18.12C Vancouver
ADS

Jan 27, 2020 11:27 PM -

ਵਿਦੇਸ਼ ਮੰਤਰੀ ਨੇ ਕਿਹਾ ਵੁਹਾਨ 'ਚ 8 ਕਨੇਡੀਅਨਸ ਨੇ ਮੰਗੀ ਮਦਦ

Share On
foreign-affairs-minister-says-eight-canadians-in-wuhan-have-asked-for-help
Minister of Foreign Affairs Francois-Phillippe Champagne speaks to media during the third and final day of the Liberal cabinet retreat at the Fairmont Hotel in Winnipeg, Tuesday, Jan. 21, 2020. Canada is urging Myanmar to full comply with an international court ruling that calls on the South Asian country to protect its minority Muslim Rohingya population from genocide. THE CANADIAN PRESS/Mike Sudoma

ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਫਰੈਂਕੌਇਸ ਫਿਲਿਪ ਸ਼ੈਂਪੇਨ ਦਾ ਕਹਿਣਾ ਹੈ ਕਿ ਚੀਨ ਦੇ ਸ਼ਹਿਰ ਵੁਹਾਨ 'ਚ ਰਹਿੰਦੇ 8 ਕਨੇਡੀਅਨਸ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ, ਕੈਨੇਡਾ ਨੂੰ ਜਾਣਕਾਰੀ ਹੈ ਕਿ, 167 ਕਨੇਡੀਅਨ ਵੁਹਾਨ 'ਚ ਹਨ।

ਵੁਹਾਨ ਓਹੀ ਸ਼ਹਿਰ ਹੈ, ਜਿਥੇ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਮੰਨੀ ਜਾ ਰਹੀ ਹੈ।

ਚੀਨ ਨੇ ਸਖਤੀ ਨਾਲ 60million ਦੀ ਆਬਾਦੀ ਵਾਲੇ ਸੂਬੇ ਚੋਂ ਕਿਸੇ ਦੇ ਬਾਹਰ ਜਾਣ, ਜਾਂ ਕਿਸੇ ਦੇ ਅੰਦਰ ਆਉਣ ਦੀ ਮਨਾਹੀ ਕੀਤੀ ਹੈ, ਤਾਂ ਜੋ ਇਸ ਮਾਰੂ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕੈਨੇਡਾ ਦੇ ਕੁਝ ਸਾਥੀਆਂ ਨੇ ਵੁਹਾਨ 'ਚ ਆਪਣੇ ਕੂਟਨੀਤਕ ਦਫਤਰ ਵੀ ਖਾਲੀ ਕਰਵਾ ਲਏ ਹਨ।

ਕੁਝ ਚਾਰਟਰ ਫਲਾਈਟਸ 'ਤੇ ਆਪਣੇ ਨਿਵਾਸੀਆਂ ਨੂੰ ਵੀ ਨਾਲ ਲਿਜਾਏ ਜਾਣ ਦੀਆਂ ਖਬਰਾਂ ਸਨ।

ਹਾਲਾਂਕਿ ਕੈਨੇਡਾ ਦਾ ਵੁਹਾਨ 'ਚ ਕੋਈ ਅਜਿਹਾ ਦਫਤਰ ਨਹੀਂ ਹੈ, ਅਤੇ ਅਜੇਹੀ ਕੋਈ ਸੇਵਾ ਵੀ ਪ੍ਰਦਾਨ ਨਹੀਂ ਕੀਤੀ ਜਾ ਰਹੀ।

ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਵੁਹਾਨ 'ਚ ਮਦਦ ਮੰਗੀ ਹੈ, ਉਨ੍ਹਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ।


Latest news

senior-man-dies-after-being-struck-by-translink-bus-in-surrey
Punjabi

ਸਰੀ ਵਿਚ ਟਰਾਂਸਲਿੰਕ ਬੱਸ ਦੀ ਲਪੇਟ ’ਚ ਆਏ ਬਜ਼ੁਰਗ ਦੀ ਹਸਪਤਾਲ ’ਚ ਮੌਤ

ਸਰੀ ਵਿਚ ਬੀਤੇ ਜੁਲਾਈ ਮਹੀਨੇ ਟਰਾਂਸਲਿੰਕ ਬੱਸ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਇੱਕ ਬਜ਼ੁਰਗ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, 60-65 ਸਾਲਾ ਦਾ ਇਹ ਬਜ਼ੁਰਗ 11 ਜੁਲਾਈ ਦੀ ਰਾਤ ਨੂੰ ਲਗਭਗ 9:41 ਵਜੇ 128 ਸਟ੍ਰੀਟ ਅਤੇ 96 ਐਵੇਨਿਊ ਦੇ ਇੰਟਰਸੈਕਸ਼ਨ 'ਤੇ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਸੀ, ਜਿਸ ਨੂੰ ਪੈਰਾਮੈਡਿਕਸ ਵਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਚੱਲ ਰਹੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
alberta-to-host-second-town-hall-on-ai-data-centre-plans-in-sturgeon-county
Punjabi

