7.99C Vancouver
ADS

Oct 19, 2026 1:06 PM - Connect Newsroom - Ramandeep Kaur with files from The Canadian Press

ਐਲਬਰਟਾ ਦੇ ਫ਼ੌਜੀ ਟ੍ਰੇਨਿੰਗ ਬੇਸ ’ਤੇ ਅੱਗ ਦਾ ਕਹਿਰ, 4 ਜਵਾਨਾਂ ਦੀ ਮੌਤ,39 ਜ਼ਖ਼ਮੀ

Share On
four-canadian-soldiers-killed-in-explosion-at-alberta-military-training-base
Four Canadian soldiers were killed and 39 injured after a grass fire rapidly spread across Alberta’s Wainwright military training base. (Photo: The Canadian Press)

ਕੈਨੇਡੀਅਨ ਆਰਮਡ ਫੋਰਸਿਜ਼ ਦੇ ਐਲਬਰਟਾ ਸਥਿਤ ਫ਼ੌਜੀ ਟ੍ਰੇਨਿੰਗ ਬੇਸ ਵੇਨਰਾਈਟ ਵਿਖੇ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ ਹੋਏ ਧਮਾਕੇ ਵਿਚ 4 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 39 ਹੋਰ ਜਵਾਨ ਗੰਭੀਰ ਰੂਪ ਵਿਚ ਝੁਲਸ ਗਏ, ਜਿਨ੍ਹਾਂ ਵਿਚੋਂ 19 ਦੀ ਨਾਜ਼ੁਕ ਬਣੀ ਹੋਈ ਹੈ।

ਫ਼ੌਜੀ ਅਧਿਕਾਰੀਆਂ ਨੇ ਮੰਨਿਆ ਕਿ ਇਸ ਅੱਗ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਪਰ ਉਸ ਸਮੇਂ ਇਸ ਨੂੰ ਕੋਈ ਖ਼ਤਰਾ ਨਹੀਂ ਮੰਨਿਆ ਗਿਆ ਸੀ ਕਿਉਂਕਿ ਅੱਗ ਲਗਭਗ ਇੱਕ ਕਿਲੋਮੀਟਰ ਦੂਰ ਸੀ ਅਤੇ ਕਾਬੂ ਹੇਠ ਜਾਪ ਰਹੀ ਸੀ, ਜਿਸ ਕਾਰਨ ਜਵਾਨਾਂ ਦੀ ਲਾਈਵ-ਫਾਇਰਿੰਗ ਸਿਖਲਾਈ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਪਰ ਸ਼ਾਮ ਨੂੰ ਅਚਾਨਕ ਚੱਲੇ ਤੇਜ਼ ਝੱਖੜ ਨੇ ਅੱਗ ਦਾ ਰੁਖ਼ ਬਦਲ ਦਿੱਤਾ ਅਤੇ ਮਹਿਜ਼ 30 ਤੋਂ 60 ਸੈਕਿੰਡ ਦੇ ਅੰਦਰ-ਅੰਦਰ ਟ੍ਰੇਨਿੰਗ ਰੇਂਜ ਦੇ ਪ੍ਰਸ਼ਾਸਕੀ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਹ ਅੱਗ ਇੱਕ ਗਰਾਸ ਫਾਇਰ ਤੋਂ ਸ਼ੁਰੂ ਹੋਈ ਸੀ।

ਮੇਜਰ ਜਨਰਲ ਵੇਡ ਰਟਲੈਂਡ ਮੁਤਾਬਕ, ਜਾਨ ਗੁਆਉਣ ਵਾਲੇ ਜਵਾਨਾਂ ਵਿਚ ਇੱਕ ਦਾ ਸਬੰਧ ਐਡਮਿੰਟਨ ਨਾਲ ਦੋ ਹੋਰਾਂ ਦਾ ਬੀ. ਸੀ. ਨਾਲ ਸੀ, ਜਦੋਂ ਕਿ ਚੌਥਾ ਜਵਾਨ ਸਸਕੈਚਵਨ ਦਾ ਰਹਿਣ ਵਾਲਾ ਸੀ।

Latest news

landmine-blast-gunfire-kill-15-in-nigeria-including-10-soldiers
Punjabi

ਨਾਈਜੀਰੀਆ ’ਚ ਲੈਂਡਮਾਈਨ ਧਮਾਕੇ ਤੇ ਗੋਲੀਬਾਰੀ ’ਚ 10 ਸੈਨਿਕਾਂ ਸਮੇਤ 15 ਦੀ ਮੌਤ

ਨਾਈਜੀਰੀਆ ਦੇ ਬੋਰਨੋ ਸੂਬੇ ਵਿੱਚ ਫੌਜੀ ਕਾਫਲੇ ’ਤੇ ਲੈਂਡਮਾਈਨ ਧਮਾਕੇ ਅਤੇ ਗੋਲੀਬਾਰੀ ਵਿੱਚ 10 ਸੈਨਿਕਾਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 10 ਨਾਈਜੀਰੀਅਨ ਸੈਨਿਕ ਅਤੇ 'ਸਿਵਿਲੀਅਨ ਜੁਆਇੰਟ ਟਾਸਕ ਫੋਰਸ' ਦੇ ਪੰਜ ਮੈਂਬਰ ਸ਼ਾਮਲ ਸਨ। ਇਸ ਹਮਲੇ ਵਿੱਚ ਛੇ ਸੈਨਿਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
amit-shah-likely-to-meet-family-of-parvinder-singh-jhota-during-punjab-visit
Punjabi

ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਝੋਟੇ ਦੇ ਪਿਤਾ ਦੀ ਅਪੀਲ, ਵਿਰੋਧ ਦੀ ਬਜਾਏ ਇਨਸਾਫ਼ ਦੀ ਮੰਗ ਨੂੰ ਦਿੱਤੀ ਜਾਵੇ ਤਰਜੀਹ

ਪੰਜਾਬ ਦੇ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 20 ਅਕਤੂਬਰ ਨੂੰ ਕੀਤੇ ਜਾਣ ਵਾਲੇ ਪੰਜਾਬ ਦੌਰੇ ਦੌਰਾਨ ਮਾਨਸਾ 'ਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੇ ਜਾਣ ਦੀ ਖਬਰ ਹੈ। ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਇਨਸਾਫ਼ ਕਮੇਟੀ ਤੇ ਵੱਖ-ਵੱਖ ਧਿਰਾਂ ਦੇ ਰੁਖ਼ ਬਾਰੇ ਚਰਚਾ ਜਾਰੀ ਹੈ।
canadas-annual-inflation-rate-rises-to-3-1-in-september
Punjabi

ਕੈਨੇਡਾ ’ਚ ਮਹਿੰਗਾਈ ਦਰ ਵਧ ਕੇ 3.1% ਹੋਈ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਪਾਇਆ ਅਸਰ

ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਸਤੰਬਰ ਵਿਚ ਵੱਧ ਕੇ 3.1 ਫੀਸਦੀ ਹੋ ਗਈ ਹੈ, ਜਿਸ ਨਾਲ ਇਹ ਬੈਂਕ ਔਫ ਕੈਨੇਡਾ ਦੇ ਟੀਚੇ ਤਿੰਨ ਫੀਸਦੀ ਦੀ ਉੱਪਰਲੀ ਸੀਮਾ ਤੋਂ ਥੋੜ੍ਹੀ ਉੱਪਰ ਚਲੀ ਗਈ ਹੈ। ਅਗਸਤ ਵਿਚ ਇਹ ਤਿੰਨ ਫੀਸਦੀ 'ਤੇ ਹੀ ਸਥਿਰ ਰਹੀ ਸੀ। ਸੋਮਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ, ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਪਿਛਲੇ ਮਹੀਨੇ ਮਹਿੰਗਾਈ ਦਰ ਨੂੰ ਵਧਾਉਣ ਵਿਚ ਪ੍ਰਮੁੱਖ ਯੋਗਦਾਨ ​ਪਾਇਆ।
alberta-votes-in-historic-referendum-on-separation-from-canada
Punjabi

ਐਲਬਰਟਾ ਰੈਫਰੈਂਡਮ: ਕੈਨੇਡਾ ਨਾਲ ਰਹਿਣ ਜਾਂ ਵੱਖ ਹੋਣ ਬਾਰੇ ਅੱਜ ਵੋਟਿੰਗ

ਐਲਬਰਟਾ ਵਿੱਚ ਅੱਜ ਇੱਕ ਇਤਿਹਾਸਕ ਰਿਫਰੈਂਡਮ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ, ਜਿਸ ਵਿੱਚ ਵੋਟਰ ਇਹ ਤੈਅ ਕਰਨਗੇ ਕਿ ਕੀ ਸੂਬੇ ਨੂੰ ਭਵਿੱਖ ਵਿੱਚ ਕੈਨੇਡਾ ਤੋਂ ਵੱਖ ਹੋਣ ਲਈ ਇੱਕ ਕਾਨੂੰਨੀ ਪ੍ਰਕਿਰਿਆ ਅਤੇ ਰਸਮੀ ਵੋਟਿੰਗ ਸ਼ੁਰੂ ਕਰਨੀ ਚਾਹੀਦੀ ਹੈ ਜਾਂ ਨਹੀਂ।ਇਸ ਰੈਫਰੈਂਡਮ ਲਈ 1.3ਮਿਲੀਅਨ ਐਲਬਰਟਨ ਪਹਿਲਾਂ ਹੀ ਮੇਲ ਰਾਹੀਂ ਜਾਂ ਐਡਵਾਂਸ ਵੋਟਿੰਗ ਜ਼ਰੀਏ ਆਪਣੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ।
four-canadian-soldiers-killed-in-explosion-at-alberta-military-training-base
Punjabi

ਐਲਬਰਟਾ ਦੇ ਫ਼ੌਜੀ ਟ੍ਰੇਨਿੰਗ ਬੇਸ ’ਤੇ ਅੱਗ ਦਾ ਕਹਿਰ, 4 ਜਵਾਨਾਂ ਦੀ ਮੌਤ,39 ਜ਼ਖ਼ਮੀ

ਕੈਨੇਡੀਅਨ ਆਰਮਡ ਫੋਰਸਿਜ਼ ਦੇ ਐਲਬਰਟਾ ਸਥਿਤ ਫ਼ੌਜੀ ਟ੍ਰੇਨਿੰਗ ਬੇਸ ਵੇਨਰਾਈਟ ਵਿਖੇ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ ਹੋਏ ਧਮਾਕੇ ਵਿਚ 4 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 39 ਹੋਰ ਜਵਾਨ ਗੰਭੀਰ ਰੂਪ ਵਿਚ ਝੁਲਸ ਗਏ, ਜਿਨ੍ਹਾਂ ਵਿਚੋਂ 19 ਦੀ ਨਾਜ਼ੁਕ ਬਣੀ ਹੋਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link