13.89C Vancouver
ADS

Oct 31, 2023 5:56 PM - The Canadian Press

ਵਿੱਤੀ ਅਤੇ ਮੁਦਰਾ ਨੀਤੀ ਉਲਟ ਦਿਸ਼ਾਵਾਂ 'ਚ, ਮਹਿੰਗਾਈ ਹੇਠਾਂ ਲਿਆਉਣੀ ਮੁਸ਼ਕਿਲ: ਮੈਕਲਮ

Share On
fiscal-and-monetary-policy-in-opposite-directions-difficult-to-bring-down-inflation-mccallum
The Bank of Canada is expecting the country's annual inflation rate, which came in at 3.8 per cent in September, to return to two per cent in 2025. (Photo: The Canadian Press)

ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਦਾ ਕਹਿਣਾ ਹੈ ਕਿ ਵਿੱਤੀ ਅਤੇ ਮੁਦਰਾ ਨੀਤੀ ਉਲਟ ਦਿਸ਼ਾਵਾਂ ਵੱਲ ਚੱਲ ਰਹੀ ਹੈ, ਜਿਸ ਕਾਰਨ ਮਹਿੰਗਾਈ ਨੂੰ ਹੇਠਾਂ ਲਿਆਉਣਾ ਮੁਸ਼ਕਲ ਹੋ ਰਿਹਾ ਹੈ।ਬੈਂਕ ਆਫ ਕੈਨੇਡਾ ਦੇ ਹਾਲ ਹੀ ਦੇ ਵਿਆਜ ਦਰਾਂ ਦੇ ਫ਼ੈਸਲੇ ਅਤੇ ਤਿਮਾਹੀ ਆਰਥਿਕ ਅਨੁਮਾਨਾਂ ਤੋਂ ਬਾਅਦ ਮੈਕਲਮ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਦੀ ਵਿੱਤ ਕਮੇਟੀ ਦੇ ਪਾਰਲੀਮੈਂਟਰੀ ਮੈਂਬਰਾਂ ਅੱਗੇ ਪੇਸ਼ ਹੋਏ।

ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਹੱਲਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਗਵਰਨਰ ਦਾ ਕਹਿਣਾ ਹੈ ਕਿ ਸਰਕਾਰੀ ਖ਼ਰਚੇ ਮਹਿੰਗਾਈ ਨੂੰ ਘਟਾਉਣ ਲਈ ਕੇਂਦਰੀ ਬੈਂਕ ਦੇ ਯਤਨਾਂ ਦੇ ਉਲਟ ਦਿਸ਼ਾ ਵੱਲ ਕੰਮ ਕਰ ਰਹੇ ਹਨ।

ਗਵਰਨਰ ਨੇ ਕਿਹਾ ਕਿ ਫ਼ੈਡਰਲ ਅਤੇ ਸੂਬਾਈ ਬਜਟ ਦੇ ਅਨੁਸਾਰ ਅਗਲੇ ਸਾਲ ਵਿੱਚ ਸਰਕਾਰ ਦੇ ਖਰਚੇ ਦੀ ਕੁੱਲ ਮਿਲਾ ਕੇ ਆਰਥਿਕਤਾ ਵਿੱਚ ਹੁੰਦੀ ਸਪਲਾਈ ਨਾਲੋਂ ਤੇਜ਼ ਵਾਧਾ ਹੋਵੇਗਾ, ਜਿਸ ਨਾਲ ਮਹਿੰਗਾਈ ਉੱਤੇ ਦਬਾਅ ਵਧੇਗਾ।

ਬੈਂਕ ਆਫ ਕੈਨੇਡਾ ਨੇ ਪਿਛਲੇ ਹਫਤੇ ਆਪਣੀ ਮੁੱਖ ਵਿਆਜ ਦਰ ਨੂੰ ਪੰਜ ਫੀਸਦੀ 'ਤੇ ਬਰਕਰਾਰ ਰੱਖਿਆ, ਪਰ ਜੇਕਰ ਮਹਿੰਗਾਈ ਵੱਧਦੀ ਹੈ ਤਾਂ ਬੈਂਕ ਨੇ ਕਿਹਾ ਲੋੜ ਪੈਣ 'ਤੇ ਵਿਆਜ ਦਰਾਂ ਨੂੰ ਵਧਾਇਆ ਵੀ ਜਾ ਸਕਦਾ ਹੈ।

ਦੇਸ਼ ਦੀ ਸਾਲਾਨਾ ਮਹਿੰਗਾਈ ਦਰ ਜੋ ਕਿ ਸਤੰਬਰ ਵਿੱਚ 3.8 ਫ਼ੀਸਦੀ ਸੀ, ਜਿਸ ਦੇ 2025 ਵਿੱਚ 2 ਫੀਸਦੀ 'ਤੇ ਆਉਣ ਦੀ ਉਮੀਦ ਹੈ।

Latest news

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link