Oct 1, 2025 12:07 PM - The Canadian Press

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਭਾਵੇਂ ਸੂਬੇ ਵਿਚ ਘੱਟੋ-ਘੱਟ ਮਜ਼ਦੂਰੀ ਦੇਸ਼ ਭਰ ਵਿਚੋਂ ਘੱਟ ਹੈ ਪਰ ਉਨ੍ਹਾਂ ਦੀ ਸਰਕਾਰ ਹੋਰ ਪ੍ਰੋਗਰਾਮ ਤਹਿਤ ਕਾਫੀ ਫੰਡ ਦੇ ਰਹੀ ਹੈ।ਸਮਿਥ ਨੇ ਕਿਹਾ ਕਿ ਐਲਬਰਟਾ ਵਿਚ 2019 ਤੋਂ 18 ਸਾਲ ਤੋਂ ਘੱਟ ਵਿਦਿਆਰਥੀਆਂ ਨੂੰ ਪ੍ਰਤੀ ਘੰਟੇ $13 ਮਿਲਦੇ ਹਨ। ਇਸ ਲਈ ਸੂਬਾ ਵਾਸੀਆਂ ਨੂੰ ਮਹਿੰਗਾਈ ਦੇ ਹਿਸਾਬ ਨਾਲ ਹੋਰ ਫੰਡ ਰਹੇ ਹਨ।
ਇਸ ਦੇ ਇਲਾਵਾ ਸੂਬੇ ਦੇ ਨੌਜਵਾਨਾਂ ਨੂੰ ਕੰਮ ਦੇਣ ਲਈ ਕਈ ਹੋਰ ਪ੍ਰੋਗਰਾਮ ਚਲਾਏ ਜਾ ਰਹੇ ਹਨ। ਦੱਸ ਦਈਏ ਕਿ ਅੱਜ ਤੋਂ ਓਨਟਾਰੀਓ ਦੀ ਘੱਟੋ-ਘੱਟ ਮਜ਼ਦੂਰੀ ਪ੍ਰਤੀ ਘੰਟਾ $17.60, ਪ੍ਰਿੰਸ ਐਡਵਰਡ ਆਈਲੈਂਡ ਦੀ $16.50,ਨੋਵਾ ਸਕੋਸ਼ੀਆ ਦੀ $16.50, ਮੈਨੀਟੋਬਾ ਦੀ $16 ਅਤੇ ਸਸਕੈਚਵਨ ਦੀ $15.35 ਹੋ ਗਈ ਹੈ। ਐਲਬਰਟਾ ਵਿਚ $15 ਪ੍ਰਤੀ ਘੰਟੇ ਦੇ ਹਿਸਾਬ ਨਾਲ ਤਨਖਾਹ ਮਿਲਦੀ ਹੈ ਅਤੇ ਸਰਕਾਰ ਨੇ ਫਿਲਹਾਲ ਇਸ ਵਿਚ ਵਾਧਾ ਕਰਨ ਦਾ ਕੋਈ ਇਸ਼ਾਰਾ ਨਹੀਂ ਕੀਤਾ।




