9.73C Vancouver
ADS

Jul 4, 2022 8:16 PM - The Canadian Press

ਕੁਝ ਫੋਰਕਾਸਟਰਸ ਮੁਤਾਬਕ ਬੀ.ਸੀ. 'ਚ ਇੱਕੋ ਹਫ਼ਤੇ 'ਚ ਹੋ ਸਕਦੀ ਇੱਕ ਮਹੀਨੇ ਜਿੰਨੀ ਬਾਰਿਸ਼; ਕੈਲੋਨਾ ਕੋਲ ਹੜ੍ਹਾਂ ਸੰਬੰਧੀ ਧਿਆਨ ਰੱਖਣ ਨੂੰ ਕਿਹਾ

Share On
flood-watch-near-kelowna-b-c-as-rain-thunderstorms-persist-in-south-southeast
More rain and thundershowers are forecast today across southern and southeastern BC and that is keeping flood concerns high across those regions. (Photo - The Canadian Press)

ਬੀ.ਸੀ. 'ਚ ਮੌਸਮ ਸੰਬੰਧੀ ਅਨੁਮਾਨ ਪੇਸ਼ ਕੀਤੇ ਜਾ ਰਹੇ ਹਨ ਕਿ ਇੱਕ ਮਹੀਨੇ 'ਚ ਪੈਣ ਵਾਲੀ ਬਾਰਿਸ਼ ਇੱਕੋ ਹਫ਼ਤੇ 'ਚ ਪੈ ਸਕਦੀ ਹੈ।

ਅੱਜ ਵੀ ਸੂਬੇ ਦੇ ਦੱਖਣੀ ਅਤੇ ਦੱਖਣਪੂਰਬੀ ਇਲਾਕਿਆਂ 'ਚ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ।

ਰਿਵਰ ਫੋਰਕਾਸਟ ਸਿਸਟਮ ਵੱਲੋਂ ਕੈਲੋਨਾ ਦੇ ਮਿਸ਼ਨ ਕਰੀਕ 'ਚ ਹੜ੍ਹਾਂ ਸੰਬੰਧੀ ਸਾਵਧਾਨ ਕੀਤਾ ਗਿਆ ਹੈ।

ਅੱਜ ਤੇ ਕੱਲ ਦਰਮਿਆਨ ਇਸ ਇਲਾਕੇ 'ਚ ਕਰੀਕ ਦੇ ਪਾਣੀ 'ਚ ਹੋਰ ਵਾਧਾ ਹੋਣ ਦਾ ਖਤਰਾ ਦੱਸਿਆ ਗਿਆ ਹੈ।

ਇਸ ਤੋਂ ਇਲਾਵਾ ਸਿਕਮਸ ਕਰੀਕ ਮੋਬਾਈਲ ਹੋਮ ਪਾਰਕ ਲਈ ਇਵੈਕੂਏਸ਼ਨ ਐਲਰਟ ਜਾਰੀ ਕੀਤਾ ਗਿਆ ਹੈ।

ਨੇਚਾਕੋ, ਥਾਂਪਸਨ ਅਤੇ ਸਾਊਥ ਥਾਂਪਸਨ ਦਰਿਆਵਾਂ ਲਈ ਵੀ ਹੜ੍ਹਾਂ ਸੰਬੰਧੀ ਸਾਵਧਾਨ ਰਹਿਣ ਨੂੰ ਕਿਹਾ ਗਿਆ ਹੈ।

ਅੱਜ ਵੈਨਕੂਵਰ ਲਈ ਜਾਰੀ ਐਨਵਾਇਰਨਮੈਂਟ ਕੈਨੇਡਾ ਦੀ ਜਾਣਕਾਰੀ 'ਚ ਦੱਸਿਆ ਗਿਆ ਕਿ ਇਲਾਕੇ 'ਚ ਸੋਮਵਾਰ, ਮੰਗਲਵਾਰ, ਬੁੱਧਵਾਰ ਰਾਤ ਅਤੇ ਵੀਰਵਾਰ ਨੂੰ ਬਾਰਿਸ਼ ਦੀ ਸੰਭਾਵਨਾ ਹੈ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link