25.49C Vancouver
ADS

Jul 25, 2022 9:41 PM - The Canadian Press

ਲੈਂਗਲੀ ਦੀ ਖੌਫਨਾਕ ਸ਼ੂਟਿੰਗ 'ਚ ਪੁਲਿਸ ਨੇ ਕੀਤੇ ਅਹਿਮ ਖੁਲਾਸੇ; 6 ਘੰਟੇ ਵਿਚਾਲੇ 4 ਲੋਕਾਂ ਨੂੰ ਬਣਾਇਆ ਨਿਸ਼ਾਨਾ; ਸ਼ੱਕੀ ਸਮੇਤ 3 ਲੋਕਾਂ ਦੀ ਮੌਤ

Share On
four-people-shot-in-langley-b-c-over-six-hour-period-rcmp
A series of deadly shootings in Langley, B.C., started about six hours before RCMP issued a cellphone alert warning the public. (File photo - Langley RCMP/Twitter)

ਬੀ.ਸੀ. ਦੇ ਲੈਂਗਲੀ ਇਲਾਕੇ ਵਿੱਚ ਮਲਟੀਪਲ ਲੋਕਾਂ ਨੂੰ ਸ਼ੂਟਿੰਗ ਦਾ ਨਿਸ਼ਾਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਹੈ।

ਲੈਂਗਲੀ ਆਰ.ਸੀ.ਐਮ.ਪੀ. ਅਤੇ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਆਈ.ਹਿਟ ਨੇ ਮਾਮਲੇ 'ਚ ਦੁਪਹਿਰ ਕਰੀਬ 1 ਵਜੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ।

ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਵੱਖੋ-ਵੱਖਰੀਆਂ ਥਾਵਾਂ 'ਤੇ ਸਵੇਰ ਦੇ ਸਮੇਂ ਗੋਲੀ ਦੇ ਸ਼ਿਕਾਰ 4 ਪੀੜਤ ਮਿਲੇ ਸਨ।

ਇਸ 'ਚ 2 ਆਦਮੀਆਂ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਦੱਸਿਆ ਕਿ ਪੀੜਤਾਂ ਦੀ ਪਛਾਣ ਹੋ ਚੁੱਕੀ ਹੈ ਪਰ ਫਿਲਹਾਲ ਪਛਾਣ ਜਨਤਕ ਨਹੀਂ ਕੀਤੀ ਜਾ ਰਹੀ।

ਇੱਕ ਪੀੜਤ ਦੀ ਲਾਸ਼ ਕਰੀਕਸਟੋਨ ਪਲੇਸ ਅਤੇ ਦੂਜੇ ਦਾ ਮ੍ਰਿਤ ਸ਼ਰੀਰ ਲੋਗਨ ਅਤੇ ਗਲੋਵਰ ਰੋਡਸ ਕੋਲ ਲੈਂਗਲੀ ਸਿਟੀ ਬੱਸ ਲੂਪ ਕੋਲ ਮਿਲਿਆ।

ਇੱਕ ਔਰਤ 203A ਸਟ੍ਰੀਟ ਅਤੇ ਫਰੇਜ਼ਰ ਹਾਈਵੇਅ ਦੇ ਇਲਾਕੇ 'ਚ ਮਿਲੀ ਅਤੇ ਉਸ ਨੂੰ ਨਾਜੁਕ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ।

ਚੌਥੇ ਪੀੜਤ ਨੂੰ ਲੱਤ 'ਚ ਗੋਲੀ ਲੱਗੀ ਸੀ ਅਤੇ ਪੀੜਤ ਲੈਂਗਲੀ ਬਾਈਪਾਸ ਅਤੇ 200 ਸਟ੍ਰੀਟ ਦੇ ਇਲਾਕੇ 'ਚ ਮਿਲਿਆ।

ਚੌਥੇ ਪੀੜਤ ਦੇ ਨੇੜੇ ਹੀ ਪੁਲਿਸ ਨੂੰ ਸ਼ੱਕੀ ਵੀ ਨਜਰ ਆਇਆ।

ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਐਤਵਾਰ ਮੱਧ ਰਾਤ ਦੇ ਕਰੀਬ ਤੋਂ ਸ਼ੂਟਰ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਪਹਿਲੀ ਵਾਰਦਾਤ ਨੂੰ ਮੱਧ ਰਾਤ ਦੇ ਕਰੀਬ ਪਹਿਲੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦੂਜੇ ਨੂੰ ਤੜਕੇ ਕਰੀਬ 3 ਵਜੇ ਨਿਸ਼ਾਨਾ ਬਣਾਇਆ ਗਿਆ।

ਇੱਕ ਔਰਤ ਨੂੰ ਸਵੇਰ ਕਰੀਬ 5 ਵਜੇ ਗੋਲੀ ਮਾਰੀ ਗਈ ਅਤੇ ਫਿਰ ਚੌਥੇ ਪੀੜਤ 'ਤੇ ਸਵੇਰ ਕਰੀਬ 5.30 ਵਜੇ ਗੋਲੀ ਚਲਾਈ ਗਈ।

