21.09C Vancouver
ADS

Dec 9, 2025 1:38 PM - Connect Newsroom - Ramandeep Kaur with files from The Canadian Press

ਕੈਲਗਰੀ ਪੁਲਿਸ ਨੇ ਕੈਸੀਨੋ ਵਿਚ ਧੋਖਾਧਖੀ ਦੇ ਦੋਸ਼ ਵਿੱਚ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Share On
five-people-charged-after-alleged-collusion-scheme-uncovered-at-southeast-calgary-casino
According to police, two staff members allegedly issued unearned winnings to three individuals over a three-week period.(Photo: The Canadian Press)

ਕੈਲਗਰੀ ਪੁਲਿਸ ਨੇ ਸਾਊਥ ਈਸਟ ਦੇ ਕੈਸੀਨੋ ਵਿਚ ਕਾਰਡ ਗੇਮ ਸਕੀਮ ਦੀ ਧੋਖਾਧੜੀ ਦੇ ਦੋਸ਼ ਵਿੱਚ 3 ਔਰਤਾਂ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਕੈਸੀਨੋ ਵਰਕਰ ਸ਼ਾਮਲ ਹਨ। ਇਨ੍ਹਾਂ 'ਤੇ 31 ਅਕਤੂਬਰ ਤੋਂ 19 ਨਵੰਬਰ ਦੇ ਤਿੰਨ ਹਫ਼ਤਿਆਂ ਦੌਰਾਨ ਬਿਨਾਂ ਜਿੱਤਣ ਦੇ ਜੇਤੂ ਰਾਸ਼ੀ ਜਾਰੀ ਕਰਨ ਦਾ ਦੋਸ਼ ਹੈ। ਕੈਸੀਨੋ ਦੇ ਮੈਨੇਜਰ ਨੂੰ ਜਦ ਸ਼ੱਕੀ ਲੈਣ-ਦੇਣ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਜਾਂਚ ਲਈ ਬੁਲਾਇਆ।

ਸ਼ੱਕੀਆਂ ਦੀ ਪਛਾਣ ਯਾਲਾਨ ਯਿਨ,ਲਿਓਨੀਲੋ ਕੈਲਾਹੀ ਜੁਆਨ,ਰੁਈ ਕਿਨ ਹੁਆਂਗ,ਰੋਜ਼ੀਲਿਨ ਕੋਨੋ ਅਤੇ ਕੈਥਰੀਨ ਮਨੀਪੋਨ ਵਜੋਂ ਹੋਈ ਹੈ,ਜਿਨ੍ਹਾਂ ਦੀ ਉਮਰ 48 ਤੋਂ 57 ਸਾਲ ਵਿਚਕਾਰ ਹੈ।ਇਨ੍ਹਾਂ ਨੂੰ ਧੋਖਾਧੜੀ ਅਤੇ ਕ੍ਰਿਮੀਨਲ ਬ੍ਰੀਚ ਔਫ ਟਰੱਸਟ ਲਈ ਚਾਰਜ ਕੀਤਾ ਗਿਆ ਹੈ ਅਤੇ 22 ਦਸੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।

Latest news

alberta-constitutional-affairs-adviser-jason-stephan-resigns-from-role
Punjabi

ਐਲਬਰਟਾ ਦੇ ਸੰਵਿਧਾਨਕ ਮਾਮਲਿਆਂ ਦੇ ਸਲਾਹਕਾਰ ਜੇਸਨ ਸਟੀਫਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਸੰਵਿਧਾਨਕ ਮਾਮਲਿਆਂ ਦੇ ਸੰਸਦੀ ਸਲਾਹਕਾਰ ਜੇਸਨ ਸਟੀਫਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਸਟੀਫਨ ਰੈਡ ਡੀਅਰ ਸਾਊਥ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਹਨ ਅਤੇ ਉਹ ਅਜੇ ਵੀ ਕਾਕਸ ਮੈਂਬਰ ਬਣੇ ਰਹਿਣਗੇ।
firearms-prohibited-weapons-seized-after-lake-country-rcmp-search-warrant
Punjabi

