14.72C Vancouver
ADS

Apr 15, 2025 12:36 PM - The Associated Press

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਬਦੁੱਲਾ ਅਹਿਮਦ ਬਦਾਵੀ ਦਾ 85 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

Share On
former-malaysian-leader-abdullah-ahmad-badawi-who-extended-political-freedoms-dies-at-85
Abdullah, Malaysia’s fifth leader, served from 2003 to 2009.

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਬਦੁੱਲਾ ਅਹਿਮਦ ਬਦਾਵੀ ਦਾ ਦਿਲ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਕੁਆਲਾਲੰਪੁਰ ਸਥਿਤ ਹਸਪਤਾਲ 'ਇੰਸਟੀਚਿਊਟ ਜੈਂਟੁੰਗ ਨੇਗਾਰਾ' ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਦਾਵੀ ਦਾ ਇਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ 85 ਸਾਲ ਦੇ ਸਨ।

ਅਬਦੁੱਲਾ ਬਦਾਵੀ ਮਲੇਸ਼ੀਆ ਦੇ ਪੰਜਵੇਂ ਪ੍ਰਧਾਨ ਮੰਤਰੀ ਸਨ। ਉਹ 2003 ਤੋਂ 2009 ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹੇ, ਪਰ ਰਾਸ਼ਟਰੀ ਚੋਣਾਂ ਵਿੱਚ ਸੱਤਾਧਾਰੀ ਗੱਠਜੋੜ ਦੇ ਨਿਰਾਸ਼ਾਜਨਕ ਨਤੀਜੇ ਦੀ ਜ਼ਿੰਮੇਵਾਰੀ ਲੈਣ ਲਈ ਉਨ੍ਹਾਂ 'ਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਗਿਆ। ਰਾਜਨੀਤੀ ਛੱਡਣ ਤੋਂ ਬਾਅਦ, ਉਹ ਇੱਕ ਆਮ ਆਦਮੀ ਵਾਂਗ ਰਹਿੰਦੇ ਸਨ। 2022 ਵਿੱਚ, ਉਨ੍ਹਾਂ ਦੇ ਜਵਾਈ ਖ਼ੈਰੀ ਜਮਾਲੂਦੀਨ ਨੇ ਖੁਲਾਸਾ ਕੀਤਾ ਸੀ ਕਿ ਬਦਾਵੀ ਡਿਮੈਂਸ਼ੀਆ ਤੋਂ ਪੀੜਤ ਹਨ। ਉਹਨਾਂ ਨੂੰ ਬੋਲਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਹ ਆਪਣੇ ਪਰਿਵਾਰ ਨੂੰ ਵੀ ਨਹੀਂ ਪਛਾਣ ਪਾ ਰਹੇ।

Latest news

edmonton-gurdwara-attack-criminal-charges-laid-against-27-year-old-man
Punjabi

ਐਡਮਿੰਟਨ ਗੁਰਦੁਆਰਾ ਹਮਲਾ: 27 ਸਾਲਾ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ

ਐਡਮਿੰਟਨ ਪੁਲਿਸ ਨੇ ਪਿਛਲੇ ਮਹੀਨੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਹੋਏ ਹਮਲੇ ਦੇ ਸਬੰਧ ਵਿਚ 27 ਸਾਲਾ ਹਮਲਾਵਰ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰ ਦਿੱਤੇ ਹਨ। ਪੁਲਿਸ ਮੁਤਾਬਕ ਮੁਲਜ਼ਮ Austin Sim-Pelletier 'ਤੇ bodily harm ਦੇ ਦੋ ਮਾਮਲੇ ਅਤੇ ਇਸ ਤੋਂ ਇਲਾਵਾ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਤੇ mischief ਦੇ ਚਾਰਜਿਜ਼ ਵੀ ਲਗਾਏ ਗਏ ਹਨ।
surrey-elections-on-october-17-voting-to-take-place-at-52-locations
Punjabi

