟ ਪਾਈ ਜਾ ਸਕੇਗੀ। ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਮੈਦਾਨ ਵਿਚ ਉਤਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਤਿੰਨ ਅਕਤੂਬਰ ਤੱਕ ਦਾ ਆਖ਼ਰੀ ਮੌਕਾ ਹੋਵੇਗਾ।
b-c-election-date-raises-concerns-over-voter-fatigue-and-confusion
Punjabi

ਬੀ.ਸੀ. ਚੋਣਾਂ ਦੀ ਤਾਰੀਖ ਨੇ ਵੋਟਰਾਂ ਦੀ ਥਕਾਵਟ ਤੇ ਉਲਝਣ ਦੀ ਵਧਾਈ ਚਿੰਤਾ

ਬੀ.ਸੀ. ਵਿਚ ਡੇਵਿਡ ਈਬੀ ਵੱਲੋਂ 24 ਅਕਤੂਬਰ ਨੂੰ ਸੂਬਾਈ ਚੋਣਾਂ ਕਰਵਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਵੋਟਰਾਂ ਵਿਚ ਮਾਨਸਿਕ ਥਕਾਵਟ ਅਤੇ ਦੁਵਿਧਾ ਪੈਦਾ ਹੋਣ ਦੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਇਹ ਪ੍ਰੋਵਿਸ਼ੀਅਲ ਬੀ.ਸੀ. ਵਿਚ ਪਹਿਲਾਂ ਤੋਂ ਤੈਅ ਨਗਰਪਾਲਿਕਾ ਚੋਣਾਂ ਤੋਂ ਮਹਿਜ਼ ਇੱਕ ਹਫ਼ਤੇ ਬਾਅਦ ਹੋਣ ਜਾ ਰਹੀਆਂ ਹਨ, ਜਿਸ ਕਾਰਨ ਸਥਾਨਕ ਲੋਕਾਂ ਅਤੇ ਲੀਡਰਸ ਦਾ ਮੰਨਣਾ ਹੈ ਕਿ ਵੋਟਰਾਂ ਕੋਲ ਉਮੀਦਵਾਰਾਂ ਨੂੰ ਸਮਝਣ ਅਤੇ ਸਹੀ ਫੈਸਲਾ ਲੈਣ ਲਈ ਬਹੁਤ ਘੱਟ ਸਮਾਂ ਬਚੇਗਾ।
serious-crash-on-highway-1-in-burnaby-one-person-critically-injured
Punjabi

ਬਰਨਬੀ ਹਾਈਵੇਅ 1 'ਤੇ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਗੰਭੀਰ ਜ਼ਖਮੀ

ਬਰਨਬੀ ਵਿਚ ਦੇਰ ਰਾਤ ਹਾਈਵੇਅ 1 'ਤੇ ਇੱਕ ਸੀਰੀਅਸ ਕਰੈਸ਼ ਦੀ ਘਟਨਾ ਵਾਪਰੀ।ਬੀ.ਸੀ.ਐਮਰਜੈਂਸੀ ਹੈਲਥ ਸਰਵਿਸ ਮੁਤਾਬਕ ਕਰੀਬ 12.30 ਵਜੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਤੇ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link