Apr 30, 2021 3:24 PM -

ਬੀ.ਸੀ. ਦੇ ਇੱਕ ਸਾਬਕਾ ਕੈਬਿਨੇਟ ਮੰਤਰੀ ਨੇ ਮਨੀ ਲੌਂਡਰਿੰਗ ਇੰਕਵਾਇਰੀ ਦੌਰਾਨ ਕਿਹਾ ਹੈ ਕਿ ਬੀ.ਸੀ. ਲਿਬਰਲ ਸਰਕਾਰ ਨੂੰ ਕਸੀਨੋਸ ਵਿੱਚ ਜਾਰੀ ਗੈਰ ਕਨੂੰਨੀ ਗਤੀਵਿਧੀਆਂ ਬਾਰੇ ਪਤਾ ਸੀ, ਪਰ ਇਹਨਾਂ ਅਪਰਾਧਾਂ ਤੋਂ ਬਚਾਅ ਲਈ ਬਹੁਤ ਘੱਟ ਕਦਮ ਚੁੱਕੇ ਜਾ ਰਹੇ ਸਨ।
ਕੈਸ਼ ਹੀਡ ਨੇ ਇੰਕਵਾਇਰੀ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸਾਲ 2009 ਦੀ ਸਾਬਕਾ ਗੇਮਿੰਗ ਇਨਵੈਸਟੀਗੇਟਰ ਫ੍ਰੈਡ ਪਿਨੌਕ ਨਾਲ ਹੋਈ ਬੈਠਕ ਬਾਰੇ ਯਾਦ ਹੈ, ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਬੈਠਕ ਬਾਰੇ ਜੋ ਯਾਦ ਹੈ ਉਹ ਪਿਨੌਕ ਦੀ ਦਿੱਤੀ ਗਵਾਹੀ ਨਾਲ ਮੇਲ ਨਹੀਂ ਖਾਂਦਾ।
ਪਿਨੌਕ ਨੇ ਬੀਤੇ ਸਾਲ ਦੀ ਗਵਾਹੀ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਸਾਲ 2009 'ਚ ਨਵੰਬਰ 'ਚ ਕੈਸ਼ ਹੀਡ ਨੂੰ ਮਿਲ ਕੇ ਦੱਸਿਆ ਸੀ ਕਿ ਬੀ.ਸੀ. ਦੇ ਕਸੀਨੋਸ ਵਿੱਚ ਸੰਗਠਿਤ ਅਪਰਾਧ ਨਾਲ ਸੰਬੰਧਤ ਸ਼ੱਕੀ ਪੈਸਾ ਪਹੁੰਚ ਰਿਹਾ ਹੈ।
ਪਿਨੌਕ ਦਾ ਕਹਿਣਾ ਸੀ ਕਿ ਹੀਡ ਨੇ ਕਿਹਾ ਸੀ ਕਿ ਉਸ ਵੇਲੇ ਦੇ ਗੇਮਿੰਗ ਮੰਤਰੀ ਰਿਚ ਕੋਲਮੈਨ ਨੂੰ ਕਸੀਨੋ ਅਪਰਾਧ ਨਾਲ ਲੜਨ ਤੋਂ ਵਧੇਰੇ ਫਿਕਰ ਸਰਕਾਰ ਲਈ ਪੈਸਾ ਬਣਾਉਣ ਦੀ ਸੀ।
ਹਾਲਾਂਕਿ ਹੀਡ ਨੇ ਅੱਜ ਕਿਹਾ ਕਿ ਉਨ੍ਹਾਂ ਅਜਿਹੀ ਕੋਈ ਟਿੱਪਣੀ ਨਹੀਂ ਕੀਤੀ ਸੀ।
ਯਾਦ ਰਹੇ ਰਿਚ ਕੋਲਮੈਨ ਨੇ ਆਪਣੀ ਗਵਾਹੀ ਦੌਰਾਨ ਕਿਹਾ ਹੈ ਕਿ ਉਨ੍ਹਾਂ ਕਦੀ ਵੀ ਗੇਮਿੰਗ ਮੁਨਾਫ਼ਿਆਂ ਨੂੰ ਕਸੀਨੋਸ ਦੇ ਅਪਰਾਧ ਨਾਲ ਲੜਨ ਦੇ ਮੁਕਾਬਲੇ ਤਰਜੀਹ ਨਹੀਂ ਦਿੱਤੀ ਸੀ।




