12.28C Vancouver
ADS

Nov 1, 2023 6:43 PM - The Canadian Press

ਬੀ.ਸੀ.ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਜਰਮਨੀ 'ਚ ਕੈਨੇਡਾ ਦੇ ਹੋਣਗੇ ਅਗਲੇ ਅੰਬੈਸਡਰ

Share On
former-bc-premier-john-horgan-to-be-canadas-next-ambassador-to-germany
Trudeau says Horgan is a passionate public servant and an experienced leader, and he's confident that he'll continue to serve Canada well to advance the two countries' common interests. (Photo: The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਨੂੰ ਜਰਮਨੀ ਵਿੱਚ ਕੈਨੇਡਾ ਦਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।

ਜਰਮਨੀ ਵਿੱਚ ਕੈਨੇਡਾ ਦੇ ਅਗਲੇ ਅੰਬੈਸਡਰ ਜੌਹਨ ਹੌਰਗਨ ਹੋਣਗੇ।

ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੌਰਗਨ ਦਾ ਸਮਰਪਿਤ ਜਨਤਕ ਸੇਵਾ ਦਾ ਇੱਕ ਸਾਬਤ ਟਰੈਕ ਰਿਕਾਰਡ ਹੈ ਅਤੇ ਉਹ ਟਰੂਡੋ ਨੂੰ ਆਪਣੀ ਨਵੀਂ ਭੂਮਿਕਾ ਵਿੱਚ ਰਣਨੀਤਕ ਸਲਾਹ ਪ੍ਰਦਾਨ ਕਰਨਗੇ।

ਦੱਸ ਦਈਏ ਕਿ ਹੌਰਗਨ ਨੂੰ ਪਹਿਲੀ ਵਾਰ 2005 ਵਿੱਚ ਵਿਧਾਨ ਸਭਾ ਲਈ ਚੁਣਿਆ ਗਿਆ ਸੀ, ਜਿੰਨਾ ਨੇ ਲਗਾਤਾਰ ਚਾਰ ਵਾਰ ਜਿੱਤ ਹਾਸਿਲ ਕੀਤੀ ਤੇ ਦੋ ਵਾਰ ਪ੍ਰੀਮੀਅਰ ਬਣੇ।

ਕੈਨੇਡਾ ਅਤੇ ਜਰਮਨੀ ਨੂੰ ਭੋਜਨ ਅਤੇ ਊਰਜਾ ਦੀ ਅਸੁਰੱਖਿਆ ਸਣੇ ਕਈ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੌਰਗਨ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ।

ਟਰੂਡੋ ਦਾ ਕਹਿਣਾ ਹੈ ਕਿ ਹੌਰਗਨ ਇੱਕ ਤਜ਼ਰਬੇਕਾਰ ਨੇਤਾ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਚੰਗੀ ਤਰ੍ਹਾਂ ਸੇਵਾ ਕਰਦੇ ਰਹਿਣਗੇ।

ਜਰਮਨੀ ਵਿੱਚ ਕੈਨੇਡੀਅਨ ਦੂਤਾਵਾਸ ਬਰਲਿਨ ਵਿੱਚ ਸਥਿਤ ਹੈ ਅਤੇ ਮਿਊਨਿਖ ਅਤੇ ਡੂਸੇਲਡੋਰਫ ਵਿੱਚ ਕੌਂਸਲੇਟ ਵੀ ਹਨ।

Latest news

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link