16.03C Vancouver
ADS

May 24, 2022 10:10 PM - The Canadian Press

ਕਿੰਬਰਲੀ ਹਾਲਗਾਰਥ ਦੇ ਕਤਲ ਮਾਮਲੇ 'ਚ ਸੁਣਵਾਈ ਟਲੀ, ਹੁਣ 16 ਜੂਨ ਨੂੰ ਸੁਣਾਈ ਜਾਵੇਗੀ ਜੌਸ਼ੂਆ ਬੌਡਨ ਨੂੰ ਸਜ਼ਾ

Share On
former-cfl-wide-receivers-sentencing-date-rescheduled-in-b-c-for-2009-murder
The sentencing of former Canadian Football League wide receiver Joshua Boden for the murder of a woman in 2009 has been rescheduled to June 16. (Photo - IHIT/Twitter)

ਕਨੇਡੀਅਨ ਫੁੱਟਬਾਲ ਲੀਗ ਦੇ ਸਾਬਕਾ ਖਿਡਾਰੀ ਜੌਸ਼ੂਆ ਬੌਡਨ ਨੂੰ ਇੱਕ ਔਰਤ ਦੀ ਮੌਤ ਦੇ ਮਾਮਲੇ 'ਚ ਸਜਾ ਸੁਣਾਏ ਜਾਣ ਸੰਬੰਧੀ ਮਿਤੀ ਰੀ-ਸਕੈਡਿਉਲ ਕਰ ਦਿੱਤੀ ਗਈ ਹੈ।

ਹੁਣ ਜੌਸ਼ੂਆ ਬੌਡਨ ਨੂੰ 16 ਜੂਨ ਨੂੰ ਸਜਾ ਸੁਣਾਈ ਜਾਵੇਗੀ।

ਜਸਟਿਸ ਆਰਨ ਸਿਲਵਰਮੈਨ ਨੇ ਬੀ.ਸੀ. ਸੁਪ੍ਰੀਮ ਕੋਰਟ 'ਚ ਐਸੋਸੀਏਟ ਚੀਫ਼ ਜਸਟਿਸ ਹੈਦਰ ਹੋਮਸ ਦਾ ਇੱਕ ਮੈਮੋਰੈਂਡਮ ਪੜ੍ਹਿਆ ਅਤੇ ਆਖਿਆ ਕਿ ਜਸਟਿਸ ਬੈਰੀ ਡੇਵੀਸ ਇਸ ਮਾਮਲੇ 'ਚ ਹੁਣ ਅੱਗੇ ਹਾਜਿਰ ਨਹੀਂ ਰਹਿ ਸਕਣਗੇ ਅਤੇ ਪ੍ਰੋਸੀਡਿੰਗਸ ਸਿਲਵਰਮੈਨ ਨੂੰ ਸੌਂਪੀਆਂ ਗਈਆਂ ਹਨ।

ਸਿਲਵਰਮੈਨ ਨੇ ਕਿਹਾ ਕਿ ਉਹ 16 ਜੂਨ ਨੂੰ ਦੋਵੇਂ ਪੱਖਾਂ ਦੇ ਸਬਮਿਸ਼ਨ ਲੈਣਗੇ ਅਤੇ ਉਸੇ ਦਿਨ ਫੈਸਲਾ ਸੁਣਾਉਣਗੇ।

ਯਾਦ ਰਹੇ ਜੌਸ਼ੂਆ ਬੌਡਨ ਨੂੰ ਕਿੰਬਰਲੀ ਹਾਲਗਾਰਥ ਦੀ ਮੌਤ ਦੇ ਮਾਮਲੇ 'ਚ ਸੈਕਿੰਡ ਡਿੰਗਰੀ ਕਤਲ ਦੇ ਦੋਸ਼ 'ਚ ਗਿਲਟੀ ਪਾਇਆ ਗਿਆ ਹੈ।

33 ਸਾਲਾ ਔਰਤ ਦਾ ਮ੍ਰਿਤ ਸ਼ਰੀਰ ਮਈ 2009 'ਚ ਬਰਨਬੀ 'ਚ ਇੱਕ ਘਰ 'ਚ ਮਿਲਿਆ ਸੀ।

ਮਾਮਲੇ 'ਚ ਨਵੰਬਰ 2018 'ਚ ਦੋਸ਼ ਤੈਅ ਕੀਤੇ ਗਏ ਸਨ।

Latest news

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link