ਲੇਕ ਕੰਟਰੀ ਵਿੱਚ ਸਰਚ ਵਾਰੰਟ ਦੌਰਾਨ ਕਈ ਹਥਿਆਰ ਬਰਾਮਦ

ਬੀ.ਸੀ. ਦੇ ਓਕਾਨਾਗਨ ਵੈਲੀ ਦੇ ਲੇਕ ਕੰਟਰੀ ਇਲਾਕੇ ਵਿਚ ਆਰ.ਸੀ.ਐਮ.ਪੀ. ਨੇ ਸਾਊਥ ਈਸਟ ਡਿਸਟ੍ਰਿਕ ਐਮਰਜੈਂਸੀ ਰਿਸਪਾਂਸ ਟੀਮ ਦੀ ਮਦਦ ਨਾਲ ਸੋਮਵਾਰ ਨੂੰ ਸ਼ੋਰਲਾਈਨ ਡਰਾਈਵ ਦੇ 12000 ਬਲੌਕ ਵਿਚ ਸਥਿਤ ਇੱਕ ਘਰ 'ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਇਹ ਕਾਰਵਾਈ ਇਸ ਮਹੀਨੇ ਦੇ ਸ਼ੁਰੂ ਵਿਚ ਇਸੇ ਇਲਾਕੇ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਚੱਲ ਰਹੀ ਜਾਂਚ ਦੇ ਸਬੰਧ ਵਿਚ ਮਿਲੇ ਸਰਚ ਵਾਰੰਟ ਦੇ ਅਧਾਰ 'ਤੇ ਕੀਤੀ ਗਈ।
israeli-airstrike-in-eastern-lebanon-kills-12-ahead-of-planned-u-s-talks
Punjabi

ਪੂਰਬੀ ਲੇਬਨਾਨ ਦੇ ਪਿੰਡ ‘ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ 12 ਲੋਕਾਂ ਦੀ ਮੌਤ

ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਲਗਾਤਾਰ ਇੱਕ ਦੂਜੇ ‘ਤੇ ਹਮਲੇ ਕੀਤੇ ਅੰਕਾਂ ਰਹੇ ਹਨ। ਇਸ ਦੌਰਾਨ ਲੇਬਨਾਨ ਦੇ ਪੂਰਬੀ ਇਲਾਕੇ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਵਿੱਚ ਲਗਭਗ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਬੇਕਾ ਵੈਲੀ ਦੇ ਮਸ਼ਘਾਰਾ ਪਿੰਡ ਨੂੰ ਨਿਸ਼ਾਨਾ ਬਣਾਇਆ ਗਿਆ।
officer-involved-shooting-under-investigation-in-surrey
Punjabi

ਸਰੀ ਵਿੱਚ ਪੁਲਿਸ ਸ਼ੂਟਿੰਗ ਵਿਚ ਇੱਕ ਵਿਅਕਤੀ ਜ਼ਖਮੀ, ਕੀਤੀ ਜਾ ਰਹੀ ਜਾਂਚ

ਸਰੀ ਦੇ ਵੈਸਟ ਨਿਊਟਨ ਇਲਾਕੇ ਵਿਚ ਬੀਤੀ ਸ਼ਾਮ ਪੁਲਿਸ ਸ਼ੂਟਿੰਗ ਵਿਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਂਚ ਇਨਡੀਪੈਂਡੈਂਟ ਇਨਵੈਸਟੀਗੇਸ਼ਨ ਔਫਿਸ ਵਲੋਂ ਸੰਭਾਲੀ ਗਈ ਹੈ। ਸੋਮਵਾਰ ਸ਼ਾਮ ਲਗਭਗ 7:34 ਵਜੇ ਸਰੀ ਪੁਲਿਸ ਸਰਵਿਸਸ ਨੂੰ ਸਾਊਥਪਾਰਕ ਕ੍ਰੇਸੈਂਟ ਦੇ 12200 ਬਲਾਕ ਵਿਚ ਇੱਕ ਘਰ ਵਿਚ ਇੱਕ ਸ਼ੱਕੀ ਵਿਅਕਤੀ ਵਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਦੀ ਇਤਲਾਹ ਮਿਲੀ ਸੀ।
ihit-launches-homicide-investigation-after-woman-found-dead-in-mission-home
Punjabi

ਮਿਸ਼ਨ ਸ਼ਹਿਰ ਦੇ ਇੱਕ ਘਰ ਵਿਚ ਮ੍ਰਿਤਕ ਮਿਲੀ ਮਹਿਲਾ, IHIT ਨੇ ਜਾਂਚ ਕੀਤੀ ਸ਼ੁਰੂ

ਮਿਸ਼ਨ ਸ਼ਹਿਰ ਦੇ ਇੱਕ ਘਰ ਵਿਚ ਇੱਕ ਮਹਿਲਾ ਦੀ ਲਾਸ਼ ਮਿਲਣ ਦੇ ਸਬੰਧ ਵਿਚ ਪੁਲਿਸ ਨੇ ਇਸ ਮਾਮਲੇ ਨੂੰ ਅਪਰਾਧਿਕ ਮੰਨਦਿਆਂ ਕਤਲ ਦੀ ਜਾਂਚ ਸ਼ੁਰੂ ਕੀਤੀ ਹੈ।ਆਰ.ਸੀ.ਐਮ.ਪੀ. ਮੁਤਾਬਕ, ਐਤਵਾਰ ਰਾਤ ਕਰੀਬ 11:30 ਵਜੇ ਡਿਊਡਨੀ ਟਰੰਕ ਰੋਡ ਦੇ 33600 ਬਲੌਕ ਵਿਚ ਸਥਿਤ ਇੱਕ ਘਰ ਵਿਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਇਤਲਾਹ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link