26.2C Vancouver
ADS

Feb 29, 2024 5:41 PM - The Connect News

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀ ਧਮਕੀ, ਮਿਲੀ 2 ਕਰੋੜ ਦੀ ਫਿਰੌਤੀ

Share On
former-chief-minister-charanjit-singh-channi-received-a-threat-received-a-ransom-of-2-crores
The sender claimed to be from Goldy Brar gang and threatened to do what they did with Sidhu Moosewala, alleged Channi. (Photo: Facebook/Charanjit Singh Channi)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੈਂਗਸਟਰਾਂ ਵਲੋਂ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੇ ਜਾਣ ਦੀ ਧਮਕੀ ਭਰੀ ਫੋਨ ਕਾਲ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਸਾਬਕਾ ਚੰਨੀ ਵੱਲੋਂ ਖੁਦ ਦਿੱਤੀ ਗਈ।

ਇੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਫਿਰੌਤੀ ਮੰਗੇ ਜਾਣ ਦੇ ਮੈਸੇਜ ਵੀ ਆਏ ਸਨ ਜਿਸ ਦੇ ਸਕ੍ਰੀਨ ਸ਼ੌਟ ਉਨ੍ਹਾਂ ਨੇ ਡੀ. ਜੀ. ਪੀ. ਅਤੇ ਡੀ. ਆਈ. ਜੀ. ਨੂੰ ਭੇਜੇ ਪਰ ਇਸ ਦੇ ਬਾਵਜੂਦ ਪੰਜਾਬ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ।

Latest news

israel-orders-evacuations-in-southern-lebanon-villages-amid-ceasefire-violations-claims
Punjabi

ਜੰਗਬੰਦੀ ਦੌਰਾਨ ਦੱਖਣੀ ਲੇਬਨਾਨ ਦੇ ਪਿੰਡਾਂ ਲਈ ਇਜ਼ਰਾਇਲ ਵੱਲੋਂ ਖਾਲੀ ਕਰਨ ਦੇ ਹੁਕਮ

ਇਜ਼ਰਾਇਲ ਅਤੇ ਲੇਬਨਾਨ ਵਿਚਕਾਰ ਚੱਲ ਰਹੀ ਜੰਗਬੰਦੀ ਦੇ ਦੌਰਾਨ ਇਜ਼ਰਾਈਲ ਦੀ ਫੌਜ ਨੇ ਦੱਖਣੀ ਲੇਬਨਾਨ ਦੇ 12 ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਫੌਜ ਨੇ ਕਿਹਾ ਕਿ ਇਹ ਕਦਮ ਜਨਤਕ ਸੁਰੱਖਿਆ ਲਈ ਚੁੱਕਿਆ ਗਿਆ ਹੈ ਕਿਉਂਕਿ ਹਿਜ਼ਬੁੱਲਾ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ।
b-c-attorney-general-urges-ottawa-to-include-ai-chatbots-in-youth-social-media-rules
Punjabi

ਨੌਜਵਾਨਾਂ ਲਈ ਸੋਸ਼ਲ ਮੀਡੀਆ ਨਿਯਮਾਂ 'ਚ ਏਆਈ ਚੈਟਬੋਟਸ ਸ਼ਾਮਲ ਕਰਨ ਦੀ ਨਿੱਕੀ ਸ਼ਰਮਾ ਨੇ ਕੀਤੀ ਅਪੀਲ

ਬੀ. ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਫੈਡਰਲ ਸਰਕਾਰ ਨੂੰ ਪੱਤਰ ਲਿਖ ਕੇ ਬੱਚਿਆਂ ਲਈ ਬਣਾਏ ਜਾਣ ਵਾਲੇ ਸੋਸ਼ਲ ਮੀਡੀਆ ਨਿਯਮਾਂ ਵਿਚ ਏਆਈ ਚੈਟਬੋਟਸ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੈਟਜੀਪੀਟੀ ਵਰਗੇ ਪਲੇਟਫਾਰਮ ਨੂੰ ਇਸ ਬੈਨ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਇੱਕ ਉਮਰ ਹੱਦ ਤੱਕ ਪਾਬੰਦੀ ਲਗਾਉਣਾ ਬੇਕਾਰ ਹੋਵੇਗਾ।
evacuation-alert-issued-for-draper-alta-as-ice-jam-raises-river-levels
Punjabi

ਉੱਤਰੀ ਐਲਬਰਟਾ ਵਿੱਚ ਹੜ੍ਹ ਦਾ ਵਧਿਆ ਖ਼ਤਰਾ, ਜਾਰੀ ਕੀਤੀ ਗਈ ਚਿਤਾਵਨੀ

ਉੱਤਰੀ ਐਲਬਰਟਾ ਵਿੱਚ ਫੋਰਟ ਮੈਕਮਰੀ ਨੇੜੇ ਡਰੇਪਰ ਕਮਿਊਨਿਟੀ ਲਈ ਹੜ੍ਹ ਦੇ ਖ਼ਤਰੇ ਕਾਰਨ ਮੰਗਲਵਾਰ ਸਵੇਰੇ ਇਵੈਕੂਏਸ਼ਨ ਅਲਰਟ ਜਾਰੀ ਕੀਤਾ ਗਿਆ ਹੈ। ਡਰੇਪਰ ਦੇ ਲਗਭਗ 140 ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਉਹ ਨੋਟਿਸ ‘ਤੇ ਘਰ ਛੱਡਣ ਲਈ ਤਿਆਰ ਰਹਿਣ। ਇਹ ਇਲਾਕਾ ਕਲੀਅਰ ਵਾਟਰ ਰਿਵਰ ਦੇ ਦੱਖਣੀ ਕੰਢੇ ‘ਤੇ ਵੁੱਡ Buffalo ਦੀ Regional Municipality ਵਿੱਚ ਸਥਿਤ ਹੈ।
measles-exposure-reported-at-grande-prairie-hospital-emergency-department
Punjabi

ਗ੍ਰੈਂਡੇ ਪ੍ਰੈਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਖਸਰੇ ਦੇ ਸੰਪਰਕ ਦੀ ਜਾਰੀ ਕੀਤੀ ਚਿਤਾਵਨੀ

ਐਲਬਰਟਾ ਦੇ ਸਿਹਤ ਅਧਿਕਾਰੀਆਂ ਨੇ Grande Prairie ਇਲਾਕੇ ਵਿੱਚ ਖਸਰੇ ਦੇ ਸੰਭਾਵਿਤ ਖ਼ਤਰੇ ਬਾਰੇ ਜਨਤਕ ਚਿਤਾਵਨੀ ਜਾਰੀ ਕੀਤੀ ਹੈ।ਸਿਹਤ ਵਿਭਾਗ ਅਨੁਸਾਰ 20 ਅਤੇ 22 ਅਪ੍ਰੈਲ ਨੂੰ ਖਸਰਾ ਪੀੜਤ ਹਸਪਤਾਲ ਐਮਰਜੈਂਸੀ ਡਿਪਾਰਟਮੈਂਟ ਵਿਚ ਮੌਜੂਦ ਸੀ।
netherlands-considering-rose-imports-from-punjab-says-cm-bhagwant-mann
Punjabi

ਨੀਦਰਲੈਂਡ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ’ਤੇ ਕਰ ਰਿਹਾ ਹੈ ਵਿਚਾਰ: ਭਗਵੰਤ ਮਾਨ

ਨੀਦਰਲੈਂਡ ਨੇ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੀਦਰਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਅਜਿਹਾ ਭਰੋਸਾ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link