ਇਸ ਤੋਂ ਬਾਅਦ ਕਰੀਬ ਸਵੇਰ 5.40 ਵਜੇ ਪੁਲਿਸ ਦਾ ਸ਼ੱਕੀ ਨਾਲ ਸਾਹਮਣਾ ਹੋਇਆ।

ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਹੈ ਪਰ ਅਪਡੇਟ 'ਚ ਦੱਸਿਆ ਗਿਆ ਕਿ ਸ਼ੱਕੀ 'ਤੇ ਪੁਲਿਸ ਨੇ ਗੋਲੀ ਚਲਾਈ ਸੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਾਮਲੇ 'ਚ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਯਾਨੀ ਕਿ ਆਈ.ਆਈ.ਓ. ਨੂੰ ਸੱਦਿਆ ਗਿਆ ਹੈ।

ਸਵੇਰ ਕਰੀਬ 6.20 'ਤੇ ਜਾਰੀ ਕੀਤਾ ਗਿਆ ਸੀ ਪਹਿਲਾ ਐਲਰਟ

ਲੈਂਗਲੀ 'ਚ ਵਾਪਰੀ ਵਾਰਦਾਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਅੱਜ ਦੁਪਹਿਰ 1 ਵਜੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਬੀ.ਸੀ. ਦੇ ਵਿੱਚ ਕਿਸੇ ਸ਼ੂਟਿੰਗ ਸੰਬੰਧੀ ਵਾਰਦਾਤ 'ਚ ਐਲਰਟ ਭੇਜੇ ਜਾਣ ਦਾ ਇਹ ਸਿਰਫ ਦੂਜਾ ਮੌਕਾ ਹੈ।

ਜਾਣਕਾਰੀ ਦਿੱਤੀ ਗਈ ਕਿ ਇਸ ਤੋਂ ਪਹਿਲਾਂ ਨਵੰਬਰ 2021 'ਚ ਵੈਂਡਰਹੂਫ 'ਚ ਵਾਪਰੀ ਸ਼ੂਟਿੰਗ ਦੀ ਘਟਨਾ 'ਚ ਪਬਲਿਕ ਸੇਫਟੀ ਐਲਰਟ ਭੇਜਿਆ ਗਿਆ ਸੀ।

ਹਾਲ ਦੀ ਘੜੀ ਪੁਲਿਸ ਦਾ ਮੰਨਣਾ ਹੈ ਕਿ ਸ਼ੂਟਿੰਗ ਦੀ ਵਾਰਦਾਤ ਨੂੰ ਇੱਕੋ ਸ਼ੱਕੀ ਨੇ ਇਕੱਲਿਆਂ ਅੰਜਾਮ ਦਿੱਤਾ ਸੀ ਅਤੇ ਘਟਨਾ 'ਚ ਉਸ ਦਾ ਕੋਈ ਸਾਥੀ ਨਹੀਂ ਸੀ।

ਹਾਲਾਂਕਿ ਕਿਸੇ ਹੋਰ ਸਾਥੀ ਸੰਬੰਧੀ ਜਾਂਚ ਜਾਰੀ ਰੱਖੀ ਜਾ ਰਹੀ ਹੈ।

ਅੱਜ ਸਵੇਰ ਦੇ ਸਮੇਂ ਸੈਲਫੋਨਸ 'ਤੇ ਐਮਰਜੈਂਸੀ ਐਲਰਟ ਭੇਜਿਆ ਗਿਆ ਸੀ।

ਸਵੇਰ ਕਰੀਬ 6.30 ਵਜੇ ਪਹਿਲਾ ਐਮਰਜੈਂਸੀ ਐਲਰਟ ਭੇਜਿਆ ਗਿਆ ਸੀ ਅਤੇ ਇਸ 'ਚ ਸ਼ੂਟਿੰਗ ਬਾਰੇ ਦੱਸਣ ਤੋਂ ਇਲਾਵਾ ਇੱਕ ਸ਼ੱਕੀ ਨਾਲ ਕਿਸੇ ਪ੍ਰਕਾਰ ਦੀ ਇੰਟਰੈਕਸ਼ਨ ਦੀ ਜਾਣਕਾਰੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਦੂਜਾ ਐਲਰਟ ਸਵੇਰ ਕਰੀਬ 7.30 ਵਜੇ ਭੇਜਿਆ ਗਿਆ ਸੀ ਅਤੇ ਦੱਸਿਆ ਗਿਆ ਕਿ ਮਾਮਲੇ 'ਚ ਸ਼ਾਮਿਲ ਸ਼ੱਕੀ ਨੂੰ ਹੁਣ ਖਤਰਾ ਨਹੀਂ ਮੰਨਿਆ ਜਾ ਰਿਹਾ।

ਅਧਿਕਾਰੀਆਂ ਨੇ ਦੱਸਿਆ ਕਿ ਪਬਲਿਕ ਸੇਫਟੀ ਐਲਰਟ ਇਸੇ ਕਾਰਨ ਭੇਜਿਆ ਗਿਆ ਕਿ ਘਟਨਾ ਇਸ ਐਲਰਟ ਸੰਬੰਧੀ ਪੈਮਾਨੇ 'ਤੇ ਪੂਰੀ ਉੱਤਰਦੀ ਸੀ ਅਤੇ ਲੋਕਾਂ ਨੂੰ ਸਾਵਧਾਨ ਕਰਨਾ ਜਰੂਰੀ ਸੀ।

Latest news

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link