11.7C Vancouver
ADS

Sep 2, 2021 3:36 PM -

ਪਹਿਲੀ ਡੀਬੇਟ ਅੱਜ ਸ਼ਾਮ ਨੂੰ ਹੋਵੇਗੀ

Share On
first-televised-debate-takes-place-tonight
Bloc Quebecois Leader Yves-Francois Blanchet speaks during a campaign stop in Montreal, Wednesday, September 1, 2021. THE CANADIAN PRESS/Graham Hughes

ਫੇਡੇਰਲ ਚੋਣਾਂ ਦੀ ਟੈਲੀਵਿਜ਼ਨ ਤੇ ਹੋਣ ਵਾਲੀ ਪਹਿਲੀ ਡੀਬੇਟ ਅੱਜ ਸ਼ਾਮ ਨੂੰ ਹੋਣੀ ਹੈ।

ਇਸ ਵਿੱਚ 4 ਲੀਡਰਸ- ਲਿਬ੍ਰਲ ਪਾਰਟੀ ਦੇ ਜਸਟਿਨ ਟਰੂਡੋ, ਕੋਨਸਰਵੇਟਿਵ ਲੀਡਰ ਏਰਿਨ ਓ ਟੂਲ, ਬਲੋਕ ਦੇ ਈਵ ਫ੍ਰਾਂਸਵੋ ਬਲੇਨਚੇਟ ਅਤੇ ਐਨ ਡੀ ਪੀ ਦੇ ਜਗਮੀਤ ਸਿੰਘ ਸ਼ਾਮਿਲ ਹੋਣਗੇ।

ਗ੍ਰੀਨ ਪਾਰਟੀ ਦੀ ਅਨੇਮੀ ਪੌਲ ਅਤੇ ਪੀਪਲ ਪਾਰਟੀ ਦੀ ਮਕਸਿਮ ਬਰਨੀਏ ਨੂੰ ਸਦਾ ਨਹੀਂ ਸੀ ਭੇਜਿਆ ਗਿਆ।

ਫਰੈਂਚ ਵਾਲੀ ਇਹ ਡੀਬੇਟ ਟੀ ਵੀ ਏ ਵੱਲੋਂ ਕਾਰਵਾਈ ਜਾਂ ਰਹੀ ਅਤੇ ਇਹਨਾਂ ਚੋਣਾਂ ਲਈ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ।

ਇਸ ਡੀਬੇਟ ਤੋਂ ਇਲਾਵਾ ਲੀਡਰ ਡੀਬੇਟ ਕਮਿਸ਼ਨ ਵੱਲੋਂ 2 ਅਧਿਕਾਰਿਤ ਡੀਬੇਟਸ ਵੀ ਕਰਵਾਈਆਂ ਜਾਣੀਆਂ ਹਨ।

ਫਰੈਂਚ ਡੀਬੇਟ ਅਗਲੇ ਹਫ਼ਤੇ 8 ਸਿਤੰਬਰ ਨੂੰ ਹੋਣੀ ਹੈ ਅਤੇ ਇੰਗਲਿਸ਼ ਡੀਬੇਟ 9 ਸਿਤੰਬਰ ਨੂੰ ਹੋਣੀ ਹੈ।

ਉਹਨਾਂ ਵਿੱਚ ਪੌਲ ਹਿੱਸਾ ਲੈਣਗੇ ਪਰ ਬਰਨੀਏ ਇੰਡਿਪੇਂਡੇਂਟ ਕਮਿਸ਼ਨ ਦੇ ਮਾਪਦੰਡਾਂ ਤੇ ਪੂਰੇ ਨਹੀਂ ਉਤਰੇ ਇਸ ਕਰਕੇ ਉਸ ਡੀਬੇਟ ਵਿੱਚ ਵੀ ਉਹ ਹਿੱਸਾ ਨਹੀਂ ਲੈਣਗੇ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link