9.61C Vancouver
ADS

May 20, 2022 4:26 PM - ANI

ਹੜ੍ਹ ਕਾਰਨ ਆਸਾਮ 'ਚ ਵਿਗੜੇ ਹਾਲਾਤ, ਨਗਾਓਂ ਜ਼ਿਲ੍ਹੇ 'ਚ 3.31 ਲੱਖ ਲੋਕ ਪ੍ਰਭਾਵਿਤ

Share On
flood-fury-in-assam-3-31-lakh-affected-in-nagaon
Flood situation in Assam's Nagaon is still grim_ANI

ਹੜ੍ਹ ਕਾਰਨ ਆਸਾਮ ਦੇ ਨਾਗਾਓਂ ਵਿਚ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਜ਼ਿਲ੍ਹੇ ਵਿਚ 3.31 ਲੱਖ ਤੋਂ ਵੱਧ ਲੋਕ ਹੜ੍ਹ ਦੇ ਕਹਿਰ ਦੀ ਵਜ੍ਹਾ ਨਾਲ ਫਸੇ ਹੋਏ ਹਨ।

ਆਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏ. ਐੱਸ. ਡੀ. ਐੱਮ. ਏ.) ਦੀਆਂ ਰਿਪੋਰਟਾਂ ਅਨੁਸਾਰ, ਜ਼ਿਲ੍ਹੇ ਦਾ ਕਾਮਪੁਰ ਰੈਵੇਨਿਊ ਸਰਕਲ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਵਿਚ ਲਗਭਗ 2.37 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ ਰਾਹਾ ਰੈਵੇਨਿਊ ਸਰਕਲ ਵਿਚ ਲਗਭਗ 80,000 ਲੋਕ ਪ੍ਰਭਾਵਿਤ ਹੋਏ ਹਨ।

ਜ਼ਿਲ੍ਹੇ ਦੇ ਤਿੰਨ ਰੈਵੇਨਿਊ ਸਰਕਲਾਂ ਦੇ 184 ਪਿੰਡ ਮੌਜੂਦਾ ਸਮੇਂ ਹੜ੍ਹ ਦੀ ਮਾਰ ਹੇਠ ਹਨ ਅਤੇ ਲੋਕਾਂ ਨੂੰ ਬਚਾਉਣ ਲਈ ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ. ਅਤੇ ਸਥਾਨਕ ਪ੍ਰਸ਼ਾਸਨ ਮਿਲ ਕੇ ਰੈਸਕਿਊ ਓਪਰੇਸ਼ਨ ਚਲਾ ਰਹੇ ਹਨ। ਏ. ਐੱਸ. ਡੀ. ਐੱਮ. ਏ. ਦੀ ਰਿਪੋਰਟ ਅਨੁਸਾਰ, ਹੜ੍ਹ ਨਾਲ ਜ਼ਿਲ੍ਹੇ ਦੀਆਂ ਕਈ ਸੜਕਾਂ, ਪੁਲ ਤੇ ਬੰਨ੍ਹ ਵਹਿ ਗਏ ਹਨ।

Latest news

carney-signals-controlled-increase-in-immigration
Punjabi

ਪੀ.ਐਮ.ਕਾਰਨੀ ਨੇ ਇਮੀਗ੍ਰੇਸ਼ਨ ਵਿੱਚ ਨਿਯੰਤਰਿਤ ਵਾਧੇ ਦੇ ਦਿੱਤੇ ਸੰਕੇਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਯੰਤਰਿਤ ਤਰੀਕੇ ਨਾਲ ਇਮੀਗ੍ਰੇਸ਼ਨ ਵਿਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਵਲੋਂ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਇੱਕ ਹੋਰ ਪਾਰਟ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਦੇਸ਼ ਦਾ ਇਮੀਗ੍ਰੇਸ਼ਨ ਸਿਸਟਮ ਕੰਟਰੋਲ ਵਿਚ ਆ ਚੁੱਕਾ ਹੈ ਅਤੇ ਹੁਣ ਅਗਲਾ ਸਵਾਲ ਦੇਸ਼ ਦੀ ਆਬਾਦੀ ਵਿਚ ਇੱਕ ਨਿਯੰਤਰਿਤ ਵਾਧਾ ਸ਼ੁਰੂ ਕਰਨ ਦਾ ਹੈ।
calgary-chamber-warns-of-economic-fallout-from-alberta-split
Punjabi

ਐਲਬਰਟਾ ਦੇ ਵੱਖ ਹੋਣ ਨਾਲ ਆਰਥਿਕ ਨੁਕਸਾਨ ਦਾ ਖ਼ਦਸ਼ਾ, ਕੈਲਗਰੀ ਚੈਂਬਰ ਦੀ ਚੇਤਾਵਨੀ

ਕੈਲਗਰੀ ਚੈਂਬਰ ਆਫ਼ ਕਾਮਰਸ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਜੇਕਰ ਐਲਬਰਟਾ ਕੈਨੇਡਾ ਤੋਂ ਵੱਖ ਹੋ ਜਾਂਦਾ ਹੈ ਅਤੇ ਵਪਾਰਕ ਲਾਗਤਾਂ ਵਧਦੀਆਂ ਹਨ, ਤਾਂ ਕੈਲਗਰੀ ਵਿੱਚ 44,000 ਤੋਂ 69,000 ਦੇ ਕਰੀਬ ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।ਯੂਨੀਵਰਸਿਟੀ ਆਫ਼ ਕੈਲਗਰੀ ਦੇ ਅਰਥ ਸ਼ਾਸਤਰੀ Trevor Tombe ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਕੈਨੇਡਾ ਛੱਡਣ ਦੇ ਵਪਾਰ, ਨਿਵੇਸ਼, ਕਰਮਚਾਰੀਆਂ ਅਤੇ ਸਰਕਾਰੀ ਵਿੱਤ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਗਈ ਹੈ। ਕੈਲਗਰੀ ਵਿੱਚ 3,60,000 ਤੋਂ ਵੱਧ ਨੌਕਰੀਆਂ ਦੂਜੇ ਸੂਬਿਆਂ ਜਾਂ ਦੇਸ਼ਾਂ ਨੂੰ ਐਕਸਪੋਰਟ ਉੱਤੇ ਨਿਰਭਰ ਹਨ। ਇਹ ਸਬੰਧ ਸਿਰਫ਼ ਤੇਲ ਅਤੇ ਗੈਸ ਤੱਕ ਸੀਮਤ ਨਹੀਂ ਸਗੋਂ ਪ੍ਰੋਫ਼ੈਸ਼ਨਲ ਸੇਵਾਵਾਂ, ਮੈਨੂਫੈਕਚਰਿੰਗ, ਟਰਾਂਸਪੋਰਟ ਅਤੇ ਟੂਰਿਜ਼ਮ ਵਿੱਚ ਵੀ ਫੈਲੇ ਹੋਏ ਹਨ। ਜੇਕਰ ਵਪਾਰਕ ਲਾਗਤਾਂ 5 ਫ਼ੀਸਦੀ ਵਧਦੀਆਂ ਹਨ ਤਾਂ ਕੈਲਗਰੀ ਵਿੱਚ ਲਗਭਗ 44,000 ਨੌਕਰੀਆਂ ਘੱਟ ਹੋ ਸਕਦੀਆਂ ਹਨ, ਅਤੇ 8 ਫ਼ੀਸਦੀ ਦੇ ਵਾਧੇ ਨਾਲ ਇਹ ਅੰਕੜਾ 69,000 ਤੱਕ ਪਹੁੰਚ ਸਕਦਾ ਹੈ।ਚੈਂਬਰ ਦੀ ਪ੍ਰਧਾਨ ਅਤੇ ਸੀ.ਈ.ਓ. ਡੇਬੋਰਾ ਯੇਡਲਿਨ ਦਾ ਕਹਿਣਾ ਹੈ ਕਿ ਇਹ ਰਿਪੋਰਟ ਕਾਰੋਬਾਰੀ ਭਾਈਚਾਰੇ ਵਿੱਚ ਚੱਲ ਰਹੀਆਂ ਚਿੰਤਾਵਾਂ ਨੂੰ ਅਸਲ ਅੰਕੜਿਆਂ ਸਾਹਮਣੇ ਰੱਖਦੀ ਹੈ।ਵੱਖ ਹੋਣ ਤੋਂ ਬਾਅਦ ਅਲਬਰਟਾ ਦੀ ਵਿੱਤੀ ਸਥਿਤੀ ਆਰਥਿਕ ਗੜਬੜੀ ਅਤੇ ਫੈਡਰਲ ਜ਼ਿੰਮੇਵਾਰੀਆਂ ਸੰਭਾਲਣ ਦੇ ਖਰਚੇ 'ਤੇ ਨਿਰਭਰ ਕਰੇਗੀ। ਰਿਪੋਰਟ ਮੁਤਾਬਕ ਸਾਲਾਨਾ ਲਗਭਗ $9 ਬਿਲੀਅਨ ਦਾ ਘਾਟਾ ਪੈ ਸਕਦਾ ਹੈ।
rcmp-charges-16-in-major-quebec-cocaine-trafficking-investigation
Punjabi

ਆਰ.ਸੀ.ਐਮ.ਪੀ. ਦੀ ਵੱਡੀ ਕਾਰਵਾਈ, ਕੋਕੀਨ ਤਸਕਰੀ ਮਾਮਲੇ ’ਚ 16 ਵਿਅਕਤੀਆਂ’ਤੇ ਲੱਗੇ ਚਾਰਜ

ਕਿਊਬੈਕ ਵਿਚ ਆਰ.ਸੀ.ਐਮ.ਪੀ. ਨੇ ਕੋਕੀਨ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 16 ਵਿਅਕਤੀਆਂ ਖਿਲਾਫ਼ ਚਾਰਜਿਜ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਪ੍ਰੋਜੈਕਟ ਕ੍ਰੋਮ ਨਾਮਕ ਇੱਕ ਵਿਸ਼ੇਸ਼ ਜਾਂਚ ਦਾ ਨਤੀਜਾ ਹੈ, ਜੋ ਸਾਲ 2022 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿਚ ਕੈਨੇਡਾ ਰੈਵੇਨਿਊ ਏਜੰਸੀ ਨੇ ਵੀ ਅਹਿਮ ਸਹਿਯੋਗ ਦਿੱਤਾ।
langley-shooting-leaves-one-person-injured-police-investigating
Punjabi

ਲੈਂਗਲੀ 'ਚ ਵਾਪਰੀ ਟਾਰਗੇਟਿਡ ਸ਼ੂਟਿੰਗ ਦੀ ਘਟਨਾ, ਇੱਕ ਵਿਅਕਤੀ ਜ਼ਖਮੀ

ਲੈਂਗਲੀ ਵਿਚ ਸ਼ੂਟਿੰਗ ਦੀ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਵੱਡੇ ਤੜਕੇ ਬਰੂਕਸਵੁੱਡ ਇਲਾਕੇ ਦੀ 205 ਸਟ੍ਰੀਟ ਦੇ 3000 ਬਲੌਕ ਵਿਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਲੈਂਗਲੀ ਆਰ.ਸੀ.ਐਮ.ਪੀ.ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ।
b-c-conservatives-accuse-eby-of-breaking-1-000-grocery-rebate-promise
Punjabi

$1,000 ਦੀ ਗ੍ਰੋਸਰੀ ਰਿਬੇਟ ਦਾ ਵਾਅਦਾ ਪੂਰਾ ਨਾ ਕਰਨ ’ਤੇ ਘਿਰੇ ਡੇਵਿਡ ਈਬੀ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬੇ ਵਿਚ ਚੱਲ ਰਹੀ ਕੰਪੇਨ ਦੌਰਾਨ ਬੀ.ਸੀ.ਐਨ.ਡੀ.ਪੀ. ਅਤੇ ਇਸ ਦੇ ਲੀਡਰ ਡੇਵਿਡ ਈਬੀ 'ਤੇ ਚੋਣ ਵਾਅਦਾ ਖਿਲਾਫ਼ੀ ਅਤੇ ਨਾਕਾਮ ਆਰਥਿਕ ਨੀਤੀਆਂ ਦਾ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ। ਬੀ.ਸੀ. ਕੰਜ਼ਰਵੇਟਿਵ ਮੁਤਾਬਕ, ਠੀਕ ਦੋ ਸਾਲ ਪਹਿਲਾਂ ਬੀ. ਸੀ.ਐਨ.ਡੀ.ਪੀ. ਨੇ ਬ੍ਰਿਟਿਸ਼ ਕੋਲੰਬੀਆ ਦੇ ਹਰ ਪਰਿਵਾਰ ਨੂੰ $1,000 ਦੀ ਗ੍ਰੋਸਰੀ ਰਿਬੇਟ ਦੇਣ ਦਾ ਚੋਣ ਵਾਅਦਾ ਕੀਤਾ ਸੀ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਈਬੀ ਇਸ ਵਾਅਦੇ ਤੋਂ ਮੁੱਕਰ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link