17 ਅਕਤੂਬਰ ਨੂੰ ਸਰੀ ਚੋਣਾਂ, 52 ਥਾਵਾਂ ’ਤੇ ਪੈਣਗੀਆਂ ਵੋਟਾਂ

ਸਰੀ ਵਿਚ ਆਉਣ ਵਾਲੀਆਂ ਚੋਣਾਂ ਲਈ ਸ਼ਹਿਰ ਭਰ ਵਿਚ 52 ਵੋਟਿੰਗ ਲੋਕੇਸ਼ਨ ਬਣਾਈਆਂ ਗਈਆਂ ਹਨ। ਜਿਹੜੇ ਲੋਕ ਪਹਿਲਾਂ ਵੋਟ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ 7, 10, 14 ਅਤੇ 15 ਅਕਤੂਬਰ ਨੂੰ 10 ਐਡਵਾਂਸ ਵੋਟਿੰਗ ਕੇਂਦਰਾਂ ਜਿਵੇਂ ਕਲੋਵਰਡੇਲ ਮਨੋਰੰਜਨ ਕੇਂਦਰ, ਫਲੀਟਵੁੱਡ ਕਮਿਊਨਿਟੀ ਸੈਂਟਰ ਅਤੇ ਵੱਖ-ਵੱਖ ਸੈਕੰਡਰੀ ਸਕੂਲਾਂ ਵਿਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਵੋਟਿੰਗ ਦੀ ਸਹੂਲਤ ਹੋਵੇਗੀ।
bomb-threat-forces-emergency-landing-of-indigo-flight-in-ahmedabad
Punjabi

ਬੰਬ ਦੀ ਧਮਕੀ ਤੋਂ ਬਾਅਦ ਇੰਡੀਗੋ ਉਡਾਣ ਦੀ ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ

ਭਾਰਤ ਦੇ ਸ਼ਹਿਰ ਲਖਨਊ ਤੋਂ ਸਾਊਦੀ ਅਰਬ ਨੂੰ ਜਾ ਰਹੀ ਇੰਡੀਗੋ ਦੀ ਉਡਾਣ ਦੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ ਲਖਨਊ ਤੋਂ ਦਮਾਮ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਵੀਰਵਾਰ ਸ਼ਾਮ 5:45 ਵਜੇ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਪਰ ਜਹਾਜ਼ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
truck-loaded-with-butane-canisters-catches-fire-in-burnaby-explosions-cause-panic
Punjabi

ਬਰਨਬੀ ’ਚ ਬਿਊਟੇਨ ਕੈਨਿਸਟਰਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ, ਧਮਾਕਿਆਂ ਨਾਲ ਮਚੀ ਹਫੜਾ-ਦਫੜੀ

ਬਰਨਬੀ ਵਿਚ ਲੌਹੀਡ ਮਾਲ ਅਤੇ ਸਕਾਈਟ੍ਰੇਨ ਸਟੇਸ਼ਨ ਨੇੜੇ ਇੱਕ ਵਪਾਰਕ ਟਰੱਕ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਟਰੱਕ ਬਿਊਟੇਨ ਕੈਨਿਸਟਰ ਨਾਲ ਲੱਦਿਆ ਹੋਇਆ ਸੀ, ਜਿਸ ਵਿਚ ਧਮਾਕਾ ਹੁੰਦੇ ਹੀ ਇਹ ਚਾਰੋਂ ਪਾਸੇ ਹਵਾਈ ਗੋਲਿਆਂ ਵਾਂਗ ਉੱਡਦੇ ਹੋਏ ਦਿਖਾਈ ਦਿੱਤੇ।
canada-and-ukraine-announce-100-year-agreement-on-defence-energy-and-trade
Punjabi

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ,ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਕੀਤਾ ਐਲਾਨ

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ, ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਕੈਲਗਰੀ ਵਿਚ ਮੁਲਾਕਾਤ ਦੌਰਾਨ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ। ਰੂਸ ਨਾਲ ਜੰਗ ਵਿਚਕਾਰ ਕੈਨੇਡਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link