ਐਲਬਰਟਾ ਸਰਕਾਰ ਵੱਲੋਂ AI ਡਾਟਾ ਸੈਂਟਰ ਯੋਜਨਾ ’ਤੇ ਦੂਜੀ ਟਾਊਨ ਹਾਲ ਮੀਟਿੰਗ

ਐਲਬਰਟਾ ਦੇ ਤਕਨਾਲੋਜੀ ਮੰਤਰੀ ਨੈਟ ਗਲੂਬਿਸ਼ ਸੂਬਾ ਸਰਕਾਰ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸੈਂਟਰ ਯੋਜਨਾ 'ਤੇ ਚਰਚਾ ਕਰਨ ਲਈ ਅੱਜ ਦੂਜੀ ਟਾਊਨ ਹਾਲ ਮੀਟਿੰਗ ਦੀ ਮੇਜ਼ਬਾਨੀ ਕਰਨਗੇ। ਇਹ ਮੀਟਿੰਗ ਐਡਮਿੰਟਨ ਦੇ ਉੱਤਰ ਵੱਲ ਸਥਿਤ ਸਟਰਜਨ ਕਾਉਂਟੀ ਦੇ ਕਸਬੇ ਰੈਡ ਵਾਟਰ ਵਿਖੇ ਹੋ ਰਹੀ ਹੈ।
cta-orders-westjet-to-remove-power-wheelchair-weight-limit
Punjabi

ਸੀਟੀਏ ਨੇ ਵੈਸਟਜੈੱਟ ਨੂੰ ਪਾਵਰ ਵ੍ਹੀਲਚੇਅਰ ਵਜ਼ਨ ਸੀਮਾ ਹਟਾਉਣ ਦਾ ਆਦੇਸ਼ ਦਿੱਤਾ

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਦੇਸ਼ ਦੀ ਦੂਜੀ ਵੱਡੀ ਏਅਰਲਾਈਨ ਵੈਸਟਜੈੱਟ ਨੂੰ ਆਪਣੇ ਜਹਾਜ਼ਾਂ 'ਤੇ ਪਾਵਰ ਵ੍ਹੀਲਚੇਅਰਾਂ ਦੇ ਭਾਰ 'ਤੇ ਲਗਾਈ ਗਈ ਕੈਪ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਰੈਗੂਲੇਟਰ ਨੇ ਕਿਹਾ ਕਿ ਵੈਸਟਜੈੱਟ ਵੱਲੋਂ ਲਗਾਈ ਗਈ ਇਹ ਸੀਮਾ ਅਪਾਹਜਤਾ ਨਾਲ ਜੀ ਰਹੇ ਯਾਤਰੀਆਂ ਲਈ ਇੱਕ ਅਣਉਚਿਤ ਰੁਕਾਵਟ ਪੈਦਾ ਕਰਦੀ ਹੈ, ਜਿਸ ਨੂੰ ਜੁਲਾਈ 2027 ਤੋਂ ਪਹਿਲਾਂ ਹਟਾਉਣਾ ਲਾਜ਼ਮੀ ਹੋਵੇਗਾ।
15-year-old-charged-after-allegedly-threatening-to-burn-down-port-coquitlam-home
Punjabi

ਪੋਰਟ ਕੋਕੁਇਟਲਮ ’ਚ 15 ਸਾਲਾ ਨੌਜਵਾਨ ’ਤੇ ਘਰ ਸਾੜਨ ਦੀ ਧਮਕੀ ਦੇਣ ਦੇ ਦੋਸ਼

ਪੋਰਟ ਕੋਕੁਇਟਲਮ ਵਿਚ ਇੱਕ ਘਰ ਨੂੰ ਅੱਗ ਲਗਾ ਕੇ ਸਾੜਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਇੱਕ 15 ਸਾਲਾ ਨਾਬਾਲਗ ਨੌਜਵਾਨ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।ਕੋਕੁਇਟਲਮ ਆਰਸੀਐਮਪੀ ਮੁਤਾਬਕ,ਇਹ ਮਾਮਲਾ ਇਸੇ ਸਾਲ 17 ਮਈ ਨੂੰ ਵਾਪਰੀ ਇੱਕ ਘਟਨਾ ਨਾਲ ਸਬੰਧਤ ਹੈ,ਜਿਸ ਦੀ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਕੀਤੀ ਜਾਂਚ ਅਤੇ ਸਬੂਤਾਂ ਤੋਂ ਬਾਅਦ ਬੀ.ਸੀ.ਪ੍ਰੌਸੀਕਿਊਸ਼ਨ ਸਰਵਿਸ ਨੇ 4 ਅਗਸਤ ਨੂੰ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ।
poilievre-invites-irans-exiled-crown-prince-reza-pahlavi-to-visit-canada
Punjabi

ਪੌਲੀਐਵ ਨੇ ਸਾਬਕਾ ਕ੍ਰਾਊਨ ਪ੍ਰਿੰਸ Reza Pahlavi ਨੂੰ ਕੈਨੇਡਾ ਆਉਣ ਦਾ ਦਿੱਤਾ ਸੱਦਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਈਰਾਨ ਦੇ ਦੇਸ਼-ਨਿਕਾਲਾ ਦਿੱਤੇ ਗਏ ਸਾਬਕਾ ਕ੍ਰਾਊਨ ਪ੍ਰਿੰਸ Reza Pahlavi ਨਾਲ ਅੱਜ ਇੱਕ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link