15C Vancouver
ADS

Aug 13, 2021 10:02 AM -

75 ਥਾਵਾਂ 'ਤੇ ਵਿੱਢੀ ਗਈ 'ਫਿਟ ਇੰਡੀਆ ਫਰੀਡਮ ਰਨ 2 .0 ' ਮੁਹਿੰਮ: ਅਨੁਰਾਗ ਠਾਕੁਰ

Share On
fit-india-freedom-run-2-0-launched-at-75-iconic-locations-today-anurag-thakur
'Fit India Freedom Run 2.0' launched at 75 iconic locations today: Anurag Thakur

'ਫਿਟ ਇੰਡੀਆ ਫਰੀਡਮ ਰਨ 2.0 ' ਨਾਂ ਦੀ ਮੁਹਿੰਮ ਵਿੱਢਦਿਆਂ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਆਖਿਆ ਕਿ ਇਹ ਮੁਹਿੰਮ, ਮੁਲਕ ਵਿੱਚ 75 ਥਾਂਵਾਂ 'ਤੇ ਸ਼ੁਰੂ ਕੀਤੀ ਗਈ ਹੈ ਅਤੇ ਇਸ ਵੇਲੇ 7.5 ਕਰੋੜ ਲੋਕਾਂ ਦੇ ਇਸ ਵਿੱਚ ਸ਼ਾਮਲ ਹੋਣ ਦਾ ਅੰਦਾਜ਼ਾ ਹੈ।

ਅਨੁਰਾਗ ਠਾਕੁਰ ਨੇ ਆਖਿਆ,"ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਮਨਾਉਣ ਲਈ, ਅਸੀਂ ਪੂਰੇ ਮੁਲਕ ਵਿੱਚ 'ਫਿਟ ਇੰਡੀਆ ਫਰੀਡਮ ਰਨ 2.0 ਸ਼ੁਰੂ ਕੀਤੀ ਹੈ। ਇਹ ਅੱਜ ਮੁਲਕ ਵਿੱਚ 75 ਥਾਵਾਂ 'ਤੇ ਵਿੱਢੀ ਗਈ ਹੈ। ਇਹ ਮੁਹਿੰਮ 2 ਅਕਤੂਬਰ ਤੱਕ ਚੱਲੇਗੀ। ਹਰ ਜ਼ਿਲੇ ਦੇ 75 ਪਿੰਡ ਇਸ ਵਿੱਚ ਹਿੱਸਾ ਲੈਣਗੇ। ਆਉਣ ਵਾਲੀ 2 ਅਕਤੂਬਰ ਤੱਕ, ਹਰ ਜ਼ਿਲੇ ਅਤੇ ਹਰ ਪਿੰਡ ਦੇ ਲੋਕ ਇਸ ਮੁਹਿੰਮ ਵਿੱਚ ਹਿੱਸਾ ਲੈਣਗੇ। ਪਿਛਲੀ ਵਾਰ, 5 ਕਰੋੜ ਲੋਕ ਸਾਡੇ ਨਾਲ ਜੁੜੇ ਸਨ ਅਤੇ ਇਸ ਵਾਰੀ 7.5 ਕਰੋੜ ਲੋਕ ਸਿੱਧੇ ਤੌਰ 'ਤੇ ਸਾਡੇ ਨਾਲ ਜੁੜਨਗੇ। ਮੈਨੂੰ ਉਮੀਦ ਹੈ ਕਿ ਮੁਹਿੰਮ ਦੇ ਅੱਗੇ ਵਧਣ ਦੇ ਨਾਲ-ਨਾਲ ਲੋਕਾਂ ਦੀ ਗਿਣਤੀ ਵੀ ਵਧੇਗੀ।"

Latest news

new-ivor-strong-bridge-to-open-monday-alberta-says
Punjabi

ਕੈਲਗਰੀ ਦਾ ਨਵਾਂ ਆਈਵਰ ਸਟ੍ਰੌਂਗ ਬ੍ਰਿਜ਼ ਸੋਮਵਾਰ ਤੋਂ ਆਵਾਜਾਈ ਲਈ ਖੁੱਲ੍ਹੇਗਾ: ਐਲਬਰਟਾ ਸਰਕਾਰ

ਐਲਬਰਟਾ ਸਰਕਾਰ ਨੇ ਕੈਲਗਰੀ ਦੇ ਵਾਹਨ ਚਾਲਕਾਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਨਵਾਂ ਆਈਵਰ ਸਟ੍ਰੌਂਗ ਬ੍ਰਿਜ ਆਉਂਦੇ ਸੋਮਵਾਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਡੇਵਿਨ ਡ੍ਰੀਸ਼ਨ ਨੇ ਦੱਸਿਆ ਕਿ ਇਹ ਨਵਾਂ ਪੁਲ ਪੂਰੀ ਤਰ੍ਹਾਂ southbound ਟ੍ਰੈਫਿਕ ਲਈ ਵਰਤਿਆ ਜਾਵੇਗਾ, ਜਦੋਂ ਕਿ ਮੌਜੂਦਾ ਪੁਰਾਣੇ ਪੁਲ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ northbound ਟ੍ਰੈਫਿਕ ਲਈ ਰਾਖਵਾਂ ਕਰ ਦਿੱਤਾ ਜਾਵੇਗਾ।
three-men-arrested-after-vancouver-police-seize-fentanyl-cocaine-and-methamphetamine-in-downtown-investigation
Punjabi

ਵੈਨਕੂਵਰ 'ਚ ਨਸ਼ਾ ਤਸਕਰੀ ਦੀ ਜਾਂਚ ਦੌਰਾਨ ਤਿੰਨ ਗ੍ਰਿਫ਼ਤਾਰ, ਫੈਂਟਾਨਿਲ, ਕੋਕੀਨ ਅਤੇ ਮੈਥੈਂਫੇਟਾਮਾਈਨ ਬਰਾਮਦ

ਵੈਨਕੂਵਰ ਪੁਲਿਸ ਨੇ ਡਾਊਨਟਾਊਨ ਵਿਚ ਡਰੱਗਸ ਇਨਵੈਸਟੀਗੇਸ਼ਨ ਦੇ ਸਬੰਧ ਵਿਚ ਸਰੀ ਦੇ ਇੱਕ ਸ਼ੱਕੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, 1117 Hornby ਸਟ੍ਰੀਟ ਵਿਖੇ Murray Hotel ਵਿਚ ਸ਼ੱਕੀ ਗਤੀਵਿਧੀਆਂ ਤੋਂ ਬਾਅਦ ਇਸੇ ਮਹੀਨੇ ਦੇ ਸ਼ੁਰੂ ਵਿਚ Project Atlas ਨਾਂ ਦੀ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ।
p-m-modi-assures-farmers-their-interests-will-be-protected-in-trade-deals
Punjabi

ਪੀ.ਐਮ.ਮੋਦੀ ਨੇ ਕਿਸਾਨਾਂ ਨੂੰ ਵਪਾਰ ਸਮਝੌਤਿਆਂ ਵਿੱਚ ਹਿੱਤਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਦਿੱਲੀ ਵੱਲ ਮਾਰਚ ਕਰਨ ਅਤੇ ਸ਼ੰਭੂ ਬਾਰਡਰ ’ਤੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
trump-says-canada-depends-on-u-s-poilievre-calls-proposed-50-tariff-unjustified
Punjabi

ਟਰੰਪ ਨੇ ਕੈਨੇਡਾ ਨੂੰ ਅਮਰੀਕਾ 'ਤੇ ਦੱਸਿਆ ਨਿਰਭਰ ,ਪੌਲੀਐਵ ਨੇ ਪ੍ਰਸਤਾਵਿਤ 50 ਫੀਸਦੀ ਟੈਰਿਫ ਨੂੰ ਗੈਰ-ਵਾਜਬ ਦਿੱਤਾ ਕਰਾਰ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਧ ਰਹੇ ਵਪਾਰਕ ਤਣਾਅ ਦਰਮਿਆਨ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਦੇ ਅਹਿਮ ਬਿਆਨ ਸਾਹਮਣੇ ਆਏ ਹਨ। ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਕੈਨੇਡਾ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਪਰ ਉਨ੍ਹਾਂ ਦਾਅਵਾ ਕੀਤਾ ਕਿ ਕੈਨੇਡਾ ਦਾ ਅਮਰੀਕਾ ਤੋਂ ਬਿਨਾਂ ਕੋਈ ਵਜੂਦ ਨਹੀਂ ਹੈ ਅਤੇ ਉਨ੍ਹਾਂ ਨੂੰ ਸਰਵਾਈਵ ਕਰਨ ਲਈ ਅਮਰੀਕਾ ਦੀ ਹੀ ਲੋੜ ਹੈ।
b-c-wildfire-crews-use-drone-for-canadas-first-controlled-burn-operation
Punjabi

ਬੀ.ਸੀ. ਵਿੱਚ ਜੰਗਲੀ ਅੱਗ ਨਾਲ ਨਜਿੱਠਣ ਲਈ ਪਹਿਲੀ ਵਾਰ ਡਰੋਨ ਰਾਹੀਂ ਕੰਟਰੋਲਡ ਬਰਨ ਸਫਲ

ਬੀ.ਸੀ.ਵਿਚ ਸਰਗਰਮ ਜੰਗਲੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਨੇ ਕੈਨੇਡਾ ਵਿਚ ਪਹਿਲੀ ਵਾਰ ਇੱਕ ਡਰੋਨ ਦੀ ਵਰਤੋਂ ਕਰਕੇ controlled burn ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਅਨੁਸਾਰ, ਬੋਸਟਨ ਬਾਰ ਨੇੜੇ ਅੱਗ ਬੁਝਾਉਣ ਵਿਚ ਜੁਟੀਆਂ ਟੀਮਾਂ ਨੇ ਅੱਗ ਦੇ ਫੈਲਾਅ ਨੂੰ ਰੋਕਣ ਲਈ ਡਰੋਨ ਦੀ ਮਦਦ ਨਾਲ ਜੰਗਲ ਦੇ ਉਸ ਸੁੱਕੇ ਹਿੱਸੇ ਨੂੰ ਯੋਜਨਾਬੱਧ ਤਰੀਕੇ ਨਾਲ ਸਾੜ ਦਿੱਤਾ, ਜਿਸ ਵੱਲ ਅੱਗ ਤੇਜ਼ੀ ਨਾਲ ਵਧ ਰਹੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link