14.3C Vancouver
ADS

Aug 21, 2025 7:51 PM - Connect Newsroom

ਵੈਨਕੂਵਰ ਪੁਲਿਸ ਨੇ ਦੋ ਬੀ.ਐਮ.ਡਬਲਿਊ ਸਪੋਰਟ ਮੋਟਰਸਾਈਕਲਾਂ ਨੂੰ 7 ਦਿਨਾਂ ਲਈ ਕੀਤਾ ਜ਼ਬਤ

Share On
folding-licence-plates-and-stunt-riding-get-two-sport-bikes-ticketed-and-impounded
As the police watched, both motorcycles allegedly crossed highway dividers, drove over painted medians, and lane-split through traffic without signalling.

ਵੈਨਕੂਵਰ ਪੁਲਿਸ ਨੇ ਦੋ ਬੀ.ਐਮ.ਡਬਲਿਊ ਸਪੋਰਟ ਮੋਟਰਸਾਈਕਲਾਂ ਨੂੰ 7 ਦਿਨਾਂ ਲਈ ਜ਼ਬਤ ਕੀਤਾ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਚਲਾਉਣ ਵਾਲੇ ਦੋ ਨੌਜਵਾਨਾਂ ਭਾਰੀ ਜੁਰਮਾਨਾ ਲਗਾਇਆ ਹੈ। ਬੀਸੀ ਹਾਈਵੇ ਪੈਟਰੋਲ ਨੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਦੀ ਫੋਲਡਿੰਗ ਮਾਊਂਟ ਨੰਬਰ ਪਲੇਟਾਂ ਕਾਰਨ ਇਹ ਕਾਰਵਾਈ ਕੀਤੀ, ਜੋ ਉਨ੍ਹਾਂ ਨੇ ਪੁੱਠੀਆਂ ਘੁੰਮਾਈਆਂ ਹੋਈਆਂ ਸਨ।

ਇੱਕ ਅਧਿਕਾਰੀ ਨੇ ਇਨ੍ਹਾਂ ਨੂੰ ਲੰਘੇ ਐਤਵਾਰ ਦੁਪਹਿਰ 3 ਵਜੇ ਦੇ ਕਰੀਬ ਕੈਸੀਅਰ ਕਨੈਕਟਰ ਨੇੜੇ ਹਾਈਵੇ-1 'ਤੇ ਦੇਖਿਆ ਸੀ। ਕਾਰਪੋਰਲ ਮਾਈਕਲ ਮੈਕਲਾਫਲਿਨ ਨੇ ਕਿਹਾ ਕਿ ਦੋਵੇਂ ਨੌਜਵਾਨਾਂ ਨੂੰ ਆਪਣੀਆਂ ਲਾਇਸੈਂਸ ਪਲੇਟਾਂ ਨੂੰ ਗਲਤ ਢੰਗ ਨਾਲ ਡਿਸਪਲੇਅ ਕਰਨ ਲਈ $230-$230 ਦਾ ਜੁਰਮਾਨਾ ਲਗਾਇਆ ਗਿਆ।

ਨਾਲ ਹੀ 23 ਸਾਲਾ ਨੌਜਵਾਨ ਨੂੰ ਬਿਨਾਂ ਧਿਆਨ ਦੇ ਡਰਾਈਵਿੰਗ ਲਈ $368 ਦਾ ਜੁਰਮਾਨਾ ਵੀ ਲੱਗਾ ਅਤੇ ਦੂਜੇ 18 ਸਾਲਾ ਨੌਜਵਾਨ ਨੂੰ ਬਿਨਾਂ ਸੋਚੇ ਸਮਝੇ ਡਰਾਈਵਿੰਗ ਲਈ $196 ਦਾ ਜੁਰਮਾਨਾ ਅਤੇ 'N' ਸਾਈਨ ਦਿਖਾਉਣ ਵਿਚ ਅਸਫਲ ਰਹਿਣ ਲਈ $109 ਦਾ ਜੁਰਮਾਨਾ ਵੀ ਲਗਾਇਆ ਗਿਆ। ਇਸ ਤੋਂ ਇਲਾਵਾ ਦੋਵਾਂ ਨੂੰ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਵਿਰੁੱਧ 6 ਪੁਆਇੰਟ ਜਾਰੀ ਕੀਤੇ ਗਏ ਹਨ।

Latest news

surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
canada-deports-111-foreign-nationals-linked-to-extortion-and-organized-crime
Punjabi

ਕੈਨੇਡਾ ਵਿੱਚ ਐਕਸਟੋਸ਼ਨ ਤੇ ਸੰਗਠਿਤ ਅਪਰਾਧ ਨਾਲ ਜੁੜੇ 111 ਵਿਦੇਸ਼ੀ ਨਾਗਰਿਕ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਨੈੱਟਵਰਕ ਨਾਲ ਜੁੜੇ 100 ਤੋਂ ਵੱਧ ਮੁਲਜ਼ਮਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਐਲਾਨ ਕੀਤਾ ਹੈ। ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਇਸ ਕਾਰਵਾਈ ਦੌਰਾਨ 3 ਸਤੰਬਰ ਤੱਕ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿਚ 188 ਰੀਮੂਵਲ ਔਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 111 ਵਿਦੇਸ਼